ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇੲੀਂ ਦੇ ਕਿਨਾਰਿਆਂ ਤੇ ਟਰੀਟਮੈਂਟ ਪਲਾਂਟ ਲੱਗਣ ਤੋਂ ਬਾਅਦ ਪਵਿੱਤਰ ਵੇੲੀਂ ਹੁਣ ਦੇਸ਼ ਦੀ ਪਹਿਲੀ ਨਦੀ ਬਣ ਗਈ ਹੈ ਜਿਸਨੂੰ ਲੋਕਾਂ ਦੇ ਸਹਿਯੋਗ ਨਾਲ ਸਾਫ ਕੀਤਾ ਗਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇੲੀਂ ਦੇ ਕਿਨਾਰਿਆਂ ਤੇ ਟਰੀਟਮੈਂਟ ਪਲਾਂਟ ਲੱਗਣ ਤੋਂ ਬਾਅਦ ਪਵਿੱਤਰ ਵੇੲੀਂ ਹੁਣ ਦੇਸ਼ ਦੀ ਪਹਿਲੀ ਨਦੀ ਬਣ ਗਈ ਹੈ ਜਿਸਨੂੰ ਲੋਕਾਂ ਦੇ ਸਹਿਯੋਗ ਨਾਲ ਸਾਫ ਕੀਤਾ ਗਿਆ ਹੈ। ਪਵਿੱਤਰ ਵੇੲੀਂ ਦੇ ਪੱਤਣਾਂ ਉਪਰ 5 ਥਾਵਾਂ ਤੇ ਵਿਸਾਖੀ ਮਨਾਈ ਜਾਂਦੀ ਹੈ । ਜਿਸ ਦੌਰਾਨ ਦੇਸ਼ ਵਿਦੇਸ਼ ਤੋਂ ਸੰਗਤ ਵੱਡੀ ਗਿਣਤੀ ਵਿੱਚ ਜਿੱਥੇ ਇਸਦੇ ਪਾਣੀ ਦਾ ਚੂਲਾ ਭਰਦੀਆਂ ਹਨ ਤੇ ਉੱਥੇ ਹੀ ਇਸ ਵਿੱਚ ਇਸ਼ਨਾਨ ਕਰਦੀਆਂ ਹਨ। ਪੰਜਾਬ ਦੀ 165 ਕਿਲੋਮੀਟਰ ਲੰਬੀ ਨਦੀ ਲੰਮੇ ਸਮੇਂ ਬਾਅਦ ਆਪਣੇ ਪੁਰਾਤਨ ਰੂਪ ਵਿੱਚ ਵਗਣ ਲੱਗ ਪਈ ਹੈ।
ਵਿਸਾਖੀ ਦੀ ਵਧਾਈ ਦਿੰਦਿਆ ਵਾਤਾਵਰਣ ਪੇ੍ਰਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੰਗਤ ਵੱਲੋਂ ਦਹਾਕਿਆਂ ਬੱਧੀ ਕੀਤੀ ਗਈ ਸੇਵਾ ਰੰਗ ਲਿਆਈ ਹੈ। ਸਾਲ 2024 ਵਿੱਚ ਇਹ ਪਹਿਲੀ ਵਿਸਾਖੀ ਹੈ ਜਦੋਂ ਇਸ ਵੇੲੀਂ ‘ਚ ਗੰਦਾ ਪਾਣੀ ਨਹੀ ਪੈ ਰਿਹਾ ਤੇ ਇਹ ਪੂਰੀ ਭਰ ਕੇ ਵਗ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੇੲੀਂ ਵਿੱਚ 350 ਕਿਊਸਿਕ ਪਾਣੀ ਵੀ ਛੱਡਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵੇੲੀਂ ਵਿੱਚ 43 ਪਿੰਡਾਂ ਅਤੇ 11 ਕਸਬਿਆਂ ਦਾ 54 ਥਾਵਾਂ ਤੋਂ ਗੰਦਾ ਪਾਣੀ ਪੈਂਦਾ ਸੀ। ਪਿਛਲੇ 24 ਸਾਲਾਂ ਤੋਂ ਨਿਯਮਤ ਤੌਰ ਤੇ ਵੇੲੀਂ ਦੀ ਕੀਤੀ ਜਾ ਰਹੀ ਸਫਾਈ ਤੇ ਇਸ ਵਿੱਚ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਸਨ। ਜਿਸਦੇ ਨਤੀਜੇ ਵਜੋਂ ਹੁਣ ਵੇੲੀਂ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਪੈ ਰਹੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਸਾਰੇ ਟਰੀਟਮੈਂਟ ਪਲਾਂਟ ਲੱਗ ਗਏ ਹਨ ਤੇ ਸੈਦੋਭੁਲਾਣੇ ਦੀਆਂ ਕਲੋਂਨੀਆਂ ਨੇੜੇ ਆਖਰੀ ਟਰੀਟਮੈਂਟ ਪਲਾਂਟ ਵੀ ਲੱਗ ਗਿਆ ਹੈ।