Monday, February 3, 2025
Google search engine
HomeDeshਸਾਬਕਾ ਰਾਜਦੂਤ ਤੇ BJP ਆਗੂ ਤਰਨਜੀਤ ਸਿੰਘ ਸੰਧੂ ਨੂੰ ਮਿਲੀ Y+ ਸਕਿਓਰਿਟੀ,...

ਸਾਬਕਾ ਰਾਜਦੂਤ ਤੇ BJP ਆਗੂ ਤਰਨਜੀਤ ਸਿੰਘ ਸੰਧੂ ਨੂੰ ਮਿਲੀ Y+ ਸਕਿਓਰਿਟੀ, ਅੰਮ੍ਰਿਤਸਰ ਤੋਂ ਹਨ ਭਾਜਪਾ ਉਮੀਦਵਾਰ

Taranjit Singh Sandhu ਨੂੰ ‘ਵਾਈ+ ਐਸਕਾਰਟ’ ਸ਼੍ਰੇਣੀ ਦੀ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਸੁਰੱਖਿਆ ਕਵਰ ਪ੍ਰਦਾਨ ਕੀਤਾ ਹੈ। ਗ੍ਰਹਿ ਮੰਤਰਾਲੇ (MHA) ਵੱਲੋਂ ਜਾਰੀ ਹੁਕਮ ਅਨੁਸਾਰ ਸੰਧੂ ਨੂੰ ਪੂਰੇ ਦੇਸ਼ ਲਈ ਸੁਰੱਖਿਆ ਕਵਰ ਮੁਹੱਈਆ ਕਰਾਇਆ ਗਿਆ ਹੈ।

ਕੇਂਦਰ ਸਰਕਾਰ ਨੇ ਅਮਰੀਕਾ ‘ਚ ਭਾਰਤ ਦੇ ਸਾਬਕਾ ਰਾਜਦੂਤ ਤੇ ਹਾਲ ਹੀ ‘ਚ ਭਾਰਤੀ ਜਨਤਾ ਪਾਰਟੀ (BJP) ‘ਚ ਸ਼ਾਮਲ ਹੋਏ ਆਗੂ ਤਰਨਜੀਤ ਸਿੰਘ ਸੰਘੂ ਨੂੰ ‘ਵਾਈ ਪਲੱਸ’ ਸੁਰੱਖਿਆ ਮੁਹੱਈਆ ਕਰਵਾਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਤਹਿਤ ਸਿਆਸਤ ‘ਚ ਕਦਮ ਰੱਖਣ ਵਾਲੇ ਸਾਬਕਾ ਰਾਜਦੂਤਾਂ ਦੇ ਇਕ ਵਿਸ਼ੇਸ਼ ਕਲੱਬ ‘ਚ ਸ਼ਾਮਲ ਹੋ ਕੇ ਸੰਧੂ ਨੇ ਪਿਛਲੇ ਮਹੀਨੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਉਨ੍ਹਾਂ ਵਾਂਗ ਹੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਤੇ ਐੱਸ ਜੈਸ਼ੰਕਰ ਵੀ ਸਾਬਕਾ ਰਾਜਦੂਤ ਹਨ।

ਸੰਧੂ 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਤੇ ਸਾਬਕਾ ਕਾਂਗਰਸੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SJPS) ਦੇ ਸੰਸਥਾਪਕ ਮੈਂਬਰ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ। 1 ਫਰਵਰੀ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਸੰਧੂ 23 ਫਰਵਰੀ ਨੂੰ ਆਪਣੇ ਦਾਦਾ ਜੀ ਦੇ ਜਨਮ ਦਿਨ ਤੋਂ ਬਾਅਦ ਅੰਮ੍ਰਿਤਸਰ ‘ਚ ਸਮਾਜਿਕ ਗਤੀਵਿਧੀਆਂ ‘ਚ ਸਰਗਰਮ ਹੋ ਗਏ। ਜਿਸ ਕਾਰਨ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments