ਜ਼ਿਕਰਯੋਗ ਹੈ ਕਿ ਇਸ ਹਲਕੇ ਤੋਂ ਜ਼ਿਆਦਾਤਰ ਅਕਾਲੀ ਦਲ ਦੇ ਉਮੀਦਵਾਰ ਹੀ ਜਿੱਤਦੇ ਰਹੇ ਹਨ। 1952 ’ਚ ਅਕਾਲੀ ਦਲ ਦੇ ਬਹਾਦੁਰ ਸਿੰਘ, 1957 ’ਚ ਲਾਲ ਸਿੰਘ, 1967 ’ਚ ਸੋਹਣ ਸਿੰਘ ਬਾਸੀ, 1969 ’ਚ ਜੀ ਸਿੰਘ, 1971 ’ਚ ਮਹਿੰਦਰ ਸਿੰਘ ਗਿੱਲ, 1977 ’ਚ ਮਹਿੰਦਰ ਸਿੰਘ ਸਾਈਆਂਵਾਲਾ, 1998 ਤੇ 1999, 2004 ਤੱਕ ਜੋਰਾ ਸਿੰਘ ਮਾਨ, 2009 ਤੇ 2014 ’ਚ ਸ਼ੇਰ ਸਿੰਘ ਘੁਬਾਇਆ, 2019 ’ਚ ਸੁਖਬੀਰ ਸਿੰਘ ਬਾਦਲ ਜਿੱਤੇ ਸਨ।
ਫਿਰੋਜ਼ਪੁਰ ਲੋਕ ਸਭਾ ਹਲਕੇ ’ਚ 28 ਸਾਲਾਂ ਬਾਅਦ ਭਾਜਪਾ ਇੱਥੋਂ ਆਪਣਾ ਉਮੀਦਵਾਰ ਚੋਣ ਮੈਦਾਨ ’ਚ ਉਤਾਰੇਗੀ। ਇਸ ਤੋਂ ਪਹਿਲਾਂ ਭਾਜਪਾ ਨੇ 1996 ’ਚ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੂੰ ਲੋਕ ਸਭਾ ਹਲਕਾ ਫ਼ਿਰੋਜ਼ਪੁਰ ’ਚ ਚੋਣ ਮੈਦਾਨ ’ਚ ਉਤਾਰਿਆ ਸੀ। ਉਸ ਵੇਲੇ ਸੁਰਜੀਤ ਕੁਮਾਰ ਜਿਆਣੀ ਨੂੰ 1,32,159 ਵੋਟਾਂ ਪਈਆਂ ਸਨ। ਸ਼੍ਰੋਮਣੀ ਅਕਾਲੀ ਦਲ ਤੋਂ ਮੋਹਨ ਸਿੰਘ ਫਲੀਆਂਵਾਲਾ ਚੰਗੀਆਂ ਵੋਟਾਂ ਨਾਲ ਜਿੱਤੇ ਸਨ। 1997 ’ਚ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੋ ਗਿਆ। ਇਸ ਤੋਂ ਬਾਅਦ ਕਦੇ ਵੀ ਫ਼ਿਰੋਜ਼ਪੁਰ ਹਲਕੇ ’ਚ ਭਾਜਪਾ ਇਕੱਲੀ ਚੋਣ ਮੈਦਾਨ ’ਚ ਨਹੀਂ ਉਤਰੀ। ਲੋਕ ਸਭਾ ਹਲਕੇ ਫ਼ਿਰੋਜ਼ਪੁਰ ’ਚ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਭ ਤੋਂ ਵੱਧ ਵਾਰ ਜੇਤੂ ਰਹੇ।
ਜ਼ਿਕਰਯੋਗ ਹੈ ਕਿ ਇਸ ਹਲਕੇ ਤੋਂ ਜ਼ਿਆਦਾਤਰ ਅਕਾਲੀ ਦਲ ਦੇ ਉਮੀਦਵਾਰ ਹੀ ਜਿੱਤਦੇ ਰਹੇ ਹਨ। 1952 ’ਚ ਅਕਾਲੀ ਦਲ ਦੇ ਬਹਾਦੁਰ ਸਿੰਘ, 1957 ’ਚ ਲਾਲ ਸਿੰਘ, 1967 ’ਚ ਸੋਹਣ ਸਿੰਘ ਬਾਸੀ, 1969 ’ਚ ਜੀ ਸਿੰਘ, 1971 ’ਚ ਮਹਿੰਦਰ ਸਿੰਘ ਗਿੱਲ, 1977 ’ਚ ਮਹਿੰਦਰ ਸਿੰਘ ਸਾਈਆਂਵਾਲਾ, 1998 ਤੇ 1999, 2004 ਤੱਕ ਜੋਰਾ ਸਿੰਘ ਮਾਨ, 2009 ਤੇ 2014 ’ਚ ਸ਼ੇਰ ਸਿੰਘ ਘੁਬਾਇਆ, 2019 ’ਚ ਸੁਖਬੀਰ ਸਿੰਘ ਬਾਦਲ ਜਿੱਤੇ ਸਨ।
ਇਸ ਵਾਰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ’ਚ ਭਾਜਪਾ ਕਾਫ਼ੀ ਮਜ਼ਬੂਤ ਹੈ ਜਿਨ੍ਹਾਂ ਵਿਚ ਫ਼ਿਰੋਜ਼ਪੁਰ ਸ਼ਹਿਰੀ, ਫ਼ਿਰੋਜ਼ਪੁਰ ਦੇਹਾਤੀ, ਗੁਰੂਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ, ਬੱਲੂਆਣਾ, ਸ੍ਰੀ ਮੁਕਤਸਰ ਸਾਹਿਬ, ਮਲੋਟ ਖੇਤਰ ’ਚ ਭਾਜਪਾ ਵੱਲੋਂ ਆਪਣੇ ਹਲਕਾ ਇੰਚਾਰਜ ਲਗਾਏ ਹੋਏ ਹਨ ਕਿਉਂਕਿ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੀ ਇਸੇ ਲੋਕ ਸਭਾ ਸੀਟ ਦੇ ਵਿਧਾਨ ਸਭਾ ਹਲਕਾ ਅਬੋਹਰ ਦੇ ਰਹਿਣ ਵਾਲੇ ਹਨ। ਉਨ੍ਹਾਂ ਵੱਲੋਂ ਆਪਣੇ ਹਲਕੇ ਲਈ ਪੂਰੀ ਤਿਆਰੀ ਵਿੱਢੀ ਜਾ ਰਹੀ ਹੈ। ਇਨ੍ਹਾਂ 9 ਹਲਕਿਆਂ ਵਿਚ ਕੁੱਲ ਲਗਪਗ 16 ਲੱਖ 42 ਦੇ ਕਰੀਬ ਹਜ਼ਾਰ ਵੋਟਰ ਹਨ।