ਮੌਕੇ ‘ਤੇ ਪੁੱਜੇ ਥਾਣਾ 1 ਦੇ ਥਾਣੇਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਜਨੀ( 28) ਪਤਨੀ ਕਰਨ ਕੁਮਾਰ ਵਾਸੀ ਗਲੀ ਨੰਬਰ 6, ਕਬੀਰ ਨਗਰ ਜਲੰਧਰ ਦੇ ਜੰਮੂ ਵਾਸੀ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਥਾਣਾ 1ਅਧੀਨ ਆਉਂਦੇ ਕਬੀਰ ਨਗਰ ਵਿੱਚ ਰਹਿ ਰਹੀ ਛੇ ਸਾਲਾਂ ਦੇ ਬੱਚੇ ਦੀ ਮਾਂ ਨੇ ਭੇਤਭਰੇ ਹਾਲਾਤ ‘ਚ ਆਤਮਹੱਤਿਆ ਕਰਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਔਰਤ ਦੇ ਪਤੀ ਕਰਨ ਕੁਮਾਰ ਨੇ ਦੱਸਿਆ ਕਿ ਉਹ ਡਿਲੀਵਰੀ ਦਾ ਕੰਮ ਕਰਦਾ ਹੈ ਤੇ ਬੀਤੀ ਦੁਪਹਿਰ ਜਦ ਉਹ ਘਰ ਆਇਆ ਤਾਂ ਉਸਦੀ ਪਤਨੀ ਰਜਨੀ ਨੇ ਉਸ ਨੂੰ ਆਪਣਾ ਬੀਪੀ ਘੱਟ ਹੋਣ ਬਾਰੇ ਜਾਣਕਾਰੀ ਦਿੱਤੀ। ਉਹ ਉਸ ਨੂੰ ਡਾਕਟਰ ਕੋਲੋਂ ਦਵਾਈ ਦੁਆ ਕੇ ਵਾਪਸ ਕੰਮ ‘ਤੇ ਚਲਾ ਗਿਆ। ਇਸ ਤੋਂ ਬਾਅਦ ਉਸ ਦੀ ਪਤਨੀ ਨੇ ਦੇਰ ਸ਼ਾਮ ਉਸ ਦੇ ਨਾਲ ਤੇ ਆਪਣੇ ਮਾਤਾ-ਪਿਤਾ ਨਾਲ ਵੀਡੀਓ ਕਾਲ ‘ਤੇ ਆਪਣੇ ਹਾਲਚਾਲ ਬਾਰੇ ਗੱਲਬਾਤ ਕੀਤੀ। ਉਸਨੇ ਦੱਸਿਆ ਕਿ ਜਦ ਉਹ ਦੇਰ ਰਾਤ ਆਪਣੇ ਕੰਮ ਤੋਂ ਵਾਪਸ ਘਰ ਪਰਤਿਆ ਤਾਂ ਉਸ ਦੀ ਪਤਨੀ ਨੇ ਪੱਖੇ ਨਾਲ ਲਟਕ ਕੇ ਫਾਹਾ ਲਿਆ ਹੋਇਆ ਸੀ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪੁੱਜੇ ਥਾਣਾ 1 ਦੇ ਥਾਣੇਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਜਨੀ( 28) ਪਤਨੀ ਕਰਨ ਕੁਮਾਰ ਵਾਸੀ ਗਲੀ ਨੰਬਰ 6, ਕਬੀਰ ਨਗਰ ਜਲੰਧਰ ਦੇ ਜੰਮੂ ਵਾਸੀ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।