ਜ਼ਿਆਦਾ ਭਾਰ ਹੋਣ ਕਾਰਨ ਸਰੀਰ ਦੀ ਚਰਬੀ ਦਾ ਪੱਧਰ ਵਧ ਸਕਦਾ ਹੈ, ਜੋ ਕਿ ਲਿਵਰ ਵਿੱਚ ਵੀ ਜਮ੍ਹਾ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਭਾਰ ਹੋਣ ਕਾਰਨ ਡਾਇਬਿਟੀਜ਼ ਹੋਣ ਦਾ ਖਤਰਾ ਵੀ ਰਹਿੰਦਾ ਹੈ ਜੋ ਕਿ ਲਿਵਰ ਲਈ ਹਾਨੀਕਾਰਕ ਹੈ। ਇਸ ਲਈ ਸਿਹਤਮੰਦ ਵਜ਼ਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।
ਲਿਵਰ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ। ਇਹ ਸਰੀਰ ਨੂੰ ਡੀਟੌਕਸਫਾਈ ਕਰਨ ਤੋਂ ਲੈ ਕੇ ਭੋਜਨ ਨੂੰ ਹਜ਼ਮ ਕਰਨ ਲਈ ਬਾਇਲ ਜੂਸ ਬਣਾਉਣ ਤੱਕ ਹਰ ਚੀਜ਼ ਵਿੱਚ ਮਦਦ ਕਰਦਾ ਹੈ। ਜ਼ਿੰਦਾ ਰਹਿਣ ਲਈ ਲਿਵਰ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ। ਹਾਲਾਂਕਿ, ਸਾਡੀ ਜੀਵਨ ਸ਼ੈਲੀ ਵਿੱਚ ਹੁਣ ਤੱਕ ਕਈ ਬਦਲਾਅ ਹੋ ਚੁੱਕੇ ਹਨ ਜੋ ਲਿਵਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਤੇ ਕਈ ਲਿਵਰ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।
ਇਸ ਲਈ ਲਿਵਰ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ ਕਿ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਦੋਵੇਂ ਹੀ ਸਿਹਤਮੰਦ ਹੋਣ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਆਦਤਾਂ ਬਾਰੇ ਸਾਵਧਾਨ ਕਰਨ ਜਾ ਰਹੇ ਹਾਂ, ਜਿਨ੍ਹਾਂ ਨੂੰ ਜੇਕਰ ਤੁਸੀਂ ਸਮੇਂ ਸਿਰ ਨਹੀਂ ਸੁਧਾਰਦੇ ਤਾਂ ਤੁਹਾਨੂੰ ਲਿਵਰ ਨਾਲ ਜੁੜੀਆਂ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਖਤਰਨਾਕ ਆਦਤਾਂ ਬਾਰੇ।
ਕਲੀਵਲੈਂਡ ਕਲੀਨਿਕ ਦੇ ਅਨੁਸਾਰ, ਲਿਵਰ ਸਾਡੇ ਸਰੀਰ ਵਿੱਚ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦਾ ਹੈ।
ਇਹ ਖੂਨ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ।
ਖੂਨ ਦੇ ਜੰਮਣ ਵਿੱਚ ਮਦਦ ਕਰਦਾ ਹੈ
ਗਲੂਕੋਜ਼ ਨੂੰ ਊਰਜਾ ਲਈ ਗਲੂਕੋਜਨ ਵਜੋਂ ਸਟੋਰ ਕਰਦਾ ਹੈ।
ਚਰਬੀ ਅਤੇ ਪ੍ਰੋਟੀਨ ਦੇ metabolism ਵਿੱਚ ਮਦਦ ਕਰਦਾ ਹੈ।
ਪੁਰਾਣੇ ਖੂਨ ਦੇ ਲਾਲ ਸੈੱਲਾਂ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ।
ਕਿਨ੍ਹਾਂ ਆਦਤਾਂ ਨਾਲ ਹੋ ਸਕਦੈ ਲਿਵਰ ਖਰਾਬ?
ਖੁਰਾਕ ਵਿੱਚ ਗੈਰ-ਸਿਹਤਮੰਦ ਚਰਬੀ, ਖੰਡ ਜਾਂ ਪ੍ਰੋਸੈਸਡ ਭੋਜਨ ਖਾਣ ਨਾਲ ਲਿਵਰ ਨੂੰ ਨੁਕਸਾਨ ਹੋ ਸਕਦਾ ਹੈ। ਦਰਅਸਲ, ਅਜਿਹੀ ਡਾਈਟ ਕਾਰਨ ਲਿਵਰ ‘ਚ ਚਰਬੀ ਜਮ੍ਹਾ ਹੋਣ ਲੱਗਦੀ ਹੈ, ਜਿਸ ਨਾਲ ਸੋਜ ਹੋ ਸਕਦੀ ਹੈ। ਲਿਵਰ ‘ਚ ਜ਼ਿਆਦਾ ਚਰਬੀ ਦੇ ਕਾਰਨ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ, ਜੋ ਕਿ ਲਿਵਰ ਲਈ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਇਸ ਲਈ ਪ੍ਰੋਸੈਸਡ ਅਤੇ ਹਾਈ ਸ਼ੂਗਰ ਫੂਡ ਆਈਟਮਾਂ ਦੀ ਬਜਾਏ ਹਰੀਆਂ ਸਬਜ਼ੀਆਂ, ਫਲ, ਸਾਬਤ ਅਨਾਜ, ਦਹੀ, ਪਨੀਰ ਆਦਿ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।
ਸ਼ਰਾਬ ਲਿਵਰ ਲਈ ਜ਼ਹਿਰ ਹੈ। ਜ਼ਿਆਦਾ ਮਾਤਰਾ ‘ਚ ਸ਼ਰਾਬ ਪੀਣ ਨਾਲ ਸਿਰੋਸਿਸ ਵਰਗੀਆਂ ਖਤਰਨਾਕ ਲਿਵਰ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ, ਜਿਸ ਕਾਰਨ ਲਿਵਰ ਫੇਲ੍ਹ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਸ਼ਰਾਬ ਨਾ ਪੀਓ।
ਮੋਟਾਪਾ
ਜ਼ਿਆਦਾ ਭਾਰ ਹੋਣ ਕਾਰਨ ਸਰੀਰ ਦੀ ਚਰਬੀ ਦਾ ਪੱਧਰ ਵਧ ਸਕਦਾ ਹੈ, ਜੋ ਕਿ ਲਿਵਰ ਵਿੱਚ ਵੀ ਜਮ੍ਹਾ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਭਾਰ ਹੋਣ ਕਾਰਨ ਡਾਇਬਿਟੀਜ਼ ਹੋਣ ਦਾ ਖਤਰਾ ਵੀ ਰਹਿੰਦਾ ਹੈ ਜੋ ਕਿ ਲਿਵਰ ਲਈ ਹਾਨੀਕਾਰਕ ਹੈ। ਇਸ ਲਈ ਸਿਹਤਮੰਦ ਵਜ਼ਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਇਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ।
ਸਿਗਰਟਨੋਸ਼ੀ
ਸਿਗਰਟਨੋਸ਼ੀ ਕਾਰਨ ਲਿਵਰ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਫੇਫੜਿਆਂ ਅਤੇ ਦਿਲ ਲਈ ਵੀ ਕਾਫੀ ਨੁਕਸਾਨਦਾਇਕ ਹੈ। ਇਸ ਲਈ ਸਿਗਰਟ ਨਾ ਪੀਓ ਅਤੇ ਸੈਕਿੰਡ ਹੈਂਡ ਸਮੋਕ ਤੋਂ ਦੂਰੀ ਬਣਾ ਕੇ ਰੱਖੋ।
ਨੀਂਦ ਦੀ ਕਮੀ
ਰਾਤ ਨੂੰ 8-9 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਸ ਸਮੇਂ, ਸਾਡਾ ਸਰੀਰ ਆਰਾਮ ਕਰਦਾ ਹੈ ਅਤੇ ਠੀਕ ਹੋ ਜਾਂਦਾ ਹੈ, ਪਰ ਨੀਂਦ ਦੀ ਕਮੀ ਕਾਰਨ ਸਰੀਰ ਦੇ ਕਈ ਅੰਗ ਪ੍ਰਭਾਵਿਤ ਹੋ ਜਾਂਦੇ ਹਨ, ਜਿਸ ਵਿੱਚ ਲਿਵਰ ਵੀ ਸ਼ਾਮਲ ਹੈ। ਇਸ ਲਈ ਹਰ ਰਾਤ 8-9 ਘੰਟੇ ਦੀ ਨੀਂਦ ਲਓ।
ਪਾਣੀ ਦੀ ਕਮੀ
ਪਾਣੀ ਡੀਟੌਕਸੀਫਿਕੇਸ਼ਨ ‘ਚ ਮਦਦ ਕਰਦਾ ਹੈ ਪਰ ਇਸ ਦੀ ਕਮੀ ਕਾਰਨ ਲਿਵਰ ਸਰੀਰ ਨੂੰ ਠੀਕ ਤਰ੍ਹਾਂ ਨਾਲ ਡੀਟੌਕਸਫਾਈ ਨਹੀਂ ਕਰ ਪਾਉਂਦਾ, ਜਿਸ ਕਾਰਨ ਟੌਕਸਿਨਸ ਜਮ੍ਹਾ ਹੋਣ ਲੱਗਦੇ ਹਨ। ਇਹ ਜ਼ਹਿਰੀਲੇ ਤੱਤ ਲਿਵਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਖੂਬ ਪਾਣੀ ਪੀਓ। ਪਾਣੀ ਦੇ ਨਾਲ, ਤੁਸੀਂ ਹੋਰ ਪੀਣ ਵਾਲੇ ਪਦਾਰਥ ਵੀ ਪੀ ਸਕਦੇ ਹੋ, ਜਿਵੇਂ ਕਿ ਨਾਰੀਅਲ ਪਾਣੀ, ਗ੍ਰੀਨ ਟੀ ਆਦਿ, ਜੋ ਸਰੀਰ ਨੂੰ ਹਾਈਡ੍ਰੇਟ ਕਰਨ ਅਤੇ ਡੀਟੌਕਸਫਾਈ ਕਰਨ ਵਿੱਚ ਮਦਦ ਕਰਨਗੇ।
ਇਨਐਕਟੀਵ ਲਾਈਫਸਟਾਇਲ
ਲੰਬੇ ਸਮੇਂ ਤੱਕ ਇੱਕ ਥਾਂ ‘ਤੇ ਬੈਠਣਾ ਅਤੇ ਕਸਰਤ ਨਾ ਕਰਨ ਨਾਲ ਮੋਟਾਪਾ ਅਤੇ ਸ਼ੂਗਰ ਸਮੇਤ ਕਈ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਨ੍ਹਾਂ ਕਾਰਨ ਲਿਵਰ ਨੂੰ ਨੁਕਸਾਨ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਹਰ ਰੋਜ਼ 30-40 ਮਿੰਟ ਕਸਰਤ ਕਰੋ ਅਤੇ ਸਰਗਰਮ ਜੀਵਨ ਸ਼ੈਲੀ ਅਪਣਾਉਣ ਦੀ ਕੋਸ਼ਿਸ਼ ਕਰੋ।