ਦਿੱਲੀ ਕੈਪੀਟਲਜ਼ ਨੂੰ ਐਤਵਾਰ ਨੂੰ ਮੁੰਬਈ ਇੰਡੀਅਨਜ਼ ਹੱਥੋਂ ਵੱਡੇ ਸਕੋਰ ਵਾਲੇ ਮੈਚ ‘ਚ 29 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ IPL 2024 ਦੇ 20ਵੇਂ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ ਮੁੰਬਈ ਇੰਡੀਅਨਜ਼ ਨੇ 5 ਵਿਕਟਾਂ ਗੁਆ ਕੇ 234 ਦੌੜਾਂ ਬਣਾਈਆਂ
ਦਿੱਲੀ ਕੈਪੀਟਲਜ਼ ਨੂੰ ਐਤਵਾਰ ਨੂੰ ਮੁੰਬਈ ਇੰਡੀਅਨਜ਼ ਹੱਥੋਂ ਵੱਡੇ ਸਕੋਰ ਵਾਲੇ ਮੈਚ ‘ਚ 29 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ IPL 2024 ਦੇ 20ਵੇਂ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ ਮੁੰਬਈ ਇੰਡੀਅਨਜ਼ ਨੇ 5 ਵਿਕਟਾਂ ਗੁਆ ਕੇ 234 ਦੌੜਾਂ ਬਣਾਈਆਂ। ਜਵਾਬ ‘ਚ ਦਿੱਲੀ ਕੈਪੀਟਲਸ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 205 ਦੌੜਾਂ ਹੀ ਬਣਾ ਸਕੀ।
ਦਿੱਲੀ ਕੈਪੀਟਲਜ਼ ਨੂੰ ਭਾਵੇਂ ਹੀ ਟੂਰਨਾਮੈਂਟ ਵਿਚ ਚੌਥੀ ਹਾਰ ਝੱਲਣੀ ਪਈ ਹੋਵੇ ਪਰ ਮੁੰਬਈ ਖ਼ਿਲਾਫ਼ ਉਸ ਨੂੰ ਆਪਣਾ ਸਟਾਰ ਖਿਡਾਰੀ ਮਿਲਿਆ, ਜਿਸ ਨੇ ਬਾਜ਼ੀ ਪਲਟਣ ‘ਚ ਕੋਈ ਕਸਰ ਨਹੀਂ ਛੱਡੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਦੱਖਣੀ ਅਫਰੀਕਾ ਦੇ ਕ੍ਰਿਕਟਰ ਟ੍ਰਿਸਟਨ ਸਟੱਬਸ ਦੀ। ਸਟੱਬਸ ਦਿੱਲੀ ਲਈ ਨੰਬਰ 4 ‘ਤੇ ਬੱਲੇਬਾਜ਼ੀ ਕਰਨ ਆਏ ਅਤੇ ਮੁੰਬਈ ਦੇ ਗੇਂਦਬਾਜ਼ਾਂ ਨੂੰ ਖ਼ੂਬ ਕੁੱਟਿਆ।
ਇਸ 23 ਸਾਲਾ ਬੱਲੇਬਾਜ਼ ਨੇ ਸਿਰਫ਼ 25 ਗੇਂਦਾਂ ਵਿਚ ਤਿੰਨ ਚੌਕਿਆਂ ਤੇ ਸੱਤ ਛੱਕਿਆਂ ਦੀ ਮਦਦ ਨਾਲ ਨਾਬਾਦ 71 ਦੌੜਾਂ ਬਣਾਈਆਂ। ਉਸ ਨੇ ਇਹ ਦੌੜਾਂ 284 ਦੇ ਸਟ੍ਰਾਈਕ ਰੇਟ ਨਾਲ ਬਣਾਈਆਂ। ਸਟੱਬਸ ਦੀ ਖਾਸੀਅਤ ਇਹ ਸੀ ਕਿ ਉਸ ਨੇ ਦਿੱਲੀ ਕੈਪੀਟਲਜ਼ ਲਈ IPL ਦਾ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਸਿਰਫ 19 ਗੇਂਦਾਂ ‘ਚ ਅਰਧ ਸੈਂਕੜੇ ਦੀ ਪਾਰੀ ਖੇਡੀ। ਸਟੱਬਸ ਮੈਚ ਦੇ ਦੂਜੇ ਸਿਰੇ ‘ਤੇ ਇਕ ਚੰਗੇ ਸਾਥੀ ਨੂੰ ਤਰਸਿਆ, ਨਹੀਂ ਤਾਂ ਉਹ ਆਪਣੇ ਦਮ ‘ਤੇ ਮੁੰਬਈ ਨੂੰ ਸਿਰਦਰਦੀ ਬਣਾ ਦਿੰਦਾ।
ਟ੍ਰਿਸਟਨ ਸਟੱਬਸ ਦਿੱਲੀ ਲਈ ਮੈਚ ਫਿਨਿਸ਼ਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ। ਜਦੋਂ ਆਈਪੀਐਲ 2024 ਦੀ ਨਿਲਾਮੀ ਹੋਈ, ਤਾਂ ਇਸ ਦੱਖਣੀ ਅਫਰੀਕੀ ਕ੍ਰਿਕਟਰ ਨੂੰ ਖਰੀਦਣ ਲਈ ਸਿਰਫ ਇਕ ਫਰੈਂਚਾਇਜ਼ੀ ਨੇ ਪੈਡਲ ਚੁੱਕਿਆ ਅਤੇ ਉਹ ਸੀ ਦਿੱਲੀ ਕੈਪੀਟਲਜ਼। ਟ੍ਰਿਸਟਨ ਸਟੱਬਸ ਨੂੰ ਦਿੱਲੀ ਕੈਪੀਟਲਜ਼ ਨੇ ਉਸ ਦੀ ਬੇਸ ਕੀਮਤ 50 ਲੱਖ ਰੁਪਏ ਵਿਚ ਖਰੀਦਿਆ ਸੀ। ਵੈਸੇ ਦਿੱਲੀ ਤੋਂ ਪਹਿਲਾਂ ਸਟੱਬਸ ਮੁੰਬਈ ਇੰਡੀਅਨਜ਼ ਦਾ ਹਿੱਸਾ ਸਨ, ਜਿੱਥੇ ਉਨ੍ਹਾਂ ਨੂੰ ਦੋ ਸੀਜ਼ਨ (2022 ਅਤੇ 2023) ਵਿਚ ਕੁੱਲ ਚਾਰ ਮੈਚ ਖੇਡਣ ਦਾ ਮੌਕਾ ਮਿਲਿਆ।
ਐਤਵਾਰ ਨੂੰ ਦਿੱਲੀ ਕੈਪੀਟਲਜ਼ ਲਈ ਸਟੱਬਸ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਮੌਜੂਦਾ ਆਈਪੀਐੱਲ ‘ਚ ਅਜਿਹੀਆਂ ਕਈ ਧਮਾਕੇਦਾਰ ਪਾਰੀਆਂ ਖੇਡਦੇ ਨਜ਼ਰ ਆਉਣਗੇ। ਹਾਲਾਂਕਿ ਦਿੱਲੀ ਕੈਪੀਟਲਜ਼ ਨੂੰ ਜਿੱਤ ਦੇ ਰਾਹ ‘ਤੇ ਵਾਪਸ ਜਾਣ ਲਈ ਕੁਝ ਯੋਜਨਾਵਾਂ ਬਣਾਉਣੀਆਂ ਪੈਣਗੀਆਂ।
ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਜ਼ ਟੀਮ ਪੰਜ ਮੈਚਾਂ ਵਿੱਚ ਇਕ ਜਿੱਤ ਅਤੇ ਚਾਰ ਹਾਰਾਂ ਨਾਲ ਅੰਕ ਸੂਚੀ ਵਿੱਚ ਆਖਰੀ ਸਥਾਨ ’ਤੇ ਖਿਸਕ ਗਈ ਹੈ। ਦਿੱਲੀ ਆਪਣਾ ਅਗਲਾ ਮੈਚ ਸ਼ੁੱਕਰਵਾਰ ਨੂੰ ਲਖਨਊ ਖਿਲਾਫ ਖੇਡੇਗੀ। ‘ਪੰਤ ਬ੍ਰਿਗੇਡ’ ਜਿੱਤ ਦੇ ਰਾਹ ‘ਤੇ ਪਰਤਣ ਦੀ ਪੂਰੀ ਕੋਸ਼ਿਸ਼ ਕਰਦੀ ਨਜ਼ਰ ਆਵੇਗੀ