ਕੇਂਦਰ ਸਰਕਾਰ ਵੱਲੋਂ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ Fame ਸਬਸਿਡੀ ਦਿੱਤੀ ਗਈ ਸੀ।
ਪਰ 1 ਅਪ੍ਰੈਲ, 2024 ਤੋਂ FAME ਸਬਸਿਡੀ ਦੀ ਜਗ੍ਹਾ ਇਲੈਕਟ੍ਰਿਕ ਮੋਬਿਲਿਟੀ ਪ੍ਰੋਮੋਸ਼ਨ ਸਕੀਮ (EMPS) ਨੂੰ ਲਿਆਂਦਾ ਗਿਆ ਹੈ। ਜਿਸ ਵਿੱਚ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਅਜਿਹੇ ‘ਚ ਕੰਪਨੀਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇਲੈਕਟ੍ਰਿਕ ਸਕੂਟਰਾਂ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ।
ਦੇਸ਼ ‘ਚ ਇਲੈਕਟ੍ਰਿਕ ਸਕੂਟਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਪਰ ਹੁਣ ਕੁਝ ਕੰਪਨੀਆਂ ਦੇ ਸਕੂਟਰ ਖਰੀਦਣੇ ਮਹਿੰਗੇ ਹੋ ਗਏ ਹਨ। ਜਾਣਕਾਰੀ ਮੁਤਾਬਕ ਬਜਾਜ, TVS, Ather ਤੇ Vida ਦੇ ਸਕੂਟਰਾਂ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇਸ ਖਬਰ ‘ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਨ੍ਹਾਂ ਸਕੂਟਰਾਂ ਦੀ ਕੀਮਤ ‘ਚ ਕਿੰਨਾ ਵਾਧਾ ਹੋਇਆ ਹੈ
ਚੇਤਕ ਨੂੰ ਬਜਾਜ ਨੇ ਇਲੈਕਟ੍ਰਿਕ ਸਕੂਟਰ ਵਜੋਂ ਪੇਸ਼ ਕੀਤਾ ਹੈ। ਕੰਪਨੀ ਆਪਣੇ ਦੋ ਵੇਰੀਐਂਟਸ Urbane ਅਤੇ Premium ਵੇਚਦੀ ਹੈ। ਇਸਦੇ Urbane ਵੇਰੀਐਂਟ ਦੀ ਕੀਮਤ ‘ਚ ਅੱਠ ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ ਤੇ Premium ਵੇਰੀਐਂਟ ਦੀ ਕੀਮਤ ‘ਚ 12 ਹਜ਼ਾਰ ਰੁਪਏ (EV Scooters Price Hike) ਦਾ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਸ ਨੂੰ 1.23 ਅਤੇ 1.47 ਲੱਖ ਰੁਪਏ ਦੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ।
Qube ਨੂੰ TVS ਵੱਲੋਂ ਇਲੈਕਟ੍ਰਿਕ ਸਕੂਟਰ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ। ਇਸ ਦੇ ਦੋ ਵੇਰੀਐਂਟ, IQube ਅਤੇ IQube S ਨੂੰ ਵੀ ਵਿਕਰੀ ਲਈ ਉਪਲਬਧ ਕਰਵਾਇਆ ਗਿਆ ਹੈ। ਇਸਦੀ ਕੀਮਤ ‘ਚ ਤਿੰਨ ਲੱਖ ਛੇ ਹਜ਼ਾਰ ਰੁਪਏ (EV Scooters Price Hike) ਦਾ ਵਾਧਾ ਹੋਇਆ ਹੈ। ਜਿਸ ਤੋਂ ਬਾਅਦ IQbe ਨੂੰ 1.37 ਲੱਖ ਰੁਪਏ ਦੀ ਕੀਮਤ ‘ਤੇ ਅਤੇ IQbe S ਨੂੰ 1.46 ਲੱਖ ਰੁਪਏ ਦੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ।
ਅਥਰ ਦੇ ਇਲੈਕਟ੍ਰਿਕ ਸਕੂਟਰ ਵੀ ਹੁਣ ਖਰੀਦਣੇ ਮਹਿੰਗੇ ਹੋ ਗਏ ਹਨ। Ather 450S ਦੀ ਕੀਮਤ ‘ਚ ਸਭ ਤੋਂ ਜ਼ਿਆਦਾ 16 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਇਸ ਦੀ ਕੀਮਤ 1.26 ਲੱਖ ਰੁਪਏ ਹੋ ਗਈ ਹੈ। ਕੰਪਨੀ ਦੇ ਦੂਜੇ ਇਲੈਕਟ੍ਰਿਕ ਸਕੂਟਰ 450x ਦੇ 2.9 kWh ਵੇਰੀਐਂਟ ਦੀ ਕੀਮਤ ‘ਚ ਤਿੰਨ ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਸ ਦੀ ਕੀਮਤ 1.41 ਲੱਖ ਰੁਪਏ ਹੈ। Ather 450x 3.7 kWh ਦੀ ਕੀਮਤ ‘ਚ 10 ਹਜ਼ਾਰ ਰੁਪਏ ਦਾ ਵਾਧਾ ਹੋਣ ਤੋਂ ਬਾਅਦ ਇਸ ਨੂੰ 1.55 ਲੱਖ ਰੁਪਏ ‘ਚ ਖਰੀਦਿਆ ਜਾ ਸਕਦਾ ਹੈ।
ਹੀਰੋ ਮੋਟੋਕਾਰਪ ਦੇ ਇਲੈਕਟ੍ਰਿਕ ਬ੍ਰਾਂਡ Vida ਵੱਲੋਂ ਵੀ ਪਲੱਸ ਤੇ ਪ੍ਰੋ ਪੇਸ਼ ਕੀਤੇ ਜਾਂਦੇ ਹਨ। ਇਨ੍ਹਾਂ ਦੀ ਕੀਮਤ ‘ਚ ਵੀ ਚਾਰ ਤੋਂ ਪੰਜ ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ Vida V1 Plus ਦੀ ਨਵੀਂ ਕੀਮਤ 1.20 ਲੱਖ ਰੁਪਏ ਹੋ ਗਈ ਹੈ ਅਤੇ Vida V1 Pro ਦੀ ਨਵੀਂ ਕੀਮਤ 1.50 ਲੱਖ ਰੁਪਏ ਹੋ ਗਈ ਹੈ।
ਕੇਂਦਰ ਸਰਕਾਰ ਵੱਲੋਂ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ Fame ਸਬਸਿਡੀ ਦਿੱਤੀ ਗਈ ਸੀ। ਪਰ 1 ਅਪ੍ਰੈਲ, 2024 ਤੋਂ FAME ਸਬਸਿਡੀ ਦੀ ਜਗ੍ਹਾ ਇਲੈਕਟ੍ਰਿਕ ਮੋਬਿਲਿਟੀ ਪ੍ਰੋਮੋਸ਼ਨ ਸਕੀਮ (EMPS) ਨੂੰ ਲਿਆਂਦਾ ਗਿਆ ਹੈ। ਜਿਸ ਵਿੱਚ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਅਜਿਹੇ ‘ਚ ਕੰਪਨੀਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇਲੈਕਟ੍ਰਿਕ ਸਕੂਟਰਾਂ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਓਲਾ ਨੇ ਅਜੇ ਤਕ ਆਪਣੇ ਸਕੂਟਰਾਂ ਦੀ ਕੀਮਤ ਨਹੀਂ ਵਧਾਈ ਹੈ।