ਸ਼ੂਗਰ ਰੋਗ ‘ਚ ਸਮੇਂ ਦੇ ਨਾਲ ਦਵਾਈਆਂ ਦੇ ਅਸਰ ‘ਚ ਕਮੀ ਅਤੇ ਭਵਿੱਖ ‘ਚ ਇੰਸੁਲਿਨ ਦੀ ਲੋੜ ਦੇ ਸੰਦਰਭ ‘ਚ ਸਹੀ ਸਿੱਖਿਆ ਦੇਣੀ ਚਾਹੀਦੀ ਹੈ। ਇਹ ਵਿਚਾਰ ਕਿ ਇੰਸੁਲਿਨ ਸਰੀਰ ਨੂੰ ਕਮਜ਼ੋਰ ਕਰਦਾ ਹੈ ਠੀਕ ਨਹੀਂ ਹੈ ਕਿਉਂਕਿ ਇੰਸੁਲਿਨ ਮਾਸਪੇਸ਼ੀਆਂ ਦੇ ਵਾਧੇ ‘ਚ ਵੀ ਮਦਦ ਕਰਦਾ ਹੈ।
ਮਰੀਜ਼ ਦੀ ਲਾਪਰਵਾਹੀ ਕਾਰਨ ਇੰਸੁਲਿਨ ਲੈਣ ਦੀ ਲੋੜ ਪੈਦਾ ਹੁੰਦੀ ਹੈ ਕਿਉਂਕਿ ਉਹ ਭੋਜਨ ਤੋਂ ਪਰਹੇਜ਼ ਨਹੀਂ ਕਰਦਾ ਤੇ ਨਿਯਮਿਤ ਤੌਰ ‘ਤੇ ਕਸਰਤ ਵੀ ਨਹੀਂ ਕਰਦਾ, ਇਸ ਲਈ ਬਿਮਾਰੀ ਵਿਗੜ ਗਈ ਹੈ। ਟਾਈਪ-2 ਡਾਇਬਿਟੀਜ਼ ‘ਚ ਕੁਝ ਮੁੱਖ ਸ਼ਕਤੀਸ਼ਾਲੀ ਦਵਾਈਆਂ ਸਮੇਂ ਦੇ ਨਾਲ ਸਰੀਰ ਦੀ ਕੁਦਰਤੀ ਇੰਸੁਲਿਨ ਉਤਪਾਦਨ ਸਮਰੱਥਾ ‘ਚ ਘਾਟ ਦੇ ਕਾਰਨ ਹੌਲੀ-ਹੌਲੀ ਆਪਣਾ ਅਸਰ ਗੁਆ ਦਿੰਦੀਆਂ ਹਨ। ਇਹ ਸ਼ੂਗਰ ਦੀ ਇਕ ਕੁਦਰਤੀ ਪ੍ਰਵਿਰਤੀ ਹੈ, ਮਰੀਜ਼ ਦੀ ਲਾਪਰਵਾਹੀ ਨਹੀਂ।
ਸ਼ੂਗਰ ਰੋਗ ‘ਚ ਸਮੇਂ ਦੇ ਨਾਲ ਦਵਾਈਆਂ ਦੇ ਅਸਰ ‘ਚ ਕਮੀ ਅਤੇ ਭਵਿੱਖ ‘ਚ ਇੰਸੁਲਿਨ ਦੀ ਲੋੜ ਦੇ ਸੰਦਰਭ ‘ਚ ਸਹੀ ਸਿੱਖਿਆ ਦੇਣੀ ਚਾਹੀਦੀ ਹੈ। ਇਹ ਵਿਚਾਰ ਕਿ ਇੰਸੁਲਿਨ ਸਰੀਰ ਨੂੰ ਕਮਜ਼ੋਰ ਕਰਦਾ ਹੈ ਠੀਕ ਨਹੀਂ ਹੈ ਕਿਉਂਕਿ ਇੰਸੁਲਿਨ ਮਾਸਪੇਸ਼ੀਆਂ ਦੇ ਵਾਧੇ ‘ਚ ਵੀ ਮਦਦ ਕਰਦਾ ਹੈ। ਇਸ ਲਈ ਇਸ ਨੂੰ ਸ਼ੁਰੂ ਕਰਨ ਦੇ ਕੁਝ ਹਫ਼ਤਿਆਂ ਦੇ ਅੰਦਰ ਸਖ਼ਤ ਮਿਹਨਤ ਕਰਨ ਦੀ ਸਮਰੱਥਾ ਵਧਣ ਲੱਗਦੀ ਹੈ ਅਤੇ ਵਿਅਕਤੀ ਵਧੇਰੇ ਸਿਹਤਮੰਦ ਮਹਿਸੂਸ ਕਰਨ ਲੱਗਦਾ ਹੈ।
ਨਵੀਨਤਮ ਇੰਸੁਪਿਨ ਪੈਨ ਤੇ ਨੀਡਲ ਲਾਉਣ ‘ਚ ਬਹੁਤ ਆਸਾਨ ਤੇ ਲਗਭਗ ਦਰਦ-ਰਹਿਤ ਹੈ। ਕਿਸੇ ਵੀ ਉਮਰ ਦੇ ਲੋਕ ਆਸਾਨੀ ਨਾਲ ਸਿੱਖ ਸਕਦੇ ਹਨ ਕਿ ਇੰਸੁਲਿਨ ਦਾ ਪ੍ਰਬੰਧ ਕਿਵੇਂ ਕਰਨਾ ਹੈ। ਇੰਸੁਲਿਨ ਦਾ ਪ੍ਰਬੰਧ ਕਰਨ ਵਾਲੇ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਆਧੁਨਿਕ ਪੈਨ ਜਾਂ ਸਿਰਿੰਜ ਨਾਲ ਇੰਸੁਲਿਨ ਲਾਉਣਾ ਬਹੁਤ ਆਸਾਨ ਹੈ, ਰੋਟੀ ਬਣਾਉਣ ਜਾਂ ਸਾਈਕਲ ਚਲਾਉਣ ਨਾਲੋਂ ਵੀ ਜ਼ਿਆਦਾ ਆਸਾਨ।
ਮਨ ਦੀ ਇਹ ਸੋਚ ਅਗਿਆਨਤਾ ਕਾਰਨ ਹੀ ਹੁੰਦੀ ਹੈ। ਸ਼ੂਗਰ ਦੀਆਂ ਦਵਾਈਆਂ ਜਾਂ ਇੰਸੁਲਿਨ ਕਿਡਨੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ, ਲੰਬੇ ਸਮੇਂ ਤਕ ਹਾਈ ਸ਼ੂਗਰ ਰਹਿਣ ਨਾਲ ਕਿਡਨੀ ਨੂੰ ਨੁਕਸਾਨ ਹੁੰਦਾ ਰਹਿੰਦਾ ਹੈ ਤੇ ਦਵਾਈਆਂ ਅਤੇ ਇੰਸੁਲਿਨ ਸ਼ੂਗਰ ਕੰਟਰੋਲ ਕਰ ਕੇ ਇਸ ਨੁਕਸਾਨ ਨੂੰ ਰੋਕਦੀਆਂ ਹਨ। ਜਦੋਂ ਅਢੁਕਵੇਂ ਇਲਾਜ ਕਾਰਨ ਸ਼ੂਗਰ ਜ਼ਿਆਦਾ ਰਹਿੰਦੀ ਹੈ ਤਾਂ ਕੁਝ ਲੋਕਾਂ ‘ਚ ਕਿਡਨੀ ਡੈਮੇਜ ਦੇਖਣ ਨੂੰ ਮਿਲਦਾ ਹੈ।