ਪਲਸਰ N250 ਪਹਿਲਾਂ ਹੀ ਡਿਊਲ-ਚੈਨਲ ਐਂਟੀ-ਲਾਕ ਬ੍ਰੇਕਿੰਗ ਸਿਸਟਮ ਨਾਲ ਆਇਆ ਸੀl ਹੁਣ ਬਜਾਜ ਨੇ ਤਿੰਨ ABS ਮੋਡ ਸ਼ਾਮਲ ਕੀਤੇ ਹਨ- ਰੋਡ, ਰੇਨ ਅਤੇ ਆਫ-ਰੋਡ। ਇਸ ਤੋਂ ਇਲਾਵਾ ਇਸ ‘ਚ ਟ੍ਰੈਕਸ਼ਨ ਕੰਟਰੋਲ ਹੈ, ਜੋ ਪਿਛਲੇ ਪਹੀਏ ਫਿਸਲਣ ਦਾ ਪਤਾ ਲੱਗਣ ‘ਤੇ ਪਾਵਰ ਕੱਟ ਦਿੰਦਾ ਹੈ।
Bajaj Auto Pulsar N250 ਲਾਂਚ ਕੀਤਾ ਗਿਆ ਹੈ, ਜਿਸ ਦਾ ਪਹਿਲਾ ਸੰਸਕਰਣ ਨਵੰਬਰ 2021 ਨੂੰ ਦੇਖਿਆ ਗਿਆ ਸੀl ਆਓ ਜਾਣਦੇ ਹਾਂ ਅਪਡੇਟ ਪਲਸਰ N 250 ਵਿੱਚ ਹੋਏ 5 ਵੱਡੇ ਬਦਲਾਅ ਬਾਰੇ l
ਬਜਾਜ ਆਟੋ ਨੇ ਅਪਡੇਟ N250 ਵਿੱਚ ਦੋ ਨਵੇਂ ਕਲਰ ਦੀ ਸਕੀਮ ਜੋੜੀ ਹੈ l ਇਸ ਵਿੱਚ ਗਲਾਸੀ ਰੇਸਿੰਗ ਰੈੱਡ ਅਤੇ ਪਰਲ ਮਟੈਲਿਕ ਵਾਈ੍ਹਟ ਹਨ l ਬਜਾਜ ਪਲਸਰ N250 ਲਈ ਬਰੁਕਲਿਨ ਬਲੈਕ ਕਲਰ ਦੀ ਆਫਰ ਕਰ ਰਿਹਾ ਹੈl ਰੰਗਾਂ ਤੋ ਇਲਾਵਾ, ਨਵੇਂ ਗ੍ਰਾਫਕ ਹੈ ਜੋਂ ਤਿੰਨ ਰੰਗਾਂ ਵਿੱਚ ਮਿਲਦੇ ਹਨ l
ਬਜਾਜ ਨੇ ਅਪਡੇਟ Pulsar N250 ਵਿੱਚ ਨਵਾਂ ਡਿਜੀਟਲ ਸਾਧਨ ਕਲੱਸਟਰ ਜੋੜਿਆ ਹੈl ਇਹ ਯੂਨਿਟ ਹੈ , ਜਿਸ ਨੇ ਪਲਸਰ N160 ‘ਤੇ ਆਪਣੀ ਸ਼ੁਰੂਆਤ ਕੀਤੀ ਸੀ l ਨਵੇਂ ਕਲੱਸਟਰ ਗੇਅਰ ਪੋਜੀਸ਼ਨ ਇੰਡੀਕੇਟਰ, ਮੋਬਾਇਲ ਨੋਟੀਫਿਕੇਸ਼ਨ ਅਲਰਟ, ਰਿਅਲ ਟਾਇਮ ਫਿਊਲ ਐਫੀਸ਼ੈਂਸ਼ੀ ਅਤੇ ਡਿਸਟੈਂਸ ਟੂ ਐਮਟੀ ਵਰਗੀਆ ਜਾਣਕਾਰੀਆਂ ਸਾਂਝੀਆਂ ਕਰ ਸਕਦੇ ਹਾਂl ਇਸ ਤੋਂ ਇਲਾਵਾ ਸਾਧਾਰਨ ਟਰਿਪ ਮੀਟਰ, ਓਡੋਮੀਟਰ, ਸਪੀਡੋਮੀਟਰ ਅਤੇ ਫਿਊਲ ਗੇਂਜ ਹੋਣਗੇl
ਪਲਸਰ N250 ਪਹਿਲਾਂ ਹੀ ਡਿਊਲ-ਚੈਨਲ ਐਂਟੀ-ਲਾਕ ਬ੍ਰੇਕਿੰਗ ਸਿਸਟਮ ਨਾਲ ਆਇਆ ਸੀl ਹੁਣ ਬਜਾਜ ਨੇ ਤਿੰਨ ABS ਮੋਡ ਸ਼ਾਮਲ ਕੀਤੇ ਹਨ- ਰੋਡ, ਰੇਨ ਅਤੇ ਆਫ-ਰੋਡ। ਇਸ ਤੋਂ ਇਲਾਵਾ ਇਸ ‘ਚ ਟ੍ਰੈਕਸ਼ਨ ਕੰਟਰੋਲ ਹੈ, ਜੋ ਪਿਛਲੇ ਪਹੀਏ ਫਿਸਲਣ ਦਾ ਪਤਾ ਲੱਗਣ ‘ਤੇ ਪਾਵਰ ਕੱਟ ਦਿੰਦਾ ਹੈ।
ਪਲਸਰ N250 ਵਿੱਚ ਸਿਰਫ ਹਾਰਡਵੇਅਰ ਬਦਲਾਅ ਸਾਹਮਣੇ ਆਇਆ ਹੈl ਇਸ ਵਿੱਚ USD ਫੋਰਕਸ ਨੂੰ ਸ਼ਾਮਲ ਕੀਤਾ ਹੈl ਇਸ ਦੀ ਵਜ੍ਹਾ ਨਾਲ ਮੋਟਰ ਸਾਈਕਲ ਵਧੀਆ ਰਾਈਡਿੰਗ ਕੁਆਲਿਟੀ ਪ੍ਰਦਾਨ ਕਰਦਾ ਹੈl
ਸਾਰੀਆ ਸੁਵਿਧਾ ਨਾਲ 2024 ਬਜਾਜ ਪਲਸਰ N250 ਦੀ ਕੀਮਤ ਵਿੱਚ ਵਾਧਾ ਹੋਇਆ ਹੈl ਹੁਣ ਇਸਦੀ ਕੀਮਤ 1.51 ਲੱਖ ਰੁਪਏ ਐਕਸ-ਸ਼ੋਰੂਮ ਹੈl
ਅਪਡੇਟ ਕੀਮਤ