ਪੰਜਾਬ ‘ਚ ਸੱਤਵੇਂ ਪੜਾਅ ‘ਚ ਵੋਟਾਂ ਪੈਣਗੀਆਂ। ਸੱਤਵੇਂ ਪੜਾਅ ਦੀਆਂ ਚੋਣਾਂ 1 ਜੂਨ ਨੂੰ ਹੋਣੀਆਂ ਹਨ। ਪੰਜਾਬ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਕਿਹੜੇ-ਕਿਹੜੇ ਉਮੀਦਵਾਰਾਂ ‘ਤੇ ਬਾਜ਼ੀ ਮਾਰੀ ਹੈ? ਆਓ ਸੰਖੇਪ ਵਿੱਚ ਜਾਣੀਏ।
ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ‘ਚ ਸੱਤਵੇਂ ਪੜਾਅ ‘ਚ ਵੋਟਾਂ ਪੈਣਗੀਆਂ। ਸੱਤਵੇਂ ਪੜਾਅ ਦੀਆਂ ਚੋਣਾਂ 1 ਜੂਨ ਨੂੰ ਹੋਣੀਆਂ ਹਨ। ਪੰਜਾਬ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਕਿਹੜੇ-ਕਿਹੜੇ ਉਮੀਦਵਾਰਾਂ ‘ਤੇ ਬਾਜ਼ੀ ਮਾਰੀ ਹੈ? ਆਓ ਸੰਖੇਪ ਵਿੱਚ ਜਾਣੀਏ।
1. ਲੁਧਿਆਣਾ
ਆਮ ਆਦਮੀ ਪਾਰਟੀ ਨੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ‘ਤੇ ਭਰੋਸਾ ਜਤਾਇਆ ਹੈ। ਅਸ਼ੋਕ ਪਰਾਸ਼ਰ ਦੋ ਵਾਰ ਯੂਥ ਕਾਂਗਰਸ ਦੇ ਸੂਬਾ ਸਕੱਤਰ ਰਹਿ ਚੁੱਕੇ ਹਨ। ਅਸ਼ੋਕ ਨੇ 2012 ‘ਚ ਕਾਂਗਰਸ ਦੀ ਟਿਕਟ ‘ਤੇ ਲੁਧਿਆਣਾ ਦੱਖਣੀ ਤੋਂ ਚੋਣ ਲੜੀ ਸੀ ਪਰ ਹਾਰ ਗਏ। ਉਹ ਸਾਲ 2016 ‘ਚ ‘ਆਪ’ ਵਿੱਚ ਸ਼ਾਮਲ ਹੋਏ ਸਨ। ਪਰ ਕੁਝ ਸਮੇਂ ਬਾਅਦ ਉਹ ਕਾਂਗਰਸ ‘ਚ ਵਾਪਸ ਚਲੇ ਗਏ ਤੇ ਅਕਤੂਬਰ 2021 ‘ਚ ਦੁਬਾਰਾ ‘ਆਪ’ ਵਿਚ ਸ਼ਾਮਲ ਹੋ ਗਏ। ਵਿਧਾਨ ਸਭਾ ਚੋਣਾਂ-2022 ‘ਚ ‘ਆਪ’ ਨੇ ਲੁਧਿਆਣਾ ਸੈਂਟਰਲ ਤੋਂ ਚੋਣ ਲੜੀ ਸੀ। ਪਰਾਸ਼ਰ ਨੇ ਜਿੱਤ ਦਰਜ ਕੀਤੀ
ਸਾਲ—————-ਜੇਤੂ——————–ਪਾਰਟੀ
2009———ਮਨੀਸ਼ ਤਿਵਾੜੀ————-ਪੰਜਾਬ ਕਾਂਗਰਸ
2014———ਰਵਨੀਤ ਸਿੰਘ ਬਿੱਟੂ———ਪੰਜਾਬ ਕਾਂਗਰਸ
2019———ਰਵਨੀਤ ਸਿੰਘ ਬਿੱਟੂ———ਪੰਜਾਬ ਕਾਂਗਰਸ
2. ਗੁਰਦਾਸਪੁਰ
ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸਾਲ 2012 ‘ਚ ਵਲੰਟੀਅਰ ਵਜੋਂ ਆਮ ਆਦਮੀ ਪਾਰਟੀ (AAP) ‘ਚ ਸ਼ਾਮਲ ਹੋਏ। ਹਲਕੇ ‘ਚ ਉਨ੍ਹਾਂ ਦੇ ਲਗਾਤਾਰ ਉਤਸ਼ਾਹ ਕਾਰਨ ਉਹ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਬਟਾਲਾ ਤੋਂ ਟਿਕਟ ਦੇ ਦਾਅਵੇਦਾਰਾਂ ‘ਚ ਸ਼ਾਮਲ ਸਨ। ਹਾਲਾਂਕਿ ਪਾਰਟੀ ਨੇ ਉਸ ਸਮੇਂ ਕਾਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ ਨੂੰ ਮੈਦਾਨ ‘ਚ ਉਤਾਰਿਆ ਸੀ। ਪਾਰਟੀ ਨੇ 2022 ‘ਚ ਟਿਕਟ ਦਿੱਤੀ ਅਤੇ ਉਹ ਜਿੱਤ ਗਏ।
ਸਾਲ—————-ਜੇਤੂ——————-ਪਾਰਟੀ
2009———-ਪ੍ਰਤਾਪ ਸਿੰਘ ਬਾਜਵਾ——ਕਾਂਗਰਸ
2014———-ਵਿਨੋਦ ਖੰਨਾ————–ਭਾਜਪਾ
2017 (ਜ਼ਿਮਨੀ ਚੋਣ)—–ਸੁਨੀਲ ਜਾਖੜ—-ਕਾਂਗਰਸ
2019—————ਸੰਨੀ ਦਿਓਲ——–ਭਾਜਪਾ
3. ਜਲੰਧਰ
ਪਵਨ ਕੁਮਾਰ ਟੀਨੂੰ ਨੇ ਸਾਲ 1990-91 ‘ਚ ਸਰਗਰਮ ਰਾਜਨੀਤੀ ‘ਚ ਪ੍ਰਵੇਸ਼ ਕੀਤਾ। ਬਸਪਾ ਸੰਸਥਾਪਕ ਕਾਂਸ਼ੀ ਰਾਮ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨਾਲ ਜੁੜੇ। ਸਾਲ 1993 ‘ਚ ਟੀਨੂੰ ਨੇ ਪਹਿਲੀ ਵਾਰ ਆਪਣੇ ਪਿੰਡ ਖੁਰਲਾ ਕਿੰਗਰਾ ਤੋਂ ਸਰਪੰਚ ਦੀ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ।
ਇਸ ਤੋਂ ਬਾਅਦ ਸਾਲ 1997 ‘ਚ ਉਨ੍ਹਾਂ ਨੇ ਬਸਪਾ ਦੀ ਟਿਕਟ ‘ਤੇ ਜਲੰਧਰ ਦੱਖਣੀ (ਮੌਜੂਦਾ ਜਲੰਧਰ ਪੱਛਮੀ) ਵਿਧਾਨ ਸਭਾ ਹਲਕੇ ਤੋਂ ਚੋਣ ਲੜੀ। ਉਹ ਇਸ ਚੋਣ ਵਿਚ ਦੂਜੇ ਸਥਾਨ ‘ਤੇ ਰਹੇ।
ਇਸ ਤੋਂ ਬਾਅਦ ਸਾਲ 2008 ‘ਚ ਟੀਨੂੰ ਅਕਾਲੀ ਦਲ ‘ਚ ਸ਼ਾਮਲ ਹੋ ਗਏ। 2012 ‘ਚ ਅਕਾਲੀ ਦਲ ਨੇ ਉਨ੍ਹਾਂ ਨੂੰ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ‘ਚ ਉਤਾਰਿਆ। ਜਿੱਤਣ ਤੋਂ ਬਾਅਦ ਉਹ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ। ਇਸ ਤੋਂ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਨੇ ਫਿਰ ਤੋਂ ਟੀਨੂੰ ‘ਤੇ ਆਪਣਾ ਦਾਅ ਲਗਾਇਆ ਪਰ ਉਹ ਹਾਰ ਗਏ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਵਨ ਟੀਨੂੰ ਆਦਮਪੁਰ ਤੋਂ ਜਿੱਤੇ ਸਨ।
ਸਾਲ——————ਜੇਤੂ——————ਪਾਰਟੀ
2009————ਮਹਿੰਦਰ ਸਿੰਘ ਕੇਪੀ——–ਕਾਂਗਰਸ
2014————ਚੌਧਰੀ ਸੰਤੋਖ ਸਿੰਘ————ਕਾਂਗਰਸ
2019————ਚੌਧਰੀ ਸੰਤੋਖ ਸਿੰਘ———-ਕਾਂਗਰਸ
2023 (ਜ਼ਿਮਨੀ-ਚੋਣ)—ਸੁਸ਼ੀਲ ਕੁਮਾਰ ਰਿੰਕੂ—ਆਪ
4. ਅੰਮ੍ਰਿਤਸਰ
ਕੁਲਦੀਪ ਸਿੰਘ ਧਾਲੀਵਾਲ ਪੰਜਾਬ ਸਰਕਾਰ ‘ਚ ਮੰਤਰੀ ਹਨ। ਧਾਲੀਵਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਵਿਧਾਇਕ ਚੁਣੇ ਗਏ ਸਨ। ਪੰਜਾਬ ਵਿਧਾਨ ਸਭਾ ਵਿੱਚ ਅਜਨਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ।
5. ਸ੍ਰੀ ਆਨੰਦਪੁਰ ਸਾਹਿਬ
ਨਵੀਂ ਹੱਦਬੰਦੀ ਤਹਿਤ ਹੋਂਦ ‘ਚ ਆਏ ਸ੍ਰੀ ਅਨੰਦਪੁਰ ਸਾਹਿਬ ਦੇ ਮੈਦਾਨ ‘ਤੇ ਸਾਲ 2009 ‘ਚ ਪਹਿਲੀ ਵਾਰ ਆਈਪੀਐੱਲ ਦਾ ਮੁਕਾਬਲਾ ਹੋਇਆ ਸੀ। ਇੱਥੇ ਹੋਏ ਤਿੰਨ ਮੁਕਾਬਲਿਆਂ ‘ਚ ਕਾਂਗਰਸ ਦੀ ਟੀਮ ਦੋ ਵਾਰ ਤੇ ਅਕਾਲੀ ਦਲ ਦੀ ਟੀਮ ਇਕ ਵਾਰ ਜੇਤੂ ਰਹੀ।
‘ਆਪ’ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਮਾਲਵਿੰਦਰ ਸਿੰਘ ਕੰਗ ਨੇ 2020 ਵਿੱਚ ਬੀਜੇਪੀ ਛੱਡ ਦਿੱਤੀ ਸੀ ਤੇ 2021 ‘ਚ ਖੇਤੀ ਕਾਨੂੰਨਾਂ ਨੂੰ ਲੈ ਕੇ ਅਸਹਿਮਤੀ ਕਾਰਨ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।
6. ਖਡੂਰ ਸਾਹਿਬ
ਇਸ ਮੈਦਾਨ ‘ਤੇ ਹੋਏ ਪਿਛਲੇ ਤਿੰਨ ਮੁਕਾਬਲਿਆਂ ‘ਚ ਅਕਾਲੀ ਦਲ ਦੀ ਟੀਮ ਦੋ ਵਾਰ ਤੇ ਕਾਂਗਰਸ ਦੀ ਟੀਮ ਇਕ ਵਾਰ ਜੇਤੂ ਰਹੀ ਹੈ। ਇਸ ਵਾਰ ਲਾਲਜੀਤ ਸਿੰਘ ਭੁੱਲਰ ਨੇ ‘ਆਪ’ ‘ਚ ਵਲੰਟੀਅਰ ਵਜੋਂ ਕੰਮ ਕੀਤਾ ਹੈ। ਉਨ੍ਹਾਂ ਨੇ 2022 ਦੀਆਂ ਚੋਣਾਂ ‘ਚ ਚਾਰ ਵਾਰ ਅਕਾਲੀ ਦਲ ਦੇ ਵਿਧਾਇਕ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਹਰਾਇਆ ਸੀ।
7. ਫਰੀਦਕੋਟ
ਪੰਜਾਬੀ ਗਾਇਕ ਕਰਮਜੀਤ ਅਨਮੋਲ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹਨ। ਗਾਇਕ ਹੋਣ ਦੇ ਨਾਲ-ਨਾਲ ਉਹ ਇਕ ਅਦਾਕਾਰ ਤੇ ਫਿਲਮ ਨਿਰਮਾਤਾ ਵੀ ਹੈ। ਕਰਮਜੀਤ ਨੇ ਮਿਮਿਕਰੀ ‘ਚ ਵੀ ਮੁਹਾਰਤ ਹਾਸਲ ਕੀਤੀ ਹੋਈ ਹੈ।
ਗਾਇਕ ਕਰਮਜੀਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੋਸਤ ਹਨ। ਮੁੱਖ ਮੰਤਰੀ ਤੇ ਕਰਮਜੀਤ ਕਾਲਜ ਦੇ ਦਿਨਾਂ ਤੋਂ ਦੋਸਤ ਹਨ। ਉਹ ਇਕੱਠੇ ਥੀਏਟਰ ਵੀ ਕਰ ਚੁੱਕੇ ਹਨ।
1998 ਤੋਂ ਹੁਣ ਤਕ ਇਸ ਮੈਦਾਨ ‘ਤੇ ਹੋਏ 6 ਮੁਕਾਬਲਿਆਂ ‘ਚ ਅਕਾਲੀ ਦਲ ਨੇ ਤਿੰਨ ਵਾਰ, ਕਾਂਗਰਸ ਨੇ ਦੋ ਵਾਰ ਤੇ ‘ਆਪ’ ਦਾ ਖਿਡਾਰੀ (ਉਮੀਦਵਾਰ) ਇਕ ਵਾਰ ਜਿੱਤਿਆ ਹੈ।
8. ਫਤਹਿਗੜ੍ਹ ਸਾਹਿਬ
ਸਾਲ 2009 ‘ਚ ਬਣੇ ਇਸ ਚੋਣ ਮੈਦਾਨ ‘ਚ ਤਿੰਨ ਮੁਕਾਬਲੇ ਹੋ ਚੁੱਕੇ ਹਨ। ਇਸ ਵਿਚ ਕਾਂਗਰਸ ਨੇ ਦੋ ਅਤੇ ‘ਆਪ’ ਨੇ ਇਕ ਵਾਰ ਜਿੱਤ ਹਾਸਲ ਕੀਤੀ ਹੈ। ਇਸ ਵਾਰ ਆਪ ਨੇ ਇੱਥੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ। ਜੀਪੀ ਹਾਲ ਹੀ ‘ਚ ਕਾਂਗਰਸ ਛੱਡ ਕੇ ‘ਆਪ’ ਪਾਰਟੀ ‘ਚ ਸ਼ਾਮਲ ਹੋਏ ਸਨ। ਹੁਣ ਉਹ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਦੇ ਉਮੀਦਵਾਰ ਵਜੋਂ ਚੋਣ ਲੜਨਗੇ। ਖਾਸ ਗੱਲ ਇਹ ਹੈ ਕਿ ਕੁਲਵੰਤ ਸਿੰਘ 2014 ਵਿਚ ਅਕਾਲੀ ਦਲ ਤੋਂ ਅਤੇ ਮਨਵਿੰਦਰ ਸਿੰਘ ਗਿਆਸਪੁਰਾ 2019 ਵਿਚ ਲੋਕ ਇਨਸਾਫ ਪਾਰਟੀ ਤੋਂ ਚੋਣ ਲੜ ਚੁੱਕੇ ਹਨ। ਦੋਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਪ ਦੇ ਸਾਹਮਣੇ ਵਿਧਾਨ ਸਭਾ ਵਾਂਗ ਪ੍ਰਦਰਸ਼ਨ ਨੂੰ ਦੁਹਰਾਉਣਾ ਚੁਣੌਤੀ ਹੈ।
9. ਫ਼ਿਰੋਜ਼ਪੁਰ
ਆਮ ਆਦਮੀ ਪਾਰਟੀ ਨੇ ਫ਼ਿਰੋਜ਼ਪੁਰ ਤੋਂ ਜਗਦੀਪ ਸਿੰਘ ਬਰਾੜ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਅਕਾਲੀ ਦਲ ਇਸ ਮੈਦਾਨ ਤੋਂ ਲਗਾਤਾਰ ਛੇ ਵਾਰ ਜਿੱਤਦਾ ਆ ਰਿਹਾ ਹੈ। ਇਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਦੀ ਟੀਮ ਲਗਾਤਾਰ ਦੋ ਵਾਰ ਜੇਤੂ ਰਹੀ ਸੀ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵਿਤ ਖਿਡਾਰੀਆਂ ਵਿੱਚ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਨਾਂ ਚਰਚਾ ਵਿੱਚ ਹਨ।
10. ਬਠਿੰਡਾ
ਗੁਰਮੀਤ ਸਿੰਘ ਖੁੱਡੀਆਂ ਭਾਰਤੀ ਸਿਆਸਤਦਾਨ ਤੇ ਆਮ ਆਦਮੀ ਪਾਰਟੀ ਦੇ ਮੈਂਬਰ ਹਨ। ਇਸ ਸਮੇਂ ਉਹ ਲੰਬੀ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਭਾਜਪਾ ਉਮੀਦਵਾਰ ਪਰਮਪਾਲ ਕੌਰ ਨਾਲ ਹੋਵੇਗਾ। ਉਹ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ।
11. ਹੁਸ਼ਿਆਰਪੁਰ
ਡਾ. ਰਾਜਕੁਮਾਰ ਚੱਬੇਵਾਲ ਜੋ ਕੁਝ ਦਿਨ ਪਹਿਲਾਂ ਹੀ ‘ਆਪ’ ‘ਚ ਸ਼ਾਮਲ ਹੋਏ ਸਨ, ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਹੈ। ਦੂਜੇ ਪਾਸੇ ਭਾਜਪਾ ਨੇ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਹੈ। ਚਰਚਾ ਹੈ ਕਿ 9 ਸਾਲਾਂ ਤੋਂ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਰਹੇ ਚੌਧਰੀ ਪਰਿਵਾਰ ਨੂੰ ਕਾਂਗਰਸ ਹੁਸ਼ਿਆਰਪੁਰ ਤੋਂ ਚੋਣ ਮੈਦਾਨ ‘ਚ ਉਤਾਰ ਸਕਦੀ ਹੈ।
12. ਪਟਿਆਲਾ
ਇਸ ਵਾਰ ਪੰਜਾਬ ਦੀ ਸਭ ਤੋਂ ਹਾਈ ਪ੍ਰੋਫਾਈਲ ਲੋਕ ਸਭਾ ਸੀਟ ਪਟਿਆਲਾ ‘ਤੇ ਮੁਕਾਬਲਾ ਕਾਫੀ ਦਿਲਚਸਪ ਹੋਣ ਵਾਲਾ ਹੈ। ਕਿਉਂਕਿ ਇਸ ਸੀਟ ‘ਤੇ ਕਾਂਗਰਸ ਦਾ ਦਬਦਬਾ ਹੈ। ਹੁਣ ਪਰਨੀਤ ਕੌਰ ਭਾਜਪਾ ‘ਚ ਸ਼ਾਮਲ ਹੋ ਗਈ ਹਨ। ਕਾਂਗਰਸ ਨੇ ਇਸ ਵਾਰ ਪਰਨੀਤ ਦੇ ਸਾਹਮਣੇ ਡਾ. ਧਰਮਵੀਰ ਗਾਂਧੀ ਨੂੰ ਵੀ ਮੈਦਾਨ ‘ਚ ਉਤਾਰਿਆ ਹੈ। ਇਨ੍ਹਾਂ ਦੋਵਾਂ ਪਾਰਟੀਆਂ ਤੋਂ ਬਾਅਦ ‘ਆਪ’ ਨੇ ਆਪਣੇ ਪੱਤੇ ਖੋਲ੍ਹੇ ਹਨ ਅਤੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ‘ਤੇ ਭਰੋਸਾ ਪ੍ਰਗਟਾਇਆ ਹੈ।
13. ਸੰਗਰੂਰ
ਆਮ ਆਦਮੀ ਪਾਰਟੀ ਨੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਉਮੀਦਵਾਰ ਬਣਾਇਆ ਹੈ। 2014 ਅਤੇ ਫਿਰ 2019 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਸੀਟ ਤੋਂ ਚੋਣ ਲੜੀ ਅਤੇ ਜਿੱਤੇ। ਖਾਸ ਗੱਲ ਇਹ ਹੈ ਕਿ ਲੋਕ ਸਭਾ ਚੋਣਾਂ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਸਨ।