ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਚੋਣ ਪ੍ਰਚਾਰ ਕਰਨਾ ਇਸ ਵਾਰ ਉਮੀਦਵਾਰਾਂ ਲਈ ਕੋਈ ਸੌਖੀ ਗੱਲ ਨਹੀਂ। ਕਿਸਾਨ ਜਥੇਬੰਦੀਆਂ ਨੇ ਜਿੱਥੇ ਪਹਿਲਾਂ ਹੀ ਭਾਜਪਾ ਦੇ ਉਮੀਦਵਾਰਾਂ ਨੂੰ ਪਿੰਡਾਂ ਵਿਚ ਵੜਨ ਤੋਂ ਰੋਕਣ ਦਾ ਐਲਾਨ ਕਰ ਦਿੱਤਾ ਹੈ, ਉਥੇ ਸੰਯੁਕਤ ਕਿਸਾਨ ਮੋਰਚੇ ਨੇ ਸੂਬੇ ਭਰ ਵਿਚ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੌਰਾਨ ਘੇਰ ਕੇ ਉਨ੍ਹਾਂ ਦੇ ਹੱਕਾਂ ਲਈ ਉਨ੍ਹਾਂ ਲਈ ਕੀ ਕੀਤਾ, ਦੇ ਸਵਾਲ ਦਾਗਣ ਲਈ ਸਵਾਲਨਾਮਾ ਜਾਰੀ ਕਰ ਦਿੱਤਾ ਹੈ।
ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਚੋਣ ਪ੍ਰਚਾਰ ਕਰਨਾ ਇਸ ਵਾਰ ਉਮੀਦਵਾਰਾਂ ਲਈ ਕੋਈ ਸੌਖੀ ਗੱਲ ਨਹੀਂ। ਕਿਸਾਨ ਜਥੇਬੰਦੀਆਂ ਨੇ ਜਿੱਥੇ ਪਹਿਲਾਂ ਹੀ ਭਾਜਪਾ ਦੇ ਉਮੀਦਵਾਰਾਂ ਨੂੰ ਪਿੰਡਾਂ ਵਿਚ ਵੜਨ ਤੋਂ ਰੋਕਣ ਦਾ ਐਲਾਨ ਕਰ ਦਿੱਤਾ ਹੈ, ਉਥੇ ਸੰਯੁਕਤ ਕਿਸਾਨ ਮੋਰਚੇ ਨੇ ਸੂਬੇ ਭਰ ਵਿਚ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੌਰਾਨ ਘੇਰ ਕੇ ਉਨ੍ਹਾਂ ਦੇ ਹੱਕਾਂ ਲਈ ਉਨ੍ਹਾਂ ਲਈ ਕੀ ਕੀਤਾ, ਦੇ ਸਵਾਲ ਦਾਗਣ ਲਈ ਸਵਾਲਨਾਮਾ ਜਾਰੀ ਕਰ ਦਿੱਤਾ ਹੈ। ਇਹੀ ਨਹੀਂ ਐੱਸਕੇਐੱਮ ਨੇ ਭਾਜਪਾ ਉਮੀਦਵਾਰਾਂ ਤੋਂ ਇਲਾਵਾ ‘ਆਪ’ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਅਲੱਗ-ਅਲੱਗ ਸਵਾਲਾਂ ਦੇ ਘੇਰੇ ਵਿਚ ਘੇਰਨ ਲਈ ਸਵਾਲਨਾਮੇ ਜਾਰੀ ਕੀਤੇ ਹਨ। ਇਨ੍ਹਾਂ ਵਿਚ ਜਿੱਥੇ ਭਾਜਪਾ ਉਮੀਦਵਾਰਾਂ ਲਈ 13 ਸਵਾਲਾਂ ਵਾਲਾ ਸਵਾਲਨਾਮਾ, ਉਥੇ ‘ਆਪ’ ਲਈ ਹਜ਼ਾਰ ਰੁਪਏ ਔਰਤਾਂ ਨੂੰ ਹਰ ਮਹੀਨੇ ਜਾਰੀ ਕਰਨ ਸਮੇਤ ਹੋਰਾਂ ਮੁੱਦਿਆਂ ਤੋਂ ਭੱਜਣ ’ਤੇ ਘੇਰਨ ਦਾ ਐਲਾਨ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਬਾਕਾਇਦਾ ਸੂਬੇ ਭਰ ਵਿਚ ਜਥੇਬੰਦੀ ਦੀਆਂ ਸਮੂਹ ਇਕਾਈਆਂ ਨੂੰ ਲੋਕ ਸਭਾ ਚੋਣਾਂ ਵਿਚ ਚੋਣ ਪ੍ਰਚਾਰ ਕਰਨ ਆਉਣ ਵਾਲੇ ਹਰ ਪਾਰਟੀ ਦੇ ਉਮੀਦਵਾਰ ਅੱਗੇ ਇਹ ਸਵਾਲਨਾਮਾ ਰੱਖਦਿਆਂ ਜਵਾਬ ਮੰਗਣ ਲਈ ਕਿਹਾ ਹੈ। ਹਾਲਾਂਕਿ ਉਨ੍ਹਾਂ ਨੇ ਨਾਲ ਹੀ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਸਵਾਲ ਜਵਾਬ ਕਰਨ ਦੀ ਵੀ ਅਪੀਲ ਕੀਤੀ ਹੈ ਪਰ ਸਵਾਲ ਜਵਾਬ ਦੇ ਇਸ ਦੌਰ ਦੌਰਾਨ ਗਰਮਾ-ਗਰਮੀ ਹੋਣਾ ਸੁਭਾਵਿਕ ਹੈ। ਸੰਯੁੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਜਿਸ ਵਿੱਚ ਬਲਬੀਰ ਸਿੰਘ ਰਾਜੇਵਾਲ, ਪੇ੍ਰਮ ਸਿੰਘ ਭੰਗੂ, ਰਵਨੀਤ ਸਿੰਘ ਬਰਾੜ , ਅੰਗਰੇਜ ਸਿੰਘ ਭਦੌੜ ਅਤੇ ਬਲਦੇਵ ਸਿੰਘ ਨਿਹਾਲਗੜ੍ਹ ਨੇ ਤਿਆਰ ਕੀਤੇ ਸਵਾਲਨਾਮੇ ’ਤੇ ਕਿਹਾ ਹੈ ਕਿ ਜਦੋਂ ਉਮੀਦਵਾਰ ਵੋਟਾਂ ਮੰਗਣ ਆਉਂਦੇ ਹਨ ਤਾਂ ਵੋਟਾਂ ਮੰਗਣਾ ਉਨ੍ਹਾਂ ਦਾ ਅਧਿਕਾਰ ਹੈ ਅਤੇ ਸਵਾਲ ਕਰਨੇ ਲੋਕਾਂ ਦਾ ਜਮਹੂਰੀ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਕਾਰਪੋਰੇਟ ਪੱਖੀ, ਕਿਸਾਨ ਮਜ਼ਦੂਰ, ਫੈਡਰਲਿਜ਼ਮ ਅਤੇ ਜਮਹੂਰੀਅਤ ਵਿਰੋਧੀ ਹਨ। ਇਸ ਲਈ ਉਮੀਦਵਾਰ ਜਦੋਂ ਵੀ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਵੋਟਾਂ ਮੰਗਣ ਵਾਸਤੇ ਆਉਣ ਤਾਂ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਸ਼ਾਂਤਮਈ ਰਹਿੰਦੇ ਹੋਏ ਉਮੀਦਵਾਰਾਂ ਨੂੰ ਸਵਾਲ ਕਰਨ।
ਐੱਸਕੇਐੱਮ ਵੱਲੋਂ ਭਾਜਪਾ ਲਈ ਤਿਆਰ ਕੀਤੇ 13 ਸਵਾਲਾਂ ਦੇ ਬਾਕਾਇਦਾ ਫਲੈਕਸ ਬੋਰਡ ਲਗਾ ਕੇ ਪਿੰਡਾਂ ਦੇ ਬਾਹਰ ਲਗਾ ਕੇ ਉਮੀਦਵਾਰਾਂ ਨੂੰ ਪਿੰਡ ਦੇ ਬਾਹਰ ਹੀ ਰੋਕ ਕੇ ਜਵਾਬ ਮੰਗਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਭਾਜਪਾ ਉਮੀਦਵਾਰ ਪਿੰਡਾਂ ਵਿਚ ਦਾਖਲ ਨਾ ਹੋ ਸਕਣ।