ਮੋਹਾਲੀ : ਸੀ. ਐੱਮ. ਐੱਫ. ਓ. ਇੰਦਰਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਨਸ਼ਨਰਾਂ ਦੀ ਸ਼ਿਕਾਇਤਾਂ ਦੇ ਨਿਬੇੜੇ ਲਈ ਇੰਡੀਅਨ ਆਡਿਟ ਅਤੇ ਅਕਾਊਂਟ ਡਿਪਾਰਟਮੈਂਟ ਵਲੋਂ 22 ਨਵੰਬਰ ਨੂੰ ਆਡਿਟ ਦਿਵਸ ਦੇ ਮੌਕੇ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਦੇ ਮੀਟਿੰਗ ਹਾਲ ਵਿਖੇ ਪੈਨਸ਼ਨ ਅਦਾਲਤ ਲਾਈ ਜਾ ਰਹੀ ਹੈ।
ਸੀ. ਐੱਮ. ਐੱਫ. ਓ. ਨੇ ਦੱਸਿਆ ਕਿ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਮੌਕੇ ’ਤੇ ਮੌਜੂਦ ਹੋਣਗੇ। ਉਨ੍ਹਾਂ ਪੈਨਸ਼ਨਧਾਰਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 22 ਨਵੰਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗਣ ਵਾਲੀ ਇਸ ਪੈਨਸ਼ਨ ਅਦਾਲਤ ਵਿਚ ਆਪਣੇ ਜਾਂ ਪਰਿਵਾਰਕ ਦੇ ਪੈਨਸ਼ਨ ਦੇ ਮਾਮਲੇ ਲਿਆ ਸਕਦੇ ਹਨ।