ਪੁਲਿਸ ਨੇ ਆਧੁਨਿਕ ਢੰਗ/ਤਰੀਕਿਆਂ ਦੀ ਮਦਦ ਨਾਲ ਮੁਲਜ਼ਮ ਕੁਲਦੀਪ ਕੌਰ ਪਤਨੀ ਜਸਕੌਰ ਸਿੰਘ ਤੇ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਕੁਲਦੀਪ ਕੌਰ ਪਤਨੀ ਮ੍ਰਿਤਕ ਜਸਕੌਰ ਸਿੰਘ ਦੀ ਜਗਮੀਤ ਸਿੰਘ ਦੇ ਨਾਲ ਸਬੰਧ ਸਨ ਜਿਸ ‘ਤੇ ਮ੍ਰਿਤਕ ਜਸਕੌਰ ਸਿੰਘ ਨੂੰ ਉਹ ਆਪਣੇ ਰਾਹ ਦਾ ਰੋੜਾ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਰਲ ਕੇ ਜਸਕੌਰ ਸਿੰਘ ਨੂੰ ਕੋਈ ਨਸ਼ੀਲੀ ਚੀਜ਼ ਦੇ ਕੇ ਉਸ ਦਾ ਸਿਰਹਾਣੇ ਨਾਲ ਸਾਹ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪਿੰਡ ਆਲਮਵਾਲਾ ‘ਚ ਇਕ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇਸ ਮਾਮਲੇ ‘ਚ ਪੁਲਿਸ ਵੱਲੋਂ ਆਧੁਨਿਕ ਤਰੀਕੇ ਨਾਲ ਕਾਰਵਾਈ ਕਰਦਿਆਂ ਔਰਤ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈੈ। ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਫਤਿਹ ਸਿੰਘ ਬਰਾੜ ਡੀਐਸਪੀ (ਲੰਬੀ) ਦੀ ਨਿਗਰਾਨੀ ਹੇਠ ਐਸਆਈ ਰਣਜੀਤ ਸਿੰਘ ਮੁੱਖ ਅਫਸਰ ਥਾਣਾ ਕਬਰਵਾਲਾ ਪੁਲਿਸ ਵੱਲੋਂ ਪਿੰਡ ਆਲਮਵਾਲਾ ਵਿਖੇ ਜਸਕੌਰ ਸਿੰਘ ਨੂੰ ਕਤਲ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਪੁਲਿਸ ਨੇ ਆਧੁਨਿਕ ਢੰਗ/ਤਰੀਕਿਆਂ ਦੀ ਮਦਦ ਨਾਲ ਮੁਲਜ਼ਮ ਕੁਲਦੀਪ ਕੌਰ ਪਤਨੀ ਜਸਕੌਰ ਸਿੰਘ ਤੇ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਕੁਲਦੀਪ ਕੌਰ ਪਤਨੀ ਮ੍ਰਿਤਕ ਜਸਕੌਰ ਸਿੰਘ ਦੀ ਜਗਮੀਤ ਸਿੰਘ ਦੇ ਨਾਲ ਸਬੰਧ ਸਨ ਜਿਸ ‘ਤੇ ਮ੍ਰਿਤਕ ਜਸਕੌਰ ਸਿੰਘ ਨੂੰ ਉਹ ਆਪਣੇ ਰਾਹ ਦਾ ਰੋੜਾ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਰਲ ਕੇ ਜਸਕੌਰ ਸਿੰਘ ਨੂੰ ਕੋਈ ਨਸ਼ੀਲੀ ਚੀਜ਼ ਦੇ ਕੇ ਉਸ ਦਾ ਸਿਰਹਾਣੇ ਨਾਲ ਸਾਹ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਕਤ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਪੇਸ਼ ਕੀਤਾ ਜਾਵੇਗਾ ਤੇ ਮੁਕੱਦਮੇ ਦੀ ਅੱਗੇ ਤਫਤੀਸ਼ ਜਾਰੀ ਹੈ।