Tuesday, October 15, 2024
Google search engine
HomeCrimeGoldy Brar 'ਤੇ ਪੰਜਾਬ-ਹਰਿਆਣਾ 'ਚ 54 ਅਪਰਾਧਿਕ ਮਾਮਲੇ ਦਰਜ, US-Canada 'ਚ ਕਿਤੇ...

Goldy Brar ‘ਤੇ ਪੰਜਾਬ-ਹਰਿਆਣਾ ‘ਚ 54 ਅਪਰਾਧਿਕ ਮਾਮਲੇ ਦਰਜ, US-Canada ‘ਚ ਕਿਤੇ ਬੈਠ ਕੇ ਚਲਾ ਰਿਹੈ ਅਪਰਾਧਿਕ ਨੈੱਟਵਰਕ

ਚਾਰਜਸ਼ੀਟ ‘ਚ ਗੋਲਡੀ ਬਰਾੜ ਅਤੇ ਭਾਰਤ ‘ਚ ਉਸ ਦੇ ਨੈੱਟਵਰਕ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ।

NIA ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਸਥਿਤ ਅੱਤਵਾਦੀ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਖਿਲਾਫ ਪੰਜਾਬ ਅਤੇ ਹਰਿਆਣਾ ‘ਚ 54 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ 40 ਮਾਮਲੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ, ਜਦਕਿ 14 ਹਰਿਆਣਾ ਨਾਲ ਸਬੰਧਤ ਹਨ।
ਇਸ ਸਾਲ 19 ਜਨਵਰੀ ਨੂੰ ਇਕ ਵਪਾਰੀ ਕੁਲਦੀਪ ਸਿੰਘ ਮੱਕੜ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਸ ਤੋਂ 3 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਹ ਘਟਨਾ ਗੋਲਡੀ ਬਰਾੜ ਦੇ ਇਸ਼ਾਰੇ ‘ਤੇ ਵਾਪਰੀ ਹੈ, ਜਿਸ ਦੀ ਜਾਂਚ ਐਨ.ਆਈ.ਏ. ਐਨਆਈਏ ਨੇ ਪਿਛਲੇ ਮਹੀਨੇ ਬਰਾੜ ਸਮੇਤ 10 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਬਰਾੜ ਅਮਰੀਕਾ-ਕੈਨੇਡਾ ਵਿੱਚ ਕਿਸੇ ਅਣਜਾਣ ਥਾਂ ‘ਤੇ ਚਾਰਜਸ਼ੀਟ ‘ਚ ਗੋਲਡੀ ਬਰਾੜ ਅਤੇ ਭਾਰਤ ‘ਚ ਉਸ ਦੇ ਨੈੱਟਵਰਕ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਇਹ ਖੁਲਾਸਾ ਹੋਇਆ ਹੈ ਕਿ ਬਰਾੜ ਅਮਰੀਕਾ-ਕੈਨੇਡਾ ਵਿੱਚ ਕਿਸੇ ਅਣਪਛਾਤੀ ਥਾਂ ਤੋਂ ਭਾਰਤ ਵਿੱਚ ਅਪਰਾਧ ਦਾ ਨੈੱਟਵਰਕ ਚਲਾ ਰਿਹਾ ਹੈ।
ਹਾਲਾਂਕਿ NIA ਨੂੰ ਸ਼ੱਕ ਹੈ ਕਿ ਉਹ ਇਸ ਸਮੇਂ ਕੈਨੇਡਾ ਦੇ ਬਰੈਮਟਨ ਸ਼ਹਿਰ ‘ਚ ਹੈ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਪਰਾਧਿਕ ਗਰੋਹ ਚੱਲ ਰਹੇ ਹਨ, ਜਿਨ੍ਹਾਂ ਦੇ ਮੈਂਬਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਹਨ। ਬਰਾੜ ਦੇ ਇਸ਼ਾਰੇ ‘ਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਧਨਾਢ ਲੋਕਾਂ ਨੂੰ ਡਰਾ ਧਮਕਾ ਕੇ ਜਬਰੀ ਵਸੂਲੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਹੈ ਗੋਲਡੀ ਬਰਾੜ
30 ਸਾਲਾ ਗੋਲਡੀ ਬਰਾੜ ਮੂਲ ਰੂਪ ਵਿੱਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਸ਼ਾਮਲ ਹੈ। ਬਰਾੜ ਖ਼ਿਲਾਫ਼ ਪਹਿਲਾ ਅਪਰਾਧਿਕ ਮਾਮਲਾ 2012 ਵਿੱਚ ਫਰੀਦਕੋਟ ਵਿੱਚ ਦਰਜ ਹੋਇਆ ਸੀ, ਜਿਸ ਵਿੱਚੋਂ ਉਹ ਬਰੀ ਹੋ ਗਿਆ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments