ਘਟਨਾ ਸਥਾਨ ‘ਤੇ ਦੇਖਿਆ ਗਿਆ ਕਿ ਅੱਧੀ ਦਰਜਨ ਦੇ ਕਰੀਬ ਬੋਰੀਆਂ ‘ਚ ਪਸ਼ੂਆਂ ਦੇ ਅੰਗ ਭਰੇ ਹੋਏ ਸਨ ਅਤੇ ਕੁਝ ਪਸ਼ੂਆਂ ਦੀਆਂ ਲੱਤਾਂ, ਸਰੀਰ ਦੇ ਅੰਗ ਬਾਹਰ ਗੰਦੇ ਨਾਲੇ ਦੇ ਪਾਣੀ ‘ਚ ਬਿਖਰੇ ਹੋਏ ਸਨ। ਪਹਿਲੀ ਨਜ਼ਰੀ ਦੇਖਣ ਤੋਂ ਕੁਝ ਪਲਾਸਟਿਕ ਦੇ ਥੈਲਿਆਂ ‘ਚ ਪਏ ਚਮੜੇ ਅਤੇ ਮਾਸ ਨੂੰ ਕੀੜੇ ਪਏ ਹੋਏ ਸਨ ਤੇ ਇਕ ਦੋ ਬੋਰੀਆਂ ਇਨ੍ਹਾਂ ਪਸ਼ੂਆਂ ਉੱਪਰੋਂ ਲਾਹੀ ਗਈ ਖੱਲ ਦੀਆਂ ਵੀ ਭਰੀਆਂ ਹੋਈਆਂ ਸਨ।
ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਨਜ਼ਦੀਕ ਲੰਘਦੀ ਲਸਾੜਾ ਡਰੇਨ ‘ਚੋਂ ਐਤਵਾਰ ਬਾਅਦ ਦੁਪਹਿਰ ਪਲਾਸਟਿਕ ਦੀਆਂ ਬੋਰੀਆਂ ‘ਚ ਭਰੇ ਪਸ਼ੂਆਂ ਦੇ ਅੰਗ ਮਿਲਣ ਦੀ ਘਟਨਾ ਸਾਹਮਣੇ ਆਉਣ ਮਗਰੋਂ ਇਲਾਕੇ ਵਿੱਚ ਸਨਸਨੀ ਫੈਲ ਗਈ ਅਤੇ ਗਊ ਭਗਤਾਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸਬਾ ਸ਼ੇਰਪੁਰ ਦੇ ਗਊਸੇਵਕ ਸੁਭਾਸ਼ ਚੰਦ ਦੀਦਰਾਗੜ੍ਹ ਵਾਲੇ ਨੇ ਦੱਸਿਆ ਕਿ ਪਿੰਡ ਫਤਿਹਗੜ੍ਹ ਪੰਜਗਰਾਈਆਂ ਤੇ ਗੁਰਬਖਸ਼ਪਰਾ ਵਿਚਕਾਰ ਪੈਂਦੀ ਲਸਾੜਾ ਡਰੇਨ ਵਿੱਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪਸ਼ੂਆ ਦੇ ਅੰਗ ਕੱਟ ਕੇ ਪਲਾਸਟਿਕ ਦੀਆਂ ਬੋਰੀਆਂ ਵਿੱਚ ਭਰ ਕੇ ਗੰਦੇ ਨਾਲੇ ਵਿੱਚ ਸੁੱਟੇ ਗਏ ਹਨ।
ਘਟਨਾ ਸਥਾਨ ‘ਤੇ ਦੇਖਿਆ ਗਿਆ ਕਿ ਅੱਧੀ ਦਰਜਨ ਦੇ ਕਰੀਬ ਬੋਰੀਆਂ ‘ਚ ਪਸ਼ੂਆਂ ਦੇ ਅੰਗ ਭਰੇ ਹੋਏ ਸਨ ਅਤੇ ਕੁਝ ਪਸ਼ੂਆਂ ਦੀਆਂ ਲੱਤਾਂ, ਸਰੀਰ ਦੇ ਅੰਗ ਬਾਹਰ ਗੰਦੇ ਨਾਲੇ ਦੇ ਪਾਣੀ ‘ਚ ਬਿਖਰੇ ਹੋਏ ਸਨ। ਪਹਿਲੀ ਨਜ਼ਰੀ ਦੇਖਣ ਤੋਂ ਕੁਝ ਪਲਾਸਟਿਕ ਦੇ ਥੈਲਿਆਂ ‘ਚ ਪਏ ਚਮੜੇ ਅਤੇ ਮਾਸ ਨੂੰ ਕੀੜੇ ਪਏ ਹੋਏ ਸਨ ਤੇ ਇਕ ਦੋ ਬੋਰੀਆਂ ਇਨ੍ਹਾਂ ਪਸ਼ੂਆਂ ਉੱਪਰੋਂ ਲਾਹੀ ਗਈ ਖੱਲ ਦੀਆਂ ਵੀ ਭਰੀਆਂ ਹੋਈਆਂ ਸਨ। ਵੱਖ ਵੱਖ ਸਮਾਜ ਸੇਵੀ ਅਤੇ ਗਊ ਭਗਤਾਂ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ।