Tuesday, October 15, 2024
Google search engine
HomeDeshਸ਼ਾਨ-ਏ-ਪੰਜਾਬ ਤੇ ਪਠਾਨਕੋਟ-ਨਵੀਂ ਦਿੱਲੀ ਐਕਸਪ੍ਰੈੱਸ ਸਮੇਤ 26 ਟਰੇਨਾਂ ਇਸ ਮਹੀਨੇ ਹੋਣਗੀਆਂ ਰੱਦ,...

ਸ਼ਾਨ-ਏ-ਪੰਜਾਬ ਤੇ ਪਠਾਨਕੋਟ-ਨਵੀਂ ਦਿੱਲੀ ਐਕਸਪ੍ਰੈੱਸ ਸਮੇਤ 26 ਟਰੇਨਾਂ ਇਸ ਮਹੀਨੇ ਹੋਣਗੀਆਂ ਰੱਦ, ਵੇਖੋ ਲਿਸਟ

ਰੇਲਵੇ ਦੇ ਵੱਖ-ਵੱਖ ਡਵੀਜ਼ਨਾਂ ਵਿਚ ਨਿਰਮਾਣ ਕਾਰਜਾਂ ਦੇ ਚੱਲਦਿਆਂ ਲੰਬੀ ਦੂਰੀ ਦੀਆਂ ਟਰੇਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਸੀ।

ਰੇਲਵੇ ਦੇ ਵੱਖ-ਵੱਖ ਡਵੀਜ਼ਨਾਂ ਵਿਚ ਨਿਰਮਾਣ ਕਾਰਜਾਂ ਦੇ ਚੱਲਦਿਆਂ ਲੰਬੀ ਦੂਰੀ ਦੀਆਂ ਟਰੇਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਸੀ। ਇਸ ਕਾਰਨ ਉਹ ਆਪਣੇ ਨਿਰਧਾਰਤ ਸਮੇਂ ਤੋਂ ਘੰਟਿਆਂ ਦੇਰੀ ਨਾਲ ਪਹੁੰਚ ਰਹੀਆਂ ਸਨ। ਹੁਣ ਪਰੇਸ਼ਾਨੀ ਵਧਣ ਵਾਲੀ ਹੈ। ਰੇਲਵੇ ਨੇ ਵੱਖ-ਵੱਖ ਤਰੀਕਾਂ ਦੌਰਾਨ 26 ਟਰੇਨਾਂ ਰੱਦ ਕੀਤੀਆਂ ਹਨ।

22 ਟਰੇਨਾਂ ਦੇ ਬਦਲੇ ਰੂਟ

ਰੇਲਵੇ ਨੇ ਇਹ ਫ਼ੈਸਲਾ ਸਾਹਨੇਵਾਲ ਨੇੜੇ ਨਿਰਮਾਣ ਕਾਰਜਾਂ ਕਾਰਨ ਟਰੈਕ ਜਾਮ ਹੋਣ ਕਾਰਨ ਲਿਆ ਹੈ। ਇਨ੍ਹਾਂ ਵਿਚ ਸ਼ਾਨ-ਏ-ਪੰਜਾਬ (Shan-E-Punjab), ਪਠਾਨਕੋਟ-ਨਵੀਂ ਦਿੱਲੀ (Pathankot-New Delhi Express), ਚੰਡੀਗੜ੍ਹ ਐਕਸਪ੍ਰੈੱਸ ਸਮੇਤ ਕਈ ਅਹਿਮ ਰੇਲਗੱਡੀਆਂ ਸ਼ਾਮਿਲ ਹਨ, ਜਦੋਂਕਿ 22 ਟਰੇਨਾਂ ਨੂੰ ਡਾਇਵਰਟ ਕੀਤਾ ਜਾਵੇਗਾ, ਤਿੰਨ ਨੂੰ ਸ਼ਾਰਟ ਟਰਮੀਨੇਟ ਕਰ ਕੇ ਚਲਾਇਆ ਜਾਵੇਗਾ।

ਜਾਣੋ ਕਦੋਂ ਤੇ ਕਿਹੜੀਆਂ ਟਰੇਨਾਂ ਹੋਣਗੀਆਂ ਰੱਦ

ਚੰਡੀਗੜ੍ਹ-ਅੰਮ੍ਰਿਤਸਰ 12411 24 ਤੋਂ 26 ਅਗਸਤ ਤੱਕ।

– ਅੰਮ੍ਰਿਤਸਰ-ਨੰਗਲ ਡੈਮ 14505 14 ਤੋਂ 26 ਅਗਸਤ ਤੱਕ।

– ਪਠਾਨਕੋਟ-ਦਿੱਲੀ ਜੰਕਸ਼ਨ 22430, 16, 23 ਅਗਸਤ।

– ਦਿੱਲੀ ਜੰਕਸ਼ਨ-ਪਠਾਨਕੋਟ 22429, 15, 22 ਅਗਸਤ।

– ਅੰਮ੍ਰਿਤਸਰ-ਜੈਨਗਰ 04652 (14, 16, 18, 21, 23, 25 ਅਗਸਤ) ਨੂੰ।

– ਜੈਨਗਰ-ਅੰਮ੍ਰਿਤਸਰ 04651 )16, 18, 20, 23, 25, 27 ਅਗਸਤ) ਨੂੰ।

– ਅੰਮ੍ਰਿਤਸਰ-ਨਿਊ ਜਲਪਾਈਗੁੜੀ 04654 (14, 21 ਅਗਸਤ) ਨੂੰ।

– ਨਿਊ ਜਲਪਾਈਗੁੜੀ-ਅੰਮ੍ਰਿਤਸਰ 04653 (16, 23 ਅਗਸਤ) ਨੂੰ।

– ਅੰਮ੍ਰਿਤਸਰ-ਨਵੀਂ ਦਿੱਲੀ 12497 (20 ਤੋਂ 26 ਅਗਸਤ)

– ਨਵੀਂ ਦਿੱਲੀ-ਅੰਮ੍ਰਿਤਸਰ 12498 (20 ਤੋਂ 26 ਅਗਸਤ) ਤੱਕ।

– ਅੰਮ੍ਰਿਤਸਰ ਚੰਡੀਗੜ੍ਹ 12242 (24 ਤੋਂ 27 ਅਗਸਤ ਤੱਕ) ਚੰਡੀਗੜ੍ਹ ਅੰਮ੍ਰਿਤਸਰ 12241 (23 ਤੋਂ 26 ਅਗਸਤ) ਤੱਕ।

– ਅੰਮ੍ਰਿਤਸਰ ਚੰਡੀਗੜ੍ਹ 12412 (24 ਤੋਂ 26 ਅਗਸਤ) ਤੱਕ, ਨੰਗਲ ਡੈਮ ਅੰਮ੍ਰਿਤਸਰ 14506 (14 ਤੋਂ 26 ਅਗਸਤ)।

– ਕਾਲਕਾ-ਸ਼੍ਰੀ ਵੈਸ਼ਨੋ ਦੇਵੀ 14503 (23 ਅਗਸਤ) ਨੂੰ, ਸ਼੍ਰੀ ਵੈਸ਼ਨੋ ਦੇਵੀ ਕਾਲਕਾ 14504 (24 ਅਗਸਤ), ਜਲੰਧਰ ਸਿਟੀ ਅੰਬਾਲਾ ਕੈਂਟ 04690 ਅਤੇ 04689 (24 ਤੋਂ 26 ਅਗਸਤ) ਨੂੰ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments