ਪੰਜਾਬ ਕਿੰਗਜ਼ ਨੇ ਵੀਰਵਾਰ ਨੂੰ IPL 2024 ‘ਚ ਸਭ ਤੋਂ ਵੱਡਾ ਟੀਚਾ ਹਾਸਿਲ ਕੀਤਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਰੋਮਾਂਚਕ ਮੈਚ ‘ਚ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ ਇਕ ਗੇਂਦ ਬਾਕੀ ਰਹਿੰਦਿਆਂ ਤਿੰਨ ਵਿਕਟਾਂ ਨਾਲ ਹਰਾ ਦਿੱਤਾ।
ਪੰਜਾਬ ਕਿੰਗਜ਼ ਨੇ ਵੀਰਵਾਰ ਨੂੰ IPL 2024 ‘ਚ ਸਭ ਤੋਂ ਵੱਡਾ ਟੀਚਾ ਹਾਸਿਲ ਕੀਤਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਰੋਮਾਂਚਕ ਮੈਚ ‘ਚ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ ਇਕ ਗੇਂਦ ਬਾਕੀ ਰਹਿੰਦਿਆਂ ਤਿੰਨ ਵਿਕਟਾਂ ਨਾਲ ਹਰਾ ਦਿੱਤਾ।
ਪੰਜਾਬ ਕਿੰਗਜ਼ ਦੀ ਜਿੱਤ ਦੇ ਹੀਰੋ ਆਲਰਾਊਂਡਰ ਸ਼ਸ਼ਾਂਕ ਸਿੰਘ ਰਹੇ, ਜਿਨ੍ਹਾਂ ਨੇ 29 ਗੇਂਦਾਂ ‘ਚ 6 ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ ਅਜੇਤੂ 61 ਦੌੜਾਂ ਬਣਾਈਆਂ। ਉਸ ਦੀ ਪਾਰੀ ਦੀ ਮਦਦ ਨਾਲ ਪੰਜਾਬ ਕਿੰਗਜ਼ ਨੇ 200 ਦੌੜਾਂ ਦਾ ਟੀਚਾ ਸਫਲਤਾਪੂਰਵਕ ਹਾਸਲ ਕਰ ਲਿਆ। ਇਕ ਸਮੇਂ ਪੰਜਾਬ ਦੀ ਟੀਮ 70 ਦੌੜਾਂ ‘ਤੇ ਚਾਰ ਵਿਕਟਾਂ ਗੁਆ ਚੁੱਕੀ ਸੀ ਅਤੇ ਫਿਰ ਅਜਿਹਾ ਲੱਗ ਰਿਹਾ ਸੀ ਕਿ ਉਸ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਹਾਲਾਂਕਿ, ਸ਼ਸ਼ਾਂਕ ਸਿੰਘ ਅਤੇ ਆਸ਼ੂਤੋਸ਼ ਸ਼ਰਮਾ ਦੇ ਇਰਾਦੇ ਕੁਝ ਹੋਰ ਸਨ ਅਤੇ ਦੋਵਾਂ ਨੇ ਪੰਜਾਬ ਨੂੰ ਰੋਮਾਂਚਕ ਜਿੱਤ ਦਿਵਾਈ। ਜਦੋਂ ਦਰਸ਼ਨ ਨਾਲਕੰਡੰ ਦੇ ਓਵਰ ਦੀ ਪੰਜਵੀਂ ਗੇਂਦ ‘ਤੇ ਸ਼ਸ਼ਾਂਕ ਸਿੰਘ ਨੇ ਜੇਤੂ ਦੌੜ ਬਣਾਈ ਤਾਂ ਪੰਜਾਬ ਕਿੰਗਜ਼ ਦੀ ਸਹਿ-ਮਾਲਕ ਅਤੇ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਖੁਸ਼ੀ ਨਾਲ ਆਪਣੀ ਕੁਰਸੀ ਤੋਂ ਝੂਮ ਉੱਠੀ ਤੇ ਜਿੱਤ ਦਾ ਜਸ਼ਨ ਮਨਾਉਣ ਲੱਗੀ। ਪ੍ਰਿਟੀ ਜ਼ਿੰਟਾ ਦੇ ਇਸ ਮਜ਼ੇਦਾਰ ਅੰਦਾਜ਼ ਦਾ ਵੀਡੀਓ ਵਾਇਰਲ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਈਪੀਐਲ ਨਿਲਾਮੀ ਵਿੱਚ ਸ਼ਸ਼ਾਂਕ ਸਿੰਘ ਨੂੰ ਖਰੀਦਣ ਨੂੰ ਲੈ ਕੇ ਕੁਝ ਉਲਝਣ ਸੀ। ਪੰਜਾਬ ਕਿੰਗਜ਼ ਨੇ ਗਲਤੀ ਨਾਲ ਸ਼ਸ਼ਾਂਕ ਸਿੰਘ ਨੂੰ ਆਪਣੇ ਖੇਮੇ ‘ਚ ਸ਼ਾਮਲ ਕਰ ਲਿਆ। ਇਸ ਗੱਲ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ ਅਤੇ ਹੁਣ ਇਸ ਖਿਡਾਰੀ ਨੇ ਆਪਣੇ ਪ੍ਰਦਰਸ਼ਨ ਨਾਲ ਇਸ ‘ਤੇ ਪਾਣੀ ਫੇਰ ਦਿੱਤਾ ਹੈ। ਸ਼ਸ਼ਾਂਕ ਸਿੰਘ ਨੇ ਸਿਰਫ 29 ਗੇਂਦਾਂ ‘ਤੇ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 61 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।