Monday, February 3, 2025
Google search engine
HomeDeshਕਣਕ ਦਾ ਸੁਚੱਜਾ ਮੰਡੀਕਰਨ ਕਿਵੇਂ ਕੀਤਾ ਜਾਵੇ !

ਕਣਕ ਦਾ ਸੁਚੱਜਾ ਮੰਡੀਕਰਨ ਕਿਵੇਂ ਕੀਤਾ ਜਾਵੇ !

ਨਿਰਧਾਰਿਤ ਸਮਰਥਨ ਮੱੁਲ ਤੇ ਕਣਕ ਦੀ ਖ਼ਰੀਦ ਦੇ ਫ਼ੈਸਲੇ ਦਾ ਫਾਇਦਾ ਲੈਣ ਲਈ ਸਾਫ਼ ਸਵੱਛ, ਸੁੱਕੀ ਤੇ ਅਪਣੇ ਪੱਧਰ ਦੇ ਗੇ੍ਰਡ ਕੀਤੀ ਜਿਣਸ ਮੰਡੀ ’ਚ ਲੈ ਕੇ ਜਾਓ। ਸਰਕਾਰ ਵੱਲੋਂ ਖ਼ਰੀਦ ਕੇਂਦਰਾਂ/ਮੰਡੀਆਂ ਵਿੱਚ ਆਈਆਂ ਢੇਰੀਆਂ ਦੀ ਬੋਲੀ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਹਨ

ਦੇਸ ਦੇ ਸਿਰਫ਼ 1.53 ਫੀਸਦੀ ਭੂਗੋਲਿਕ ਖੇਤਰ ਵਾਲੇ ਪੰਜਾਬ ਰਾਜ ਨੇ ਦੇਸ਼ ਦੇ ਅੰਨ ਭੰਡਾਰ ਵਿੱਚ ਕਣਕ ਦਾ 51.32 ਪ੍ਰਤੀਸ਼ਤ ਹਿੱਸਾ ਪਾਇਆ ਹੈ (ਸਾਲ 2023 ਅਨੁਸਾਰ)। ਪੰਜਾਬ ਵਿਸ਼ਵ ਭਰ ਵਿੱਚ ਕਣਕ ਦੇ ਕੁੱਲ ਉਤਪਾਦਕ ਵਜਂੋ 7 ਵੇਂ ਸਥਾਨ ’ਤੇ ਹੈ ਅਤੇ ਇਹ ਕੈਨੇਡਾ ਅਤੇ ਆਸਟਰੇਲੀਆ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਮੰਡੀਕਰਨ ਸਰਪਲੱਸ ਪੈਦਾ ਕਰਦਾ ਹੈ ਜੋ ਕਣਕ ਦੇ ਵਿਸ਼ਵ ਵਪਾਰ ਦਾ ਦਸਵਾਂ ਹਿੱਸਾ ਹੈ। ਹਾੜ੍ਹੀ ਸੀਜ਼ਨ 2024 ਅਨੁਸਾਰ ਪੰਜਾਬ ਵਿੱਚ ਕਣਕ ਦੀ ਕਾਸ਼ਤ ਅਧੀਨ ਕੁੱਝ ਰਕਬਾ 35.8 ਲੱਖ ਹੈਕਟੇਅਰ ਹੈ ਜਿਸ ਤੋਂ 161.00 ਲੱਖ ਮੀਟਰਿਕ ਟਨ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਕਈ ਮਹੀਨਿਆਂ ਦੀ ਮਿਹਨਤ ਅਤੇ ਲਾਗਤ ਨਾਲ ਪਾਲੀ ਫ਼ਸਲ ਤੋਂ ਉੱਚ ਮੁੱਲ ਪਾਉਣਾ ਹਰੇਕ ਕਿਸਾਨ ਦਾ ਸੁਪਨਾ ਹੁੰਦਾ ਹੈ ਜੋ ਉਸ ਫ਼ਸਲ ਦੇ ਸਫਲ ਮੰਡੀਕਰਨ ’ਤੇ ਨਿਰਭਰ ਕਰਦਾ ਹੈ। ਕਣਕ ਦੇ ਮੰਡੀਕਰਨ ਤੋਂ ਪਹਿਲਾਂ ਫ਼ਸਲ ਦਾ ਵਾਜਿਬ ਮੁੱਲ ਪਾਉਣ ਲਈ ਕਿਸਾਨਾਂ ਨੂੰ ਕੁਝ ਨੁਕਤੇ, ਸੁਝਾਅ ਅਤੇ ਮਾਪਦੰਡਾਂ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ, ਜੋ ਫ਼ਸਲ ਦੇ ਸਫ਼ਲਤਾ ਪੂਰਵਕ ਮੰਡੀਕਰਨ ਲਈ ਸਹਾਈ ਹੋਣਗੇ।

ਸੁਚਾਰੂ ਮੰਡੀਕਰਨ ਲਈ ਸਭ ਤੋਂ ਪਹਿਲਾਂ ਅਨਾਜ ਖ਼ਰੀਦ ਪੋਰਟਲ ਤੇ ਰਜਿਸਟਰ ਕਰਵਾਉਣਾ ਲਾਜ਼ਮੀ ਹੈ ਕਿਉਂਕਿ ਨਵੇਂ ਨਿਯਮਾਂ ਅਨੁਸਾਰ ਕਣਕ ਦੀ ਫ਼ਸਲ ਦੀ ਖ਼ਰੀਦ ਜ਼ਮੀਨੀ ਰਕਬੇ ਦੇ ਆਧਾਰ ’ਤੇ ਕੀਤੀ ਜਾਣੀ ਹੈ। ਇਸ ਦੇ ਲਈ ਜ਼ਮੀਨ ਦੀ ਮੈਪਿੰਗ ਕਰਵਾ ਕੇ ਫਾਰਮ ਆਈ.ਡੀ. ਨਾਲ ਲੰਿਕ ਕਰਵਾ ਲਿਆ ਜਾਵੇ ਤਾਂ ਜੋ ਰਕਬੇ ਅਨਸਾਰ ਐਮਐਸਪੀ ਦਾ ਫਾਇਦਾ ਲਿਆ ਜਾ ਸਕੇ। ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਇਨ੍ਹਾਂ ਪੋਰਟਲਜ਼ ਤੇ ਕਿਸਾਨਾਂ ਦਾ ਰਜਿਸਟਰ ਹੋਣਾ

ਲਾਜ਼ਮੀ ਹੈ। ਜੇਕਰ ਕਿਸੇ ਕਿਸਾਨ ਵੱਲੋਂ ਕਿਸੇ ਜ਼ਮੀਨ ਦਾ ਇੰਦਰਾਜ਼ ਕਰਵਾਉਣਾ ਜਾਂ ਅਪਡੇਟ ਕਰਵਾਉਣਾ ਹੋਵੇ ਤਾਂ ਉਹ ਵੀ ਮੰਡੀ ਵਿੱਚ ਜਿਣਸ ਵੇਚਣ ਤੋਂ ਪਹਿਲਾਂ ਕਰਵਾ ਲਿਆ ਜਾਵੇ ਕਿਉਂਕਿ ਫ਼ਸਲ ਵਿਕਣ ਤੋਂ ਬਾਅਦ ਵੇਰਵੇ ਦਰੁੱਸਤ ਕਰਵਾਉਣਾ ਸੰਭਵ ਨਹੀ ਹੈ। ਇਸ ਪੋਰਟਲ ਰਾਹੀਂ ਹੀ ਜੇ-ਫਾਰਮ ਅਤੇ ਜਿਣਸ ਦੀ ਸਿੱਧੀ ਅਦਾਇਗੀ ਪ੍ਰਾਪਤ ਹੋਵੇਗੀ।

ਸਮੇਂ ਸਿਰ ਅਤੇ ਸੌਖਾਲੇ ਮੰਡੀਕਰਨ ਲਈ ਉਤਪਾਦਕਾਂ ਨੂੰ ਜਿਣਸ ਦੀ ਗੁਣਵੱਤਾ ਵੱਲ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ। ਗੁਣਵੱਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ (ਬੀਜ ਕਵਾਲਿਟੀ, ਬਿਜਾਈ ਦਾ ਸਮਾਂ, ਖਾਦ ਦੀ ਮਾਤਰਾਂ, ਪਾਣੀ ਦੀ ਮਾਤਰਾ, ਮਿੱਟੀ ਦੀ ਸਿਹਤ, ਕਟਾਈ ਦਾ ਸਮਾਂ) ਨੂੰ ਸਮਝਣਾ ਅਤਿ ਜ਼ਰੂਰੀ ਹੈ। ਕਿਸਾਨਾਂ ਨੂੰ ਇਹ ਜਾਣ ਲੈਣਾ ਲਾਜ਼ਮੀ ਹੈ ਕਿ ਸਮੇਂ ਤੋਂ ਪਹਿਲਾਂ ਅਤੇ ਦੇਰੀ ਨਾਲ ਕੀਤੀ ਕਟਾਈ ਫ਼ਸਲ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ। ਕਣਕ ਦੀ ਵਾਢੀ ਉਦੋਂ ਕਰਨੀ ਚਾਹੀਦੀ ਹੈ ਜਦੋਂ ਦਾਣਿਆਂ ਵਿੱਚ ਪਰਿਪੱਕਤਾ ਆ ਜਾਵੇ। ਸੁਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਕਟਾਈ ਸਮੇਂ ਦਾਣੇ ਨੀਚੇ ਤੋਂ ਉੱਪਰ ਤੱਕ ਇਕਸਾਰ ਸੁੱਕੇ ਹੋਣ, ਸਖ਼ਤ ਹੋਣ ਅਤੇ ਨਮੀ ਦੀ ਮਾਤਰਾ 12 ਪ੍ਰਤੀਸ਼ਤ ਤੋਂ ਵੱਧ ਨਾ ਹੋਵੇ, ਬੂਟਾ ਪੂਰਾ ਸੁਨਹਿਰੀ/ਭੂਰੇ ਰੰਗ ਦਾ ਹੋਵੇ। ਕਟਾਈ ਸਮੇਂ ਬੂਟਿਆਂ ਤੇ ਤੇ੍ਰਲ ਬਿਲਕੁਲ ਨਹੀਂ ਹੋਣੀ ਚਾਹੀਦੀ। ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਕਟਾਈ ਲਈ ਸਹੀ ਸਮਾਂ ਹੈ। ਸਮੇਂ ਤੋਂ ਪਹਿਲਾਂ ਕੀਤੀ ਕਟਾਈ ਨਾਲ ਦਾਣਿਆਂ ਵਿੱਚ ਕੱਚਾਪਣ, ਟੁੱਟ-ਭੱਜ, ਵੱਧ ਨਮੀ ਤੇ ਬੀਮਾਰੀਆਂ ਦੀ ਆਮਦ ਦਾ ਖ਼ਤਰਾ ਰਹਿੰਦਾ ਹੈ। ਦੇਰੀ ਨਾਲ ਕਟਾਈ ਨਾਲ, ਦਾਣੇ ਫਟਣ ਅਤੇ ਬਿਖਰਣ ਕਾਰਣ ਚੂਹਿਆਂ, ਪੰਛੀਆਂ, ਕੀੜਿਆਂ ਤੋਂ ਹੋਣ ਵਾਲੇ ਨੁਕਸਾਨ ਦਾ ਖ਼ਤਰਾ ਵੱਧ ਸਕਦਾ ਹੈ। ਸਿੱਲੇ ਮੌਸਮ, ਜਲਦ ਸਵੇਰੇ ਅਤੇ ਦੇਰ ਸ਼ਾਮ ਨੂੰ ਕਟਾਈ ਨਾ ਕੀਤੀ ਜਾਵੇ ਜਿਸ ਨਾਲ ਦਾਣਿਆਂ ਵਿੱਚ ਨਮੀ ਦੀ ਮਾਤਰਾ ਵੱਧ ਸਕਦੀ ਹੈ। ਖੇਤ ’ਚ ਜੇਕਰ ਚੂਹਿਆਂ ਦੀਆ ਖੱਡਾਂ ਹਨ ਤਾਂ ਉਹ ਕਟਾਈ ਤੋਂ ਪਹਿਲਾਂ ਭਰ ਦੇਣੀਆਂ ਚਾਹੀਦੀਆਂ ਹਨ ਜਾਂ ਉਸ ਜਗ੍ਹਾ ਮਿੱਟੀ ਦਾ ਲੈਵਲ ਬਰਾਬਰ ਕਰ ਦੇਣਾ ਚਾਹੀਦਾ ਹੈ ਤਾਂ ਜੋ ਕੰਬਾਈਨ ਨਾਲ ਕਟਾਈ ਸਮੇਂ ਦਾਣਿਆਂ ’ਚ ਮਿੱਟੀ ਨਾ ਮਿਕਸ ਹੋਵੇ। ਬੀਤੇ ਦਿਨਾਂ ’ਚ ਤੇਜ਼ ਬਾਰਿਸ਼ਾਂ ਤੇ ਗੜੇ੍ਹਮਾਰੀ ਕਾਰਣ ਡਿੱਗੀਆਂ ਫ਼ਸਲਾਂ ਦੀ ਧਿਆਨਪੂਰਵਕ ਕਟਾਈ ਲਈ ਕੰਬਾਈਨ ਦੀ ਸਪੀਡ ਘੱਟ ਰੱਖੀ ਜਾਣੀ ਚਾਹੀਦੀ ਹੈ। ਬੀਜ ਅਗਲੇ ਸਾਲ ਲਈ ਸਾਂਭ ਕੇ ਰੱਖ ਲਿਆ ਜਾਵੇ। ਭਾਰਤ, ਕਣਕ ਦਾ ਵਿਸ਼ਵ ਵਿੱਚ ਦੂਜਾ ਸਭ ਤੋਂ ਵੱਡਾ ਖ਼ਪਤਕਾਰ ਹੈ। ਇਸ ਲਈ ਉਤਪਾਦਕ ਕੋਲ ਮੰਡੀਕਰਨ ਦੇ ਕਈ ਵਿਕਲਪ ਹਨ।

ਨਿੱਜੀ ਮੰਡੀਕਰਨ ਵਿਕਲਪ

ਇਹ ਮੰਡੀਕਰਨ ਦਾ ਆਮ ਅਤੇ ਰਵਾਇਤੀ ਤਰੀਕਾ ਹੈ।

– ਕਿਸਾਨ ਤੋਂ ਖ਼ਪਤਕਾਰ

– ਕਿਸਾਨ ਤੋਂ ਰੀਟੇਲਰ ਜਾਂ ਪਿੰਡ ਦਾ ਵਪਾਰੀ

– ਕਿਸਾਨ ਤੋਂ ਥੋਕ ਵਪਾਰੀ ਜਾਂ ਆਟਾ ਮਿੱਲਰ

ਟ੍ਰਾਂਸਪਰੋਟੇਸ਼ਨ ਅਤੇ ਮੰਡੀਆ ਦੇ ਖਰਚੇ ਕੀਤੇ ਬਿਨ੍ਹਾਂ ਕਿਸਾਨ ਪਿੰਡ ਪੱਧਰ ਤੇ ਹੀ ਸਿੱਧਾ ਖ਼ਪਤਕਾਰ ਨੂੰ ਜਾਂ ਪਿੰਡ ਦੇ ਵਪਾਰੀ/ਰੀਟੇਲਰ ਨੂੰ ਕਣਕ ਸੇਲ ਕਰ ਸਕਦਾ ਹੈ। ਹੋਰ ਮੁਨਾਫ਼ਾ ਕਮਾਉਣ ਲਈ ਆਟਾ ਮਿੱਲਾਂ ਵਾਲਿਆਂ ਨੂੰ ਸਿੱਧੇ ਹੀ ਕਣਕ ਵੇਚ ਸਕਦਾ ਹੈ ਜਿਨ੍ਹਾਂ ਤੋਂ ਪ੍ਰਤੀ ਕੁਇੰਟਲ 40-45 ਰੁਪਏ (2%) ਐਮ.ਐਸ.ਪੀ. ਨਾਲੋ ਵੱਧ ਰੇਟ ਮਿਲ ਜਾਦਾ ਹੈ ਕਿਉਂਕਿ ਇਨ੍ਹਾਂ ਆਟਾ ਮਿੱਲ ਵਾਲਿਆਂ ਨੂੰ ਵੀ ਸਿੱਧੀ ਖ਼ਰੀਦ ਨਾਲ ਮੰਡੀ ਦੀ 6 ਪ੍ਰਤੀਸ਼ਤ ਫੀਸ ਤੋਂ ਛੋਟ ਮਿਲ ਜਾਂਦੀ ਹੈ।

ਸੰਸਥਾਗਤ ਮੰਡੀਕਰਨ ਵਿਕਲਪ

ਜਿਸ ਵਿੱਚ ਕਿਸਾਨ ਉਪਜ ਨੂੰ ਨਿਰਧਾਰਿਤ ਮੰਡੀਆਂ ਵਿੱਚ ਸਰਕਾਰ ਵੱਲੋਂ ਤੈਅ ਨੋਡਲ ਸੰਸਥਾਵਾਂ (ਖ਼ਰੀਦ ਏਜੰਸੀਆਂ) ਜਾਂ ਫਿਰ ਪ੍ਰਾਈਵੇਟ ਆਟਾ ਮਿੱਲਰਾਂ ਅਤੇ ਥੋਕ ਵਪਾਰੀਆਂ ਨੂੰ ਨਿਊਨਤਮ ਸਮਰਥਨ ਮੱੁਲ ਜਾਂ ਇਸ ਤੋਂ ਵੱਧ ਤੇ ਵੇਚ ਸਕਦਾ ਹੈ।

ਮੰਡੀਕਰਨ ਲਈ ਨੁਕਤੇ

ਸਰਕਾਰ ਵੱਲੋਂ ਨਿਰਧਾਰਿਤ ਸਮਰਥਨ ਮੱੁਲ ਤੇ ਕਣਕ ਦੀ ਖ਼ਰੀਦ ਦੇ ਫ਼ੈਸਲੇ ਦਾ ਫਾਇਦਾ ਲੈਣ ਲਈ ਸਾਫ਼ ਸਵੱਛ, ਸੁੱਕੀ ਤੇ ਅਪਣੇ ਪੱਧਰ ਦੇ ਗੇ੍ਰਡ ਕੀਤੀ ਜਿਣਸ ਮੰਡੀ ’ਚ ਲੈ ਕੇ ਜਾਓ। ਸਰਕਾਰ ਵੱਲੋਂ ਖ਼ਰੀਦ ਕੇਂਦਰਾਂ/ਮੰਡੀਆਂ ਵਿੱਚ ਆਈਆਂ ਢੇਰੀਆਂ ਦੀ ਬੋਲੀ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਹਨ ਅਤੇ ਸਰਕਾਰੀ ਖ਼ਰੀਦ ਲਈ ਸਿਰਫ਼ ਉਨ੍ਹਾਂ ਢੇਰੀਆਂ ਦੀ ਬੋਲੀ ਲਗਾਈ ਜਾਵੇਗੀ ਜਿਨ੍ਹਾਂ ਦੀ ਸਫ਼ਾਈ ਹੋ ਚੁੱਕੀ ਹੋਵੇਗੀ, ਜੋ ਨਮੀ ਅਤੇ ਹੋਰ ਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਕਰਦੀਆਂ ਹੋਣਗੀਆਂ। ਜਿਣਸ ਦਾ ਅਣਵਿਕੇ ਰਹਿਣ ਦਾ ਕਾਰਣ ਜਿਣਸ ਦੀ ਸਫ਼ਾਈ ਨਾ ਹੋਣਾ, ਨਮੀ ਵੱਧ ਹੋਣਾ ਤੇ ਨਿਰਧਾਰਤ ਮਾਪਦੰਡਾਂ ਮੁਤਾਬਿਕ ਨਾ ਹੋਣਾ ਹੁੰਦਾ ਹੈ। ਕੇਂਦਰੀ ਪੂਲ ਅਧੀਨ ਕਣਕ ਦੀ ਖ਼ਰੀਦ ਕਰਨ ਲਈ ਏਜੰਸੀਆਂ ਵੱਲੋਂ 50 ਕਿਲੋ ਦੀ ਭਰਤੀ ਤੇ ਨੈਸ਼ਨਲ ਫੂਡ ਸਕਿਊਰਿਟੀ ਐਕਟ, 2013 ਤਹਿਤ ਵੰਡੀ ਜਾਣ ਵਾਲੀ ਕਣਕ ਦੀ ਭਰਾਈ 30 ਕਿਲੋ ਦੀ ਕਰਨੀ ਨਿਸ਼ਚਿਤ ਹੋਈ ਹੈ। ਕਣਕ ਦੀ ਉਪਜ ਨੂੰ ਸਾਫ਼ ਮੰਡੀ ਲਿਜਾਣਾ ਚਾਹੀਦਾ ਹੈ|

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments