ਹਾਲ ਹੀ ‘ਚ ਲੰਡਨ ਵਿੱਚ ਸ਼ਰਾਬ ਦੀ ਇਕ ਬੋਤਲ ਇੰਨੀ ਮਹਿੰਗੀ ਵਿਕੀ ਕਿ ਇੰਨੇ ‘ਚ 2 ਰੋਲਸ ਰਾਇਸ ਫੈਂਟਮ ਕਾਰਾਂ ਖਰੀਦੀਆਂ ਜਾ ਸਕਦੀਆਂ ਹਨ ਅਤੇ ਫਿਰ ਵੀ ਆਦਮੀ ਕੋਲ ਕਰੋੜਾਂ ਰੁਪਏ ਬਚ ਜਾਣਗੇ। ਹੁਣ ਹਰ ਕੋਈ ਜਾਣਨਾ ਚਾਹੇਗਾ ਕਿ ਇਸ ਸ਼ਰਾਬ ‘ਚ ਅਜਿਹਾ ਕੀ ਖ਼ਾਸ ਹੈ ਕਿ ਇਸ ਦੇ ਵੇਚਣ ਵਾਲੇ ਨੇ ਇਸ ਦੇ ਕਰੋੜਾਂ ‘ਚ ਵਿਕਣ ਦੀ ਉਮੀਦ ਲਗਾਈ ਅਤੇ ਖਰੀਦਣ ਵਾਲੇ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਇਸ ‘ਤੇ ਲੁਟਾ ਦਿੱਤੀ। ਇਸ ਸਵਾਲ ਦਾ ਜਵਾਬ ਹੈ ਇਸ ਸ਼ਰਾਬ ਦੀ ਦੁਰਲੱਭਤਾ। ਦੱਸ ਦੇਈਏ ਕਿ ਇਹ ਕੋਈ ਮਾੜੀ-ਮੋਟੀ ਨਹੀਂ, ਬਲਕਿ ਇਹ ਲਗਭਗ 100 ਸਾਲ ਪੁਰਾਣੀ ਪਹਿਲੇ ਤੋੜ ਦੀ ਸ਼ਰਾਬ ਹੈ ਅਤੇ ਸੈਂਕੜੇ ਬੋਲੀਕਾਰਾਂ ‘ਚੋਂ ਇਕ ਨੇ 22 ਕਰੋੜ ਰੁਪਏ ਦੀ ਬੋਲੀ ਦੇ ਕੇ ਇਸ ਨੂੰ ਆਪਣੇ ਨਾਂ ਕਰ ਲਿਆ। ਹੁਣ ਸੋਸ਼ਲ ਮੀਡੀਆ ‘ਤੇ ਇਸ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।
ਦੁਨੀਆ ਦੀ ਸਭ ਤੋਂ ਪੁਰਾਣੀ ਸ਼ਰਾਬ ਹੈ ਮੈਕਲਨ ਅਦਾਮੀ 1926
ਪੁਰਾਣੀ ਕਹਾਵਤ ਹੈ, ‘ਦੋਸਤ ਕਦੀਮ ਸ਼ਰਾਬ ਕੁਹਨਾ’। ਇਸ ਦਾ ਮਤਲਬ ਹੈ ਕਿ ਦੋਸਤੀ ਅਤੇ ਸ਼ਰਾਬ ਜਿੰਨੀ ਪੁਰਾਣੀ ਹੋਵੇਗੀ, ਉਹ ਓਨੀ ਹੀ ਸਿਰ ਚੜ੍ਹ ਕੇ ਬੋਲਦੀ ਹੈ। ਜਿੱਥੋਂ ਤੱਕ ਪੁਰਾਣੀ ਸ਼ਰਾਬ ਦੀ ਕੀਮਤ ਦਾ ਸਵਾਲ ਹੈ, ਇਸ ਦਾ ਰੰਗ ਅਤੇ ਨਸ਼ਾ ਵੀ ਓਨਾ ਹੀ ਅਲੱਗ ਹੁੰਦਾ ਹੈ। ਇਹੀ ਕਾਰਨ ਹੈ ਕਿ ਸ਼ਰਾਬ ਦੇ ਸ਼ੌਕੀਨਾਂ ਵਿੱਚ ਪੁਰਾਣੀ ਸ਼ਰਾਬ ਦੀ ਭਾਰੀ ਮੰਗ ਰਹਿੰਦੀ ਹੈ। ਹੁਣ ਗੱਲ ਆਉਂਦੀ ਹੈ ਇਸ ਅਨੋਖੀ ਬੋਤਲ ਦੀ, ਜੋ ਕਿ 2.7 ਮਿਲੀਅਨ ਡਾਲਰ ਯਾਨੀ ਕਿ 22 ਕਰੋੜ ਰੁਪਏ ਭਾਰਤੀ ਕਰੰਸੀ ਵਿੱਚ ਵਿਕੀ, ਜਦੋਂ ਕਿ ਅਦਾਮੀ ਨਾਂ ਦੀ ਵ੍ਹਿਸਕੀ ਦੀ 97 ਸਾਲ ਪੁਰਾਣੀ ਬੋਤਲ ਨੂੰ ਅਮਰੀਕੀ ਨਿਲਾਮੀ ਘਰ ‘ਸੋਥਬੀਜ਼’ ਨੇ ਨਿਲਾਮ ਕੀਤਾ ਹੈ। 1926 ‘ਚ ਬਣੀ ਮੈਕਲਨ ਦੀ ਵ੍ਹਿਸਕੀ ਦੀ ਬੋਤਲ ‘ਦਿ ਮੈਕਲਨ ਅਦਾਮੀ’ ਨੂੰ ਉਸ ਸਮੇਂ ਤੱਕ ਦੁਨੀਆ ਦੀ ਸਭ ਤੋਂ ਪੁਰਾਣੀ ਵ੍ਹਿਸਕੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। “ਮੈਕਲਨ ਅਦਾਮੀ 1926 ਇਕ ਵ੍ਹਿਸਕੀ ਹੈ, ਜਿਸ ਨੂੰ ਹਰ ਨਿਲਾਮੀ ਕਰਨ ਵਾਲਾ ਵੇਚਣਾ ਚਾਹੁੰਦਾ ਹੈ ਅਤੇ ਹਰ ਕੁਲੈਕਟਰ ਖਰੀਦਣਾ ਚਾਹੁੰਦਾ ਹੈ।”
1986 ‘ਚ ਕੀਤਾ ਗਿਆ ਬੋਤਲਬੰਦ
ਮਾਹਿਰਾਂ ਅਨੁਸਾਰ ਵਿਸ਼ਵ ਪੱਧਰ ‘ਤੇ ਸਭ ਤੋਂ ਵੱਧ ਮੰਗੀ ਜਾਣ ਵਾਲੀ ਦੁਰਲੱਭ ਵ੍ਹਿਸਕੀ ਦੀ ਇਹ ਬੋਤਲ ਉਸ ਸਮੇਂ ਬਣਾਈਆਂ ਗਈਆਂ 40 ਬੋਤਲਾਂ ਦੇ ਵਿਸ਼ੇਸ਼ ਸੰਗ੍ਰਹਿ ਦਾ ਹਿੱਸਾ ਹੈ। 60 ਸਾਲਾਂ ਤੱਕ ਬੈਰਲ ਵਿੱਚ ਪੱਕਣ ਤੋਂ ਬਾਅਦ ਇਸ ਨੂੰ 1986 ਵਿੱਚ ਬੋਤਲਬੰਦ ਕੀਤਾ ਗਿਆ ਸੀ। ਇਟਾਲੀਅਨ ਕਲਾਕਾਰ ਵੈਲੇਰੀਓ ਅਦਾਮੀ ਦੁਆਰਾ ਪੇਂਟ ਕੀਤਾ ਲੇਬਲ ਇਸ ਨੂੰ ਸੱਚਮੁੱਚ ਵਿਲੱਖਣ ਬਣਾਉਂਦਾ ਹੈ। ਇਨ੍ਹਾਂ ‘ਚੋਂ 14 ਵਿੱਚ ਮਸ਼ਹੂਰ ਫਾਈਨ ਅਤੇ ਰੇਅਰ ਲੇਬਲ ਸਨ, ਜਦੋਂ ਕਿ 2 ਬੋਤਲਾਂ ਬਿਨਾਂ ਲੇਬਲ ਵਾਲੀਆਂ ਸਨ ਅਤੇ ਇਕ ਆਇਰਿਸ਼ ਕਲਾਕਾਰ ਮਾਈਕਲ ਡਿਲਨ ਦੁਆਰਾ ਹੱਥ ਨਾਲ ਪੇਂਟ ਕੀਤੀ ਗਈ ਸੀ। ਸਪਿਰਟਸ ਦੇ ਗਲੋਬਲ ਹੈੱਡ ਜੌਨੀ ਫਾਊਲ ਦੇ ਦੱਸਣ ਮੁਤਾਬਕ, ”ਦਿ ਮੈਕਲਾਨ ਅਦਾਮੀ ਦੇ ਨਾਂ ‘ਤੇ ਪ੍ਰਾਪਤ ਕੀਤਾ ਇਹ ਨਵਾਂ ਰਿਕਾਰਡ ਨਤੀਜਾ ਮੇਰੇ ਲਈ ਹੋਰ ਵੀ ਭਾਵੁਕ ਲੱਗਦਾ ਹੈ, ਮੈਂ ਇਸ ਬੋਤਲ ਦੀ ਮੁਰੰਮਤ ਅਤੇ ਪ੍ਰਮਾਣਿਤ ਕਰਨ ਲਈ ਸਿੱਧੇ ਤੌਰ ‘ਤੇ ਕੰਸਾਈਨਰ ਅਤੇ ਡਿਸਟਿਲਰੀ ਦੇ ਨਾਲ ਕੰਮ ਕੀਤਾ ਹੈ, ਫਿਰ ਕਮਰੇ ਵਿੱਚ ਅਤੇ ਫੋਨ ‘ਤੇ ਰੋਸਟਰਮ ਫੀਲਡਿੰਗ ਬੋਲੀਆਂ ‘ਤੇ ਇਹ ਸਫ਼ਰ ਪੂਰਾ ਕੀਤਾ।”