Thursday, October 17, 2024
Google search engine
HomeDeshICICI Bank ਤੇ Yes Bank ਨੇ ਬਦਲੇ ਬਚਤ ਖਾਤੇ ਨਾਲ ਜੁੜੇ ਨਿਯਮ,...

ICICI Bank ਤੇ Yes Bank ਨੇ ਬਦਲੇ ਬਚਤ ਖਾਤੇ ਨਾਲ ਜੁੜੇ ਨਿਯਮ, ਹੁਣ ਜ਼ਿਆਦਾ ਢਿੱਲੀ ਕਰਨੀ ਪੈ ਸਕਦੀ ਹੈ ਜੇਬ

ਹੁਣ ICICI ਬੈਂਕ ਦੇ ਗਾਹਕਾਂ ਨੂੰ IMPS (ਤੁਰੰਤ ਭੁਗਤਾਨ ਪ੍ਰਣਾਲੀ) ਦੀ ਲੈਣ-ਦੇਣ ਦੀ ਰਕਮ ‘ਤੇ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ। ਇਹ 2.50 ਰੁਪਏ ਤੋਂ ਲੈ ਕੇ 15 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਤੱਕ ਹੋ ਸਕਦਾ ਹੈ। ਹਾਲਾਂਕਿ, ਚਾਰਜ ਕੀਤੀ ਗਈ ਰਕਮ ਲੈਣ-ਦੇਣ ਦੇ ਮੁੱਲ ‘ਤੇ ਨਿਰਭਰ ਕਰੇਗੀ।

ਪ੍ਰਾਈਵੇਟ ਸੈਕਟਰ ਦੇ ਯੈੱਸ ਬੈਂਕ ਤੇ ਆਈਸੀਆਈਸੀਆਈ ਬੈਂਕ ਬਚਤ ਖਾਤੇ ਦੇ ਸਰਵਿਸ ਚਾਰਜ ’ਚ ਬਦਲਾਅ ਕਰਨ ਵਾਲੇ ਹਨ। ਨਾਲ ਹੀ ਦੋਵੇਂ ਬੈਂਕ ਕੁਝ ਖਾਤੇ ਬੰਦ ਕਰਨ ਜਾ ਰਹੇ ਹਨ। ਇਹ ਬਦਲਾਅ 1 ਮਈ ਤੋਂ ਲਾਗੂ ਹੋਣਗੇ।

ਯੈੱਸ ਬੈਂਕ ਨੇ ਬਚਤ ਖਾਤਿਆਂ ਦੇ ਵੱਖ-ਵੱਖ ਰੂਪਾਂ ਦੇ ਘੱਟੋ-ਘੱਟ ਔਸਤ ਬੈਲੇਂਸ ਨੂੰ ਬਦਲਿਆ ਹੈ। ਜੇਕਰ ਪ੍ਰੋ ਮੈਕਸ ਖਾਤੇ ਦੀ ਗੱਲ ਕਰੀਏ ਤਾਂ ਘੱਟੋ-ਘੱਟ ਔਸਤ ਬੈਲੇਂਸ 50 ਹਜ਼ਾਰ ਰੁਪਏ ਹੋਵੇਗਾ। ਇਸ ਦੇ ਨਾਲ ਹੀ ਵੱਧ ਤੋਂ ਵੱਧ ਚਾਰਜ ਲਈ 1,000 ਰੁਪਏ ਦੀ ਸੀਮਾ ਹੋਵੇਗੀ।

ਜੇ ਅਸੀਂ Saving Account Pro Plus, Yes Essence SA ਤੇ YES Respect SA ਵਾਲੇ ਗਾਹਕਾਂ ਦੀ ਗੱਲ ਕਰੀਏ, ਤਾਂ ਉਨ੍ਹਾਂ ਲਈ ਹੁਣ ਘੱਟੋ-ਘੱਟ ਬੈਲੇਂਸ 25,000 ਰੁਪਏ ਹੋਵੇਗਾ। ਜੇ ਕਿਸੇ ਗਾਹਕ ਦਾ ਸੇਵਿੰਗ ਅਕਾਊਂਟ PRO ਖਾਤਾ ਹੈ, ਤਾਂ ਉਸ ਲਈ ਘੱਟੋ-ਘੱਟ ਬੈਲੇਂਸ 10,000 ਰੁਪਏ ਹੋਵੇਗਾ। ਜੇਕਰ ਅਸੀਂ ਚਾਰਜ ਦੀ ਗੱਲ ਕਰੀਏ ਤਾਂ ਅਧਿਕਤਮ ਸੀਮਾ 750 ਰੁਪਏ ਹੋਵੇਗੀ।

ਯੈੱਸ ਬੈਂਕ ਵੀ ਕੁਝ ਖਾਤੇ ਬੰਦ ਕਰਨ ਜਾ ਰਿਹਾ ਹੈ। ਜਿਵੇਂ ਕਿ Saving Exclusive ਅਤੇ Yes Saving Select।

ਆਈਸੀਆਈਸੀਆਈ ਬੈਂਕ ਨੇ ਕੁਝ ਸੇਵਾਵਾਂ ਦੀ ਫੀਸ ਢਾਂਚੇ ਵਿੱਚ ਵੀ ਬਦਲਾਅ ਕੀਤਾ ਹੈ। ਇਨ੍ਹਾਂ ਵਿੱਚ ਘੱਟੋ-ਘੱਟ ਔਸਤ ਬਕਾਇਆ, ਨਕਦ ਲੈਣ-ਦੇਣ ਦੇ ਖਰਚੇ ਅਤੇ ATM ਇੰਟਰਚੇਂਜ ਫੀਸਾਂ ਵਰਗੀਆਂ ਚੀਜ਼ਾਂ ਸ਼ਾਮਲ ਹਨ।

ICICI ਬੈਂਕ ਨੇ ਨਿਯਮਤ ਬਚਤ ਖਾਤੇ ‘ਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਹਨ। ਉਦਾਹਰਣ ਵਜੋਂ ਡੈਬਿਟ ਕਾਰਡ ਦੀ ਸਾਲਾਨਾ ਫੀਸ 2000 ਰੁਪਏ ਹੋ ਗਈ ਹੈ। ਹਾਲਾਂਕਿ, ਪੇਂਡੂ ਖੇਤਰਾਂ ਲਈ ਇਹ 99 ਰੁਪਏ ਸਾਲਾਨਾ ਹੋਵੇਗਾ।

ਜ਼ਿਆਦਾ ਚੈੱਕ ਬੁੱਕਾਂ ਦੀ ਵਰਤੋਂ ਕਰਨਾ ਪਵੇਗਾ ਮਹਿੰਗਾ

ਜੇਕਰ ਤੁਸੀਂ ICICI ਬੈਂਕ ਦੀ ਚੈੱਕ ਬੁੱਕ ਦੀ ਜ਼ਿਆਦਾ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਵਾਧੂ ਖਰਚੇ ਦੇਣੇ ਪੈਣਗੇ। 25 ਪੰਨਿਆਂ ਦੀ ਚੈੱਕ ਬੁੱਕ ਇੱਕ ਸਾਲ ਵਿੱਚ ਮੁਫਤ ਹੋਵੇਗੀ। ਪਰ, ਇਸ ਤੋਂ ਬਾਅਦ ਤੁਹਾਨੂੰ ਹਰ ਵਾਧੂ ਪੰਨੇ ਲਈ 4 ਰੁਪਏ ਅਦਾ ਕਰਨੇ ਪੈਣਗੇ।

ਹੁਣ ICICI ਬੈਂਕ ਦੇ ਗਾਹਕਾਂ ਨੂੰ IMPS (ਤੁਰੰਤ ਭੁਗਤਾਨ ਪ੍ਰਣਾਲੀ) ਦੀ ਲੈਣ-ਦੇਣ ਦੀ ਰਕਮ ‘ਤੇ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ। ਇਹ 2.50 ਰੁਪਏ ਤੋਂ ਲੈ ਕੇ 15 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਤੱਕ ਹੋ ਸਕਦਾ ਹੈ। ਹਾਲਾਂਕਿ, ਚਾਰਜ ਕੀਤੀ ਗਈ ਰਕਮ ਲੈਣ-ਦੇਣ ਦੇ ਮੁੱਲ ‘ਤੇ ਨਿਰਭਰ ਕਰੇਗੀ।

ICICI ਬੈਂਕ ਨੇ ਵੀ ਕੁਝ ਖਾਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਜਿਵੇਂ ਕਿ Advantage Woman Savings Account, Privilege Accounts Advantage Woman Saving Account, Asset Linked Saving Account ਤੇ Aura Savings Account।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments