ਬਲੂਟੁੱਥ ਕੁਨੈਕਟੀਵਿਟੀ ਨੂੰ ਜੋੜਨ ਨਾਲ ਕਾਲ ਤੇ SMS ਅਲਰਟ, ਫੋਨ ਦੀ ਬੈਟਰੀ, ਸਿਗਨਲ ਸਟ੍ਰੈਂਟ ਸਟੇਟਸ ਤੇ ਖੱਬੇ ਸਵਿੱਚ ਕਿਊਬ ‘ਤੇ ਬਟਨ ਦੀ ਵਰਤੋਂ ਕਰ ਕੇ ਕਾਲ ਰਿਸੀਵ ਕਰਨ ਜਾਂ ਕੱਟ ਕਰਨ ਦੀ ਆਪਸ਼ਨ ਆਉਂਦੀ ਹੈ।
Bajaj Auto ਨੇ 2024 Bajaj Pulsar N250 ‘ਚ ਨਵੇਂ ਹਾਰਡਵੇਅਰ ਤੇ ਆਧੁਨਿਕ ਤਕਨਾਲੋਜੀ ਸਮੇਤ ਕਈ ਅੱਪਗ੍ਰੇਡ ਦਿੱਤੇ ਹਨ। ਕੰਪਨੀ ਨੇ ਇਸ ਦੀ ਕੀਮਤ 1.51 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਹੈ। ਇਹ ਫੀਚਰਜ਼ ਹੁਣ ਇਸ ਨੂੰ ਸੈਗਮੈਂਟ ਦੀਆਂ ਕਈ ਹੋਰ ਬਾਈਕਸ ਨਾਲ ਮੁਕਾਬਲਾ ਕਰਨ ‘ਚ ਮਦਦ ਕਰਨਗੇ। ਆਓ ਜਾਣਦੇ ਹਾਂ ਨਵੀਂ Pulsar N250 ਬਾਰੇ।
2024 ਬਜਾਜ ਪਲਸਰ N250 ਨੂੰ ਹੁਣ ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਇਕ ਡਿਜੀਟਲ ਕੰਸੋਲ ਮਿਲਦਾ ਹੈ ਜੋ ਕਿ ਹੁਣ ਪਲਸਰ ਐਨ-ਸੀਰੀਜ਼ ‘ਚ ਉਪਲਬਧ ਹੈ। ਨਵਾਂ ਇੰਸਟਰੂਮੈਂਟ ਕਲੱਸਟਰ ਉਸੇ ਤਰ੍ਹਾਂ ਦਾ ਹੈ, ਜਿਵੇਂ ਦਾ ਹਾਲ ਹੀ ‘ਚ ਲਾਂਚ ਕੀਤੇ ਗਏ Pulsar N150 ਤੇ Pulsar N160 ‘ਚ ਦੇਖਿਆ ਜਾਂਦਾ ਹੈ ਤੇ ਇਸ ਵਿਚ ਮਲਟੀਪਲ ਟ੍ਰਿਪ ਮੀਟਰ, ਡਿਸਟੈਂਸ ਟੂ ਐਂਪਟੀ, ਗੀਅਰ ਪੋਜ਼ਿਸ਼ਨ ਇੰਡੀਕੇਟਰ, ਡਿਜੀਟਲ ਟੈਕੋਮੀਟਰ ਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਬਲੂਟੁੱਥ ਕੁਨੈਕਟੀਵਿਟੀ ਨੂੰ ਜੋੜਨ ਨਾਲ ਕਾਲ ਤੇ SMS ਅਲਰਟ, ਫੋਨ ਦੀ ਬੈਟਰੀ, ਸਿਗਨਲ ਸਟ੍ਰੈਂਟ ਸਟੇਟਸ ਤੇ ਖੱਬੇ ਸਵਿੱਚ ਕਿਊਬ ‘ਤੇ ਬਟਨ ਦੀ ਵਰਤੋਂ ਕਰ ਕੇ ਕਾਲ ਰਿਸੀਵ ਕਰਨ ਜਾਂ ਕੱਟ ਕਰਨ ਦੀ ਆਪਸ਼ਨ ਆਉਂਦੀ ਹੈ।