ਗਲਤ ਤਰੀਕੇ ਨਾਲ ਕਸਰਤ ਕਰਨਾ, ਕਸਰਤ ਕਰਦੇ ਸਮੇਂ ਸਹੀ ਫਾਰਮ ਦਾ ਨਾ ਹੋਣਾ ਵੀ ਗੋਡਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜ਼ਿਆਦਾ ਭਾਰ ਹੋਣ ਨਾਲ ਗੋਡਿਆਂ ‘ਤੇ ਵਾਧੂ ਭਾਰ ਪੈਂਦਾ ਹੈ ਜਿਸ ਨਾਲ ਗੋਡਿਆਂ ਦੇ ਕਾਰਟੀਲੇਜ ਘਸਣ ਲਗਦੇ ਹਨ ਤੇ ਦਰਦ ਹੁੰਦਾ ਹੈ।
ਗੋਡਿਆਂ ਦਾ ਦਰਦ ਅਕਸਰ ਬੁਢਾਪੇ ਨਾਲ ਜੁੜਿਆ ਹੁੰਦਾ ਹੈ। ਪਰ ਅੱਜ ਕੱਲ੍ਹ ਨੌਜਵਾਨਾਂ ‘ਚ ਵੀ ਇਹ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਜਿੰਮ ‘ਚ ਬਹੁਤ ਜ਼ਿਆਦਾ ਕਸਰਤ ਜਾਂ ਕਿਸੇ ਵੀ ਖੇਡ ‘ਚ ਬਹੁਤ ਜ਼ਿਆਦਾ ਸਿਖਲਾਈ ਵੀ ਗੋਡਿਆਂ ‘ਤੇ ਦਬਾਅ ਪਾ ਸਕਦੀ ਹੈ। ਇਸ ਨਾਲ ਮਾਸਪੇਸ਼ੀਆਂ ‘ਚ ਅਸੰਤੁਲਨ ਪੈਦਾ ਹੁੰਦਾ ਹੈ ਤੇ ਗੋਡਿਆਂ ‘ਚ ਦਰਦ ਹੁੰਦਾ ਹੈ। ਗਲਤ ਤਰੀਕੇ ਨਾਲ ਕਸਰਤ ਕਰਨਾ, ਕਸਰਤ ਕਰਦੇ ਸਮੇਂ ਸਹੀ ਫਾਰਮ ਦਾ ਨਾ ਹੋਣਾ ਵੀ ਗੋਡਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜ਼ਿਆਦਾ ਭਾਰ ਹੋਣ ਨਾਲ ਗੋਡਿਆਂ ‘ਤੇ ਵਾਧੂ ਭਾਰ ਪੈਂਦਾ ਹੈ ਜਿਸ ਨਾਲ ਗੋਡਿਆਂ ਦੇ ਕਾਰਟੀਲੇਜ ਘਸਣ ਲਗਦੇ ਹਨ ਤੇ ਦਰਦ ਹੁੰਦਾ ਹੈ।
ਦੌੜਨਾ, ਖੇਡਣਾ ਤੇ ਸਰਗਰਮ ਰਹਿਣਾ ਛੋਟੀ ਉਮਰ ਦੇ ਲੱਛਣ ਮੰਨੇ ਜਾਂਦੇ ਹਨ ਪਰ ਗੋਡਿਆਂ ਦੇ ਦਰਦ ਕਾਰਨ ਨੌਜਵਾਨ ਵੀ ਇਨ੍ਹਾਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਗੋਡਿਆਂ ਦੇ ਦਰਦ ਦੇ ਕਈ ਕਾਰਨ ਹਨ ਜਿਵੇਂ ਕਿ ਸੱਟ ਲੱਗਣਾ। ਖੇਡਾਂ ਦੌਰਾਨ ਜਾਂ ਦੁਰਘਟਨਾ ਦੌਰਾਨ ਗੋਡੇ ਦੀ ਸੱਟ ਲੱਗਣਾ ਆਮ ਗੱਲ ਹੈ। ਇਸ ਨਾਲ ਟੈਂਡੋਨਾਈਟਿਸ, ਲਿਗਾਮੈਂਟ ਟਿਅਰ, ਮੇਨਿਸਕਸ ਟੀਅਰ ‘ਚ ਸੋਜ਼ਿਸ਼ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜੋ ਅੱਗੇ ਦਰਦ ਤੇ ਸੋਜ਼ਿਸ਼ ਦਾ ਕਾਰਨ ਬਣਦੀਆਂ ਹਨ। ਇਸੇ ਤਰ੍ਹਾਂ ਜ਼ਿਆਦਾ ਕਸਰਤ ਕਰਨਾ।
ਜਿਮ ‘ਚ ਬਹੁਤ ਜ਼ਿਆਦਾ ਕਸਰਤ ਜਾਂ ਕਿਸੇ ਵੀ ਖੇਡ ‘ਚ ਬਹੁਤ ਜ਼ਿਆਦਾ ਸਿਖਲਾਈ ਵੀ ਗੋਡਿਆਂ ‘ਤੇ ਦਬਾਅ ਪਾ ਸਕਦੀ ਹੈ। ਇਸ ਨਾਲ ਮਾਸਪੇਸ਼ੀਆਂ ‘ਚ ਅਸੰਤੁਲਨ ਪੈਦਾ ਹੁੰਦਾ ਹੈ ਤੇ ਗੋਡਿਆਂ ‘ਚ ਦਰਦ ਹੁੰਦਾ ਹੈ। ਗਲਤ ਤਰੀਕੇ ਨਾਲ ਕਸਰਤ ਕਰਨਾ, ਕਸਰਤ ਕਰਦੇ ਸਮੇਂ ਸਹੀ ਫਾਰਮ ਨਾ ਹੋਣਾ ਵੀ ਗੋਡਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜ਼ਿਆਦਾ ਭਾਰ ਹੋਣ ਨਾਲ ਗੋਡਿਆਂ ‘ਤੇ ਵਾਧੂ ਭਾਰ ਪੈਂਦਾ ਹੈ, ਜਿਸ ਨਾਲ ਗੋਡਿਆਂ ਦੀ ਕਾਰਟੀਲੇਜ ਘਸਣ ਲਗਦੀ ਹੈ ਤੇ ਦਰਦ ਹੁੰਦਾ ਹੈ।
ਪੋਸ਼ਣ ਦੀ ਘਾਟ ਨਾਲ ਵੀ ਗੋਡਿਆਂ ‘ਚ ਦਰਦ ਹੁੰਦਾ ਹੈ। ਸਰੀਰ ਨੂੰ ਮਜ਼ਬੂਤ ਬਣਾਉਣ ਵਾਲੇ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਕਮੀ ਵੀ ਗੋਡਿਆਂ ਦੇ ਦਰਦ ਦਾ ਕਾਰਨ ਬਣ ਸਕਦੀ ਹੈ। ਇਸ ਲਈ, ਕਸਰਤ ਕਰਨ ਤੋਂ ਪਹਿਲਾਂ ਵਾਰਮਅੱਪ ਤੇ ਬਾਅਦ ‘ਚ ਕੂਲਡਾਊਨ ਜ਼ਰੂਰ ਕਰੋ। ਹਮੇਸ਼ਾ ਸਹੀ ਫਾਰਮ ਨਾਲ ਕੋਈ ਵੀ ਕਸਰਤ ਕਰੋ। ਭਾਰ ਘਟਾਓ, ਕੈਲਸ਼ੀਅਮ ਤੇ ਵਿਟਾਮਿਨ ਡੀ ਨਾਲ ਭਰਪੂਰ ਪੌਸ਼ਟਿਕ ਆਹਾਰ ਖਾਓ। ਜੇਕਰ ਤੁਹਾਨੂੰ ਸੈਰ ਕਰਦੇ ਸਮੇਂ ਗੋਡਿਆਂ ‘ਚ ਤੇਜ਼ ਦਰਦ ਹੁੰਦਾ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਮਾਹਿਰ ਡਾਕਟਰ ਦੀ ਸਲਾਹ ਲਓ।