ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਰਾਮੂਵਾਲੀਆ ਨੇ ਕਿਹਾ ਕਿ ਉਹ ਉਸ ਪਿੰਡ ਵਿੱਚ ਮੀਟਿੰਗ ਕਰਨ ਲਈ ਜਾਣਗੇ ਜਿਸ ਪਿੰਡ ਦੇ 25 ਵਸਨੀਕ ਉਹਨਾਂ ਨੂੰ ਦਸਤਖਤ ਕਰਕੇ ਪਿੰਡ ਵਿੱਚ ਆਉਣ ਦੀ ਅਪੀਲ ਕਰਨਗੇ।
ਸਾਬਕਾ ਕੇਂਦਰੀ ਮੰਤਰੀ ਤੇ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਲੁਧਿਆਣਾ ਵਿਖੇ ਲੋਕ ਭਲਾਈ ਪਾਰਟੀ ਦੇ ਪੰਜਾਬ ਭਰ ਵਿੱਚੋਂ ਆਏ ਪ੍ਰਮੁੱਖ ਆਗੂਆਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਮੂਵਾਲੀਆ ਨੇ ਕਿਹਾ ਕਿ ਜਿਹੜੀ ਪਾਰਟੀ ਲੋਕ ਭਲਾਈ ਪਾਰਟੀ ਵੱਲੋਂ ਚੁੱਕੇ ਗਏ ਲੋਕ ਭਲਾਈ ਦੇ ਮੁੱਦਿਆਂ ’ਤੇ ਆਪਣੀ ਸਹਿਮਤੀ ਦੇ ਕੇ ਗਰੰਟੀ ਦੇਵੇਗੀ, ਲੋਕ ਸਭਾ ਚੋਣਾਂ ਵਿੱਚ ਉਸ ਪਾਰਟੀ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਬੇਗੁਨਾਹ ਹਨ, ਤਾਂ ਉਨਾਂ ਨੂੰ ਸੁਪਰੀਮ ਕੋਰਟ ਵੱਲੋਂ ਇਨਸਾਜ਼ ਜ਼ਰੂਰ ਮਿਲੇਗਾ।
ਉਨ੍ਹਾਂ ਕਿਹਾ ਕਿ ਲੋਕ ਭਲਾਈ ਪਾਰਟੀ ਵੱਲੋਂ ਹਾਲ ਦੀ ਘੜੀ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਕਿਸੇ ਪਾਰਟੀ ਨਾਲ ਕੋਈ ਸਿਆਸੀ ਤੌਰ ਤੇ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਰਾਮੂਵਾਲੀਆ ਨੇ ਕਿਹਾ ਕਿ ਉਹ ਉਸ ਪਿੰਡ ਵਿੱਚ ਮੀਟਿੰਗ ਕਰਨ ਲਈ ਜਾਣਗੇ ਜਿਸ ਪਿੰਡ ਦੇ 25 ਵਸਨੀਕ ਉਹਨਾਂ ਨੂੰ ਦਸਤਖਤ ਕਰਕੇ ਪਿੰਡ ਵਿੱਚ ਆਉਣ ਦੀ ਅਪੀਲ ਕਰਨਗੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਮੂਵਾਲੀਆ ਨੇ ਕਿਹਾ ਕਿ ਡੂੰਘੇ ਫਿਕਰ ਨਾਲ ਕੀਤੀ ਪੰਜਾਬ ਦੀ ਵਰਤਮਾਨ ਦੁਰਦਸ਼ਾ ਦਾ ਤੱਥ ਇਹ ਹੈ ਕਿ ਪੰਜਾਬ ਦੀ ਜਵਾਨੀ ਵਿੱਦਿਆ ਵਿੱਚ ਫਾਡੀ, ਸਿਹਤ ਪੱਖੋ ਬਿਮਾਰਾਂ ਵਰਗੀ, ਹੁਨਰਹੀਣ, ਨਸ਼ਿਆਂ ਵਿੱਚ ਗਲਤਾਨ, ਚਿੱਟੇ ਦੀ ਚੁੜੇਲ ਵੱਲੋਂ ਚੱਬ ਅਤੇ ਚਿੱਥ ਕੇ ਖਾਧੀ ਪਈ ਹੈ।
ਰਾਜਨੀਤਿਕ ਸ਼ਕਤੀਆਂ ਵੱਲੋਂ ਇਸ ਦਾ ਹੱਲ ਲੱਭਣ ਦੀ ਥਾਂ ਇਹਨਾਂ ਤਰਸ ਯੋਗ ਹਾਲਾਤਾਂ ਤੋਂ ਕਮਾਈ ਕੀਤੀ ਜਾ ਰਹੀ ਹੈ। ਰਾਮੂਵਾਲੀਆ ਨੇ ਆਪਣੇ ਪਿਤਾ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਵੱਲੋਂ ਲਿਖੀ ਕਵਿਤਾ ਵੀ ਸੁਣਾਈ।
ਇਸ ਮੀਟਿੰਗ ਵਿਚ ਜਨਕ ਰਾਜ ਕਲਵਾਨੂ, ਸਰਪੰਚ ਤਰਲੋਚਨ ਸਿੰਘ ਲਲਤੋਂ, ਇਸ਼ਪ੍ਰੀਤ ਸਿੰਘ ਵਿੱਕੀ, ਅੰਮ੍ਰਿਤਪਾਲ ਸਿੰਘ ਗਿੰਨੀ, ਉਜਾਗਰ ਸਿੰਘ ਬਦੋਵਾਲ, ਬਲਜਿੰਦਰ ਸਿੰਘ (ਪੀਏ), ਸੁਖਵਿੰਦਰ ਸਿੰਘ ਭਨੋਹੜ, ਰਮੇਸ਼ ਅਜਾਦ, ਕਰਮ ਸਿੰਘ ਰੁੜਕਾ, ਦੀਪਇੰਦਰ ਸਿੰਘ ਆਕਲੀਆਂ, ਬਾਘ ਸਿੰਘ ਮਾਨ, ਚਮਕੌਰ ਸਿੰਘ ਥਿੰਦ, ਬਲਦੇਵ ਸਿੰਘ ਨਾਰਿਕੇ, ਸੁਖਦੇਵ ਸਿੰਘ ਪੰਜੇਟਾ, ਸਘੀਰ ਹੁਸੈਨ, ਖ਼ਾਨ ਫਰਵਾਹੀ, ਕਮਲ ਨਿਊਜ਼ੀਲੈਂਡ, ਭੁਪਿੰਦਰ ਸਿੰਘ ਕੈਨੇਡਾ, ਬਿੰਦਾ ਲੰਬੜਦਾਰ, ਰਾਜੂ ਆੜਤੀਆ, ਇਕਬਾਲ ਸਿੰਘ ਸੰਗਰੂਰ, ਸੁਖਪਾਲ ਸਿੰਘ ਬੱਡਬਰ, ਲੱਕੀ ਮਲਹੋਤਰਾ ਆਦਿ ਸ਼ਾਮਲ ਸਨ।