IPL 2024 ਜਿਵੇਂ-ਜਿਵੇਂ ਅੱਗੇ ਵੱਧ ਰਿਹਾ ਹੈ, ਖਿਡਾਰੀਆਂ ਵਿਚਾਲੇ ਮੁਕਾਬਲਾ ਸਖ਼ਤ ਹੁੰਦਾ ਜਾ ਰਿਹਾ ਹੈ। ਬੱਲੇ ਤੇ ਗੇਂਦ ਨਾਲ ਦੌੜਾਂ ਬਣਾਉਣ ਅਤੇ ਵਿਕਟਾਂ ਲੈਣ ਦਾ ਸਿਲਸਿਲਾ ਜਾਰੀ ਹੈ ਪਰ ਇਸ ਵਿਚ ਵੀ ਨੰਬਰ-1 ਬਣਨ ਦੀ ਜੋ ਜ਼ਿੱਦ ਹੈ, ਉਹ ਰੋਮਾਂਚ ਨੂੰ ਸਿਖ਼ਰ ‘ਤੇ ਪਹੁੰਚਾ ਰਹੀ ਹੈ।
IPL 2024 ਜਿਵੇਂ-ਜਿਵੇਂ ਅੱਗੇ ਵੱਧ ਰਿਹਾ ਹੈ, ਖਿਡਾਰੀਆਂ ਵਿਚਾਲੇ ਮੁਕਾਬਲਾ ਸਖ਼ਤ ਹੁੰਦਾ ਜਾ ਰਿਹਾ ਹੈ। ਬੱਲੇ ਤੇ ਗੇਂਦ ਨਾਲ ਦੌੜਾਂ ਬਣਾਉਣ ਅਤੇ ਵਿਕਟਾਂ ਲੈਣ ਦਾ ਸਿਲਸਿਲਾ ਜਾਰੀ ਹੈ ਪਰ ਇਸ ਵਿਚ ਵੀ ਨੰਬਰ-1 ਬਣਨ ਦੀ ਜੋ ਜ਼ਿੱਦ ਹੈ, ਉਹ ਰੋਮਾਂਚ ਨੂੰ ਸਿਖ਼ਰ ‘ਤੇ ਪਹੁੰਚਾ ਰਹੀ ਹੈ।
ਹੁਣ ਓਰੇਂਜ ਕੈਪ ਦੀ ਰੇਸ ਨੂੰ ਹੀ ਦੇਖ ਲਵੋ। ਹਰ ਮੈਚ ਤੋਂ ਬਾਅਦ ਟਾਪ-5 ਦਾਅਵੇਦਾਰਾਂ ਦੀ ਸੂਚੀ ‘ਚ ਸ਼ਾਨਦਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਰਿਆਨ ਪਰਾਗ (84) ਨੇ ਤੂਫਾਨੀ ਪਾਰੀ ਖੇਡੀ ਅਤੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਇਸ ਪਾਰੀ ਦੇ ਆਧਾਰ ‘ਤੇ ਪਰਾਗ IPL 2024 ਦੇ ਓਰੇਂਜ ਕੈਪ ਦੇ ਟਾਪ-5 ਦਾਅਵੇਦਾਰਾਂ ‘ਚ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਪਰਾਗ ਨੇ ਕੋਹਲੀ ਨੂੰ ਤੀਜੇ ਨੰਬਰ ‘ਤੇ ਧੱਕ ਦਿੱਤਾ।
ਜ਼ਿਕਰਯੋਗ ਹੈ ਕਿ IPL 2024 ਦਾ 9ਵਾਂ ਮੈਚ ਵੀਰਵਾਰ ਨੂੰ ਰਾਜਸਥਾਨ ਰਾਇਲਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਖੇਡਿਆ ਗਿਆ। ਰਿਆਨ ਪਰਾਗ (84) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਆਰਆਰ ਨੇ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 185 ਦੌੜਾਂ ਬਣਾਈਆਂ। ਜਵਾਬ ‘ਚ ਦਿੱਲੀ ਦੀ ਟੀਮ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 173 ਦੌੜਾਂ ਹੀ ਬਣਾ ਸਕੀ। ਪਰਾਗ ਨੇ 2 ਮੈਚਾਂ ‘ਚ 127 ਦੌੜਾਂ ਬਣਾਈਆਂ ਅਤੇ ਦੂਜੇ ਸਥਾਨ ‘ਤੇ ਪਹੁੰਚ ਗਿਆ।
ਸੰਜੂ ਸੈਮਸਨ 15 ਦੌੜਾਂ ਦੀ ਛੋਟੀ ਪਾਰੀ ਖੇਡ ਕੇ ਵੀ ਟਾਪ-5 ਵਿੱਚ ਥਾਂ ਬਣਾਉਣ ਵਿਚ ਕਾਮਯਾਬ ਰਹੇ। ਹੁਣ ਵਿਰਾਟ ਕੋਹਲੀ ਕੋਲ ਓਰੇਂਜ ਕੈਪ ਜਿੱਤਣ ਦਾ ਸੁਨਹਿਰੀ ਮੌਕਾ ਹੈ। ਕੋਹਲੀ ਨੂੰ ਸ਼ੁੱਕਰਵਾਰ ਨੂੰ ਕੇਕੇਆਰ ਦਾ ਸਾਹਮਣਾ ਕਰਨਾ ਹੈ। ਉਹ 45 ਦੌੜਾਂ ਬਣਾਉਣ ਦੇ ਨਾਲ ਹੀ ਓਰੇਂਜ ਕੈਪ ਦਾ ਬਾਦਸ਼ਾਹ ਬਣ ਜਾਵੇਗਾ। ਜ਼ਿਕਰਯੋਗ ਹੈ ਕਿ ਰਿਆਨ ਪਰਾਗ ਅਤੇ ਸੰਜੂ ਸੈਮਸਨ ਦੀ ਐਂਟਰੀ ਕਾਰਨ ਮੁੰਬਈ ਇੰਡੀਅਨਜ਼ ਦੇ ਤਿਲਕ ਵਰਮਾ ਅਤੇ ਪੰਜਾਬ ਕਿੰਗਜ਼ ਦੇ ਸੈਮ ਕੁਰਾਨ ਓਰੇਂਜ ਕੈਪ ਦੇ ਟਾਪ-5 ਦਾਅਵੇਦਾਰਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ।
ਹੇਨਰਿਚ ਕਲਾਸੇਨ (SRH) – ਦੋ ਮੈਚਾਂ ਵਿਚ 147 ਦੌੜਾਂ
ਰਿਆਨ ਪਰਾਗ (ਆਰਆਰ) – ਦੋ ਮੈਚਾਂ ਵਿਚ 127 ਦੌੜਾਂ
ਵਿਰਾਟ ਕੋਹਲੀ (RCB) – ਦੋ ਮੈਚਾਂ ਵਿਚ 98 ਦੌੜਾਂ
ਸੰਜੂ ਸੈਮਸਨ (ਆਰਆਰ) – ਦੋ ਮੈਚਾਂ ਵਿਚ 97 ਦੌੜਾਂ
ਅਭਿਸ਼ੇਕ ਸ਼ਰਮਾ (SRH)- ਦੋ ਮੈਚਾਂ ਵਿਚ 95 ਦੌੜਾਂ