Saturday, October 19, 2024
Google search engine
HomeDeshDeepFake 'ਤੇ ਭਾਰਤ ਸਰਕਾਰ ਦਾ ਸਖ਼ਤ ਐਕਸ਼ਨ

DeepFake ‘ਤੇ ਭਾਰਤ ਸਰਕਾਰ ਦਾ ਸਖ਼ਤ ਐਕਸ਼ਨ

ਡੀਪਫੇਕ ਵੀਡੀਓ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੋਂ ਬਾਅਦ ਇਸਦੀ ਗੰਭੀਰਤਾ ਅਤੇ ਖਤਰੇ ਨੂੰ ਲੈ ਕੇ ਗੱਲ ਹੋਣ ਲੱਗੀ ਹੈ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਡੀਪਫੇਕ ਵੀਡੀਓ ‘ਤੇ ਕਿਹਾ ਹੈ ਕਿ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਨਾਲ ਇਸ ਮੁੱਦੇ ‘ਤੇ ਗੱਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸਨੂੰ ਰੋਕਣ ਲਈ ਕਿਸੇ ਕਾਨੂੰਨ ਦੀ ਲੋੜ ਹੁੰਦੀ ਹੈ ਤਾਂ ਉਸਨੂੰ ਤਿਆਰ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸੋਸ਼ਲ ਮੀਡੀਆ ਕੰਪਨੀਆਂ ਦੀ ਪੂਰੀ ਜ਼ਿੰਮੇਵਾਰੀ ਹੈ ਕਿ ਭਾਰਤ ‘ਚ ਇੰਟਰਨੈੱਟ ਸਾਡੇ ਡਿਜੀਟਲ ਨਾਗਰਿਕਾਂ ਲਈ ਖੁੱਲ੍ਹਾ, ਸੁਰੱਖਿਅਤ, ਭਰੋਸੇਮੰਦ ਅਤੇ ਜਵਾਬਦੇਹ ਬਣਿਆ ਰਹੇ। ਇਸ ਲਈ ਅਸੀਂ ਟੈੱਕ ਕੰਪਨੀਆਂ ਨਾਲ ਲਗਾਤਾਰ ਸੰਪਰਕ ‘ਚ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਹੀ ਮਹੱਤਵਪੂਰਨ ਮੁੱਦਾ ਚੁੱਕਿਆ ਹੈ ਅਤੇ ਅਸੀਂ ਇਹ ਯਕੀਨੀ ਕਰਨ ਲਈ ਟੈੱਕ ਫਰਮ ਦੇ ਨਾਲ ਬੈਠਕ ਕਰਾਂਗੇ ਕਿ ਉਹ ਆਪਣੇ ਪਲੇਟਫਾਰਮ ‘ਤੇ ਡੀਪਫੇਕ ਕੰਟੈਂਟ ਨੂੰ ਨਾ ਫੈਲਣ ਦੇਣ। ਆਖਰੀ ਫੈਸਲੇ ਲਈ ਤੁਹਾਨੂੰ 24 ਨਵੰਬਰ ਤਕ ਦਾ ਇੰਤਜ਼ਾਰ ਕਰਨਾ ਹੋਵੇਗਾ। ਇਸ ਲਈ ਅਸੀਂ ਇਕ ਰੂਪਰੇਖਾ ਲੈ ਕੇ ਆਵਾਂਗੇ ਜੋ ਸਾਡੇ ਮੌਜੂਦਾ ਢਾਂਚੇ ਨੂੰ ਮਜਬੂਤ ਕਰੇਗੀ ਜੋ ਪਹਿਲਾਂ ਤੋਂ ਮੌਜੂਦ ਹੈ।

ਦੱਸ ਦੇਈਏ ਕਿ ਪਿਛਲੇ ਹਫਤੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੀਪਫੇਕ ਕੰਟੈਂਟ ਨੂੰ ਖਤਰਨਾਕ ਦੱਸਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਵੀ ਇਕ ਗਰਬਾ ਖੇਡਦੇ ਹੋਏ ਵੀਡੀਓ ਵਾਇਰਲ ਹੋਈ ਹੈ, ਜਦੋਂਕਿ ਉਨ੍ਹਾਂ ਨੇ ਕਦੇ ਵੀ ਗਰਬਾ ਖੇਡਿਆ ਹੀ ਨਹੀਂ। ਪੀ.ਐੱਮ. ਮੋਦੀ ਦੇ ਇਸ ਬਿਆਨ ਤੋਂ ਬਾਅਦ ਡੀਪਫੇਕ ਹੁਣ ਰਾਸ਼ਟਰੀ ਮੁੱਦਾ ਬਣ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments