ਸੁਪਰੀਮ ਕੋਰਟ ਤੇ ਹਾਈ ਕੋਰਟਾਂ ਦੇ 21 ਸੇਵਾਮੁਕਤ ਜੱਜਾਂ ਦੇ ਇਕ ਸਮੂਹ ਨੇ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੂੰ ਪੱਤਰ ਲਿਖਿਆ ਹੈ। ਇਸ ਵਿਚ ਉਨ੍ਹਾਂ ਨੇ ਕੁਝ ਗੁੱਟਾਂ ਵੱਲੋਂ ਸੋਚੇ-ਸਮਝੇ ਦਬਾਅ, ਗਲਤ ਜਾਣਕਾਰੀ ਤੇ ਜਨਤਕ ਅਪਮਾਨ ਜ਼ਰੀਏ ਨਿਆਂਪਾਲਿਕਾ ਨੂੰ ਕਮਜ਼ੋਰ ਕਰਨ ਦੀਆਂ ਵੱਧਦੀਆਂ ਦਾ ਜ਼ਿਕਰ ਕੀਤਾ ਹੈ।

ਉਨ੍ਹਾਂ ਪੱਤਰ ਰਾਹੀਂ ਕਿਹਾ ਕਿ ਇਹ ਆਲੋਚਕ ਸੌੜੇ ਸਿਆਸੀ ਹਿੱਤਾਂ ਅਤੇ ਨਿੱਜੀ ਮੁਨਾਫ਼ਿਆਂ ਤੋਂ ਪ੍ਰੇਰਿਤ ਹਨ ਤੇ ਨਿਆਂ ਪ੍ਰਣਾਲੀ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਸੇਵਾਮੁਕਤ ਜੱਜਾਂ ਨੇ ਉਨ੍ਹਾਂ ਘਟਨਾਵਾਂ ਬਾਰੇ ਨਹੀਂ ਦੱਸਿਆ, ਜਿਸ ਕਾਰਨ ਉਨ੍ਹਾਂ ਨੂੰ ਸੀਜੇਆਈ ਨੂੰ ਪੱਤਰ ਲਿਖਣਾ ਪਿਆ।
ਜਸਟਿਸ (ਸੇਵਾਮੁਕਤ) ਦੀਪਕ ਵਰਮਾ, ਕ੍ਰਿਸ਼ਨਾ ਮੁਰਾਰੀ, ਦਿਨੇਸ਼ ਮਹੇਸ਼ਵਰੀ ਅਤੇ ਐੱਮਆਰ ਸ਼ਾਹ ਸਮੇਤ ਸੇਵਾਮੁਕਤ ਜੱਜਾਂ ਨੇ ਆਲੋਚਕਾਂ ‘ਤੇ ਅਦਾਲਤਾਂ ਤੇ ਜੱਜਾਂ ਦੀ ਇਮਾਨਦਾਰੀ ‘ਤੇ ਸਵਾਲ ਉਠਾ ਕੇ ਨਿਆਇਕ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਨ ਦੀਆਂ ਸਪੱਸ਼ਟ ਕੋਸ਼ਿਸ਼ਾਂ ਦੇ ਨਾਲ ਧੋਖੇਬਾਜ਼ ਰਣਨੀਤੀਆਂ ਅਪਣਾਉਣ ਦਾ ਦੋਸ਼ ਲਗਾਇਆ।