ਦਿਨੋ ਦਿਨ ਵੱਧ ਰਹੀ ਅਵਾਰਾਂ ਪਸ਼ੂਆਂ ਦੀ ਸੱਮਸਿਆ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੀਆਂ ਹਨ, ਜਿਸ ਵੱਲ ਨਾ ਤਾਂ ਕੋਈ ਸਰਕਾਰ ਧਿਆਨ ਦਿੰਦੀ ਅਤੇ ਨਾ ਹੀ ਪ੍ਰਸ਼ਾਸਨ | ਜਿਸ ਦੇ ਤਹਿਤ ਬੀਤੀ ਦੇਰ ਰਾਤ ਸ਼ਹਿਰ ਤੋਂ ਘਰ ਜਾ ਰਹੇ ਵਿਅਕਤੀ ਦਾ ਬਾਈਕ ਸੜਕ ‘ਤੇ ਇਕ ਅਵਾਰਾ ਪਸ਼ੂ ਨਾਲ ਟਕਰਾ ਗਿਆ, ਜਿਸ ਕਾਰਨ ਬਾਈਕ ਸਵਾਰ ਢਾਣੀ ਚਿਰਾਗ ਵਾਸੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ |
ਦਿਨੋ-ਦਿਨ ਵੱਧ ਰਹੀ ਅਵਾਰਾਂ ਪਸ਼ੂਆਂ ਦੀ ਸਮੱਸਿਆ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੀਆਂ ਹਨ। ਜਿਸ ਵੱਲ ਨਾ ਤਾਂ ਕੋਈ ਸਰਕਾਰ ਧਿਆਨ ਦਿੰਦੀ ਅਤੇ ਨਾ ਹੀ ਪ੍ਰਸ਼ਾਸਨ | ਜਿਸ ਤਹਿਤ ਬੀਤੀ ਦੇਰ ਰਾਤ ਸ਼ਹਿਰ ਤੋਂ ਘਰ ਜਾ ਰਹੇ ਵਿਅਕਤੀ ਦਾ ਬਾਈਕ ਸੜਕ ‘ਤੇ ਇਕ ਅਵਾਰਾ ਪਸ਼ੂ ਨਾਲ ਟਕਰਾ ਗਿਆ, ਜਿਸ ਕਾਰਨ ਬਾਈਕ ਸਵਾਰ ਢਾਣੀ ਚਿਰਾਗ ਵਾਸੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਪਰ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ | ਮਿਲੀ ਜਾਣਕਾਰੀ ਅਨੁਸਾਰ ਕਸ਼ਮੀਰ ਪੁੱਤਰ ਕਰਤਾਰ ਸਿੰਘ ਵਾਸੀ ਢਾਣੀ ਚਿਰਾਗ ਬੀਤੀ ਰਾਤ ਕਰੀਬ 9.30 ਵਜੇ ਸ਼ਹਿਰ ਤੋਂ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਆਪਣੇ ਘਰ ਨੂੰ ਪਰਤ ਰਿਹਾ ਸੀ, ਕਿ ਅਚਾਨਕ ਮੋਟਰ ਸਾਈਕਲ ਅੱਗੇ ਪਸ਼ੂ ਆਉਣ ਕਾਰਨ ਉਹ ਉਸ ਨਾਲ ਟਕਰਾ ਕੇ ਸੜਕ ‘ਤੇ ਡਿੱਗ ਪਿਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ | ਉਸ ਨੂੰ ਜ਼ਖਮੀ ਹਾਲਤ ‘ਚ ਪਿਆ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਅਤੇ ਇਸ ਦੌਰਾਨ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ | ਇੱਥੇ ਡਾਕਟਰ ਡੀ.ਵੀ ਅਰੋੜਾ ਨੇ ਦੱਸਿਆ ਕਿ ਸੜਕ ‘ਤੇ ਡਿੱਗਣ ਕਾਰਨ ਜ਼ਖਮੀ ਕਸ਼ਮੀਰ ਸਿੰਘ ਦੇ ਸਿਰ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਅਬੋਹਰ ਦੇ ਨਗਰ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਨੂੰ ਫੜਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਪਿਛਲੇ ਕਾਫੀ ਸਮੇਂ ਤੋਂ ਰੁਕੀ ਹੋਈ ਹੈ, ਜਿਸ ਕਾਰਨ ਆਵਾਰਾ ਪਸ਼ੂਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ | ਸਮਾਜ ਸੇਵੀ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ |