ਜ਼ਿਲ੍ਹਾ ਪੁਲਿਸ ਨੇ ਮਾਹਿਲਪੁਰ ਸ਼ਹਿਰ ਅਤੇ ਲਾਗਲੇ ਪਿੰਡ ਬੁਗਰਾ ਵਿਚ ਗੋਲੀਆਂ ਚਲਾ ਕੇ ਵਪਾਰੀਆਂ ਨੂੰ ਡਰਾ-ਧਮਕਾ ਕੇ ਪੰਜ ਕਰੋੜ ਦੀ ਫਿਰੌਤੀ ਮੰਗਣ ਵਾਲੇ ਕੌਸ਼ਲ ਚੌਧਰੀ ਗੈਂਗ ਨਾਲ ਸਬੰਧਤ ਤਿੰਨ ਸ਼ੂਟਰਾਂ ਸਮੇਤ 10 ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਜ਼ਿਲ੍ਹਾ ਪੁਲਿਸ ਨੇ ਮਾਹਿਲਪੁਰ ਸ਼ਹਿਰ ਅਤੇ ਲਾਗਲੇ ਪਿੰਡ ਬੁਗਰਾ ਵਿਚ ਗੋਲੀਆਂ ਚਲਾ ਕੇ ਵਪਾਰੀਆਂ ਨੂੰ ਡਰਾ-ਧਮਕਾ ਕੇ ਪੰਜ ਕਰੋੜ ਦੀ ਫਿਰੌਤੀ ਮੰਗਣ ਵਾਲੇ ਕੌਸ਼ਲ ਚੌਧਰੀ ਗੈਂਗ ਨਾਲ ਸਬੰਧਤ ਤਿੰਨ ਸ਼ੂਟਰਾਂ ਸਮੇਤ 10 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਪੰਜ ਪਿਸਤੌਲ, 10 ਕਾਰਤੂਸ, ਤਿੰਨ ਕਾਰਾਂ, ਮੋਟਰਸਾਈਕਲ ਬਰਾਮਦ ਕੀਤੇ ਹਨ।ਸੁਰਿੰਦਰ ਲਾਂਬਾ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ 11 ਫ਼ਰਵਰੀ ਨੂੰ ਕਸਬਾ ਮਾਹਿਲਪੁਰ ਵਿੱਚ ਚਾਵਲਾ ਕਲਾਥ ਹਾਉਸ ਦੀ ਕੱਪੜੇ ਦੀ ਦੁਕਾਨ ’ਤੇ ਤਿੰਨ ਦੋਸ਼ੀਆਂ ਵੱਲੋਂ 5 ਕਰੋੜ ਦੀ ਫਿਰੌਤੀ ਲੈਣ ਲਈ ਕੌਸ਼ਲ ਚੌਧਰੀ ਦੇ ਕਹਿਣ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਫਾਇਰਿੰਗ ਕਰਨ ਤੋਂ ਬਾਅਦ ਸਾਰੇ ਦੋਸ਼ੀ ਕੋਟਫਤੂਹਗੀ ਸਾਈਡ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਚਲੇ ਗਏ ਜੇ ਪਿੰਡ ਪੰਜੋੜੇ ਵਿਚ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਸੁੱਟ ਕੇ ਕਾਰ ਵਿਚ ਫਗਵਾੜਾ ਸਾਈਡ ਨੂੰ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਦੁਕਾਨ ਮਾਲਕ ਦੇ ਅਮਰੀਕਾ ਵਿਚ ਸਥਿਤ ਘਰ ਵਿਚ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਤੇ ਕੁਝ ਸਮੇਂ ਬਾਅਦ ਉਨ੍ਹਾਂ ਦੇ ਜਾਣਕਾਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੁਗਰਾ ਹਾਲ ਵਾਸੀ ਅਮਰੀਕਾ ਦੇ ਘਰ ਵੀ ਅਣਪਛਾਤੇ ਦੋਸ਼ੀ ਵੱਲੋਂ ਕਾਰ ਵਿਚ ਸਵਾਰ ਹੋ ਕੇ ਫਾਇਰਿੰਗ ਕੀਤੀ ਗਈ। ਕੇਸ ਦੀ ਤਹਿਕੀਕੀਤ ਲਈ ਸਰਬਜੀਤ ਸਿੰਘ ਬਾਹੀਆਂ ਪੁਲਿਸ ਕਪਤਾਨ ਦੀ ਨਿਗਰਾਨੀ ਹੇਠ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਜਿਨ੍ਹਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਗੁਰਜਿੰਧਰ ਸਿੰਘ ਤੇ ਸਿਮਰਬੀਰ ਸਿੰਘ ਨੂੰ ਕਾਬੂ ਕੀਤਾ ਹੈ। ਗੁਰਜਿੰਧਰ ਸਿੰਘ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਜਲੰਧਰ ਦੇ ਡੈਲਟਾ ਚੈਂਬਰ ਵਿਚ ਉਪਰੋਕਤ ਗੈਂਗ ਦੇ ਕਹਿਣ ’ਤੇ 5 ਕਰੋੜ ਦੀ ਫਿਰੌਤੀ ਲੈਣ ਦੇ ਮਾਮਲੇ ’ਚ ਲੋੜੀਂਦਾ ਸੀ।ਗੁਰਜਿੰਧਰ ਸਿੰਘ ਤੋਂ ਪੁੱਛਗਿੱਛ ਤੋਂ ਬਾਅਦ ਹੀ ਉਪਰੋਕਤ ਵਾਰਦਾਤ ’ਚ ਲੋੜੀਂਦੇ ਦਸੂਰੇ ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਪਿੰਡ ਅਖਾੜਾ ਜ਼ਿਲ੍ਹਾ ਲੁਧਿਆਣਾ ਨੂੰ ਵੀ ਟਰੇਸ ਕੀਤਾ ਗਿਆ ਜਿਸ ਦੀ ਨਿਸ਼ਾਨੀਦੇਹੀ ’ਤੇ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪ੍ਰਦੀਪ ਕੁਮਾਰ ਨੂੰ ਬਿਜਨੌਰ ਉੱਤਰ ਪ੍ਰਦੇਸ਼ ਤੋਂ ਬਨਵਾਰੀ ਲਾਲ ਨੂੰ ਉਪਰੋਕਤ ਗੈਂਗ ਨਾਲ ਜੋੜਨ ਵਾਲੇ ਘਨਸ਼ਾਮ ਹੁਸ਼ਿਆਰਪੁਰ ਨੂੰ ਗਿਫਤਾਰ ਕੀਤਾ ਗਿਆ। ਕੌਂਸਲ ਚੌਧਰੀ ਵੱਲੋਂ ਜ਼ਿਲ੍ਹਾ ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਇਹ ਵਾਰਦਾਤਾਂ ਦੁਬਈ ਵਿੱਚ ਬੈਠੇ ਆਪਣੇ ਸਾਥੀ ਪਵਨ ਕੁਮਾਰ ਵਾਸੀ ਮੰਗਲਪੁਰ ਕਲਾਂ ਦਿੱਲੀ ਅਤੇ ਗੁਰਦੀਪ ਸਿੰਘ ਵਾਸੀ ਫਲਾਹੀ ਥਾਣਾ ਮੇਹਟੀਆਣਾ ਰਾਹੀਂ ਕਰਵਾਈਆਂ ਗਈਆਂ ਹਨ। ਵਾਰਦਾਤਾਂ ਨੂੰ ਅੰਜਾਮ ਦੇਣ ਲਈ ਗੁਰਦੀਪ ਸਿੰਘ ਨੇ ਆਪਣੇ ਸਾਥੀ ਜਗਦੀਪ ਸਿੰਘ ਵਾਸੀ ਪਿੰਡ ਮਜਾਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਵੀ ਸਾਥ ਲਿਆ ਹੈ। ਇਸ ਵਿਚ ਸ਼ਾਮਲ ਕੁਲਦੀਪ ਸਿੰਘ ਨੂੰ ਤਿਹਾੜ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਕੀਤੀ ਪੁੱਛਗਿੱਛ ਦੌਰਾਨ ਉਸ ਕੋਲੋਂ 2 ਪਿਸਟਲ ਤੇ ਇਕ ਰਿਵਾਲਵਰ ਬਰਾਮਦ ਹੋਏ। ਚਾਵਲਾ ਕਲਾਥ ਹਾਊਸ ਵਾਲੀ ਵਾਰਦਾਤ ਨੂੰ ਸ਼ੂਟਰ ਬਨਵਾਰੀ ਲਾਲ, ਪ੍ਰਦੀਪ ਕੁਮਾਰ ਉਰਫ ਬੰਟੂ ਅਤੇ ਕੁਲਦੀਪ ਸਿੰਘ ਉਰਫ ਕੁਲਦੀਪ ਠਾਕੁਰ ਅੰਜਾਮ ਦਿੱਤਾ ਸੀ।ਪੁਲਿਸ ਨੇ ਹੁਣ ਤੱਕ ਸ਼ੂਟਰ ਬਨਵਾਰੀ ਵਾਸੀ ਕੁਦਰਾ ਚਿੱਤਰਪੁਰ ਆਗਰਾ, ਸ਼ੂਟਰ ਪ੍ਰਦੀਪ ਕੁਮਾਰ ਵਾਸੀ ਮੰਗਲ ਬਿਹਾਰ ਰੋਡ ਵੈਸਟ ਦਿੱਲੀ, ਸ਼ੂਟਰ ਕੁਲਦੀਪ ਸਿੰਘ ਵਾਸੀ ਸਵਾਮੀ ਸ਼ਰਧਾਨੰਡ ਕਲੋਨੀ ਥਾਣਾ ਬਲਸਵਾ, ਸ਼ੂਟਰ ਘਨਸ਼ਾਮ ਵਿਸ਼ਵਕਰਮਾ ਵਾਸੀ ਪਿੰਡ ਪੂਰੇ ਘਾਸੀਰਾਮ ਬਾਸੂਰ ਉਤਰ ਪ੍ਰਦੇਸ਼ ਹਾਲ ਵਾਸੀ ਗੜਗਾਓਂ, ਗੁਰਜਿਧਰ ਸਿੰਘ ਵਾਸੀ ਪਿੰਡ ਕੋਲਾ ਥਾਣਾ ਗੋਇੰਦਵਾਲ ਸਾਹਿਬ, ਸਿਮਰਬੀਰ ਸਿੰਘ ਵਾਸੀ ਅਹਿਮਦਪੁਰ ਥਾਣਾ ਵੇਹੋਵਾਲ ਤਰਨਤਾਰਨ, ਹਰਪ੍ਰੀਤ ਕੌਰ ਵਾਸੀ ਪਿੰਡ ਮਜ਼ਾਰੀ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਮਹਿੰਦਰ ਕੌਰ ਵਾਸੀ ਫਲਾਹੀ ਥਾਣਾ ਮੇਹਟੀਆਣਾ, ਸਤਿੰਦਰ ਸਿੰਘ ਵਾਸੀ ਪਿੰਡ ਫਲਾਹੀ ਥਾਣਾ ਮੇਹਟੀਆਣਾ, ਮਨੀਸ਼ਾਵਾਸੀ ਗੁੜਗਾਓਂ ਨੂੰ ਕਾਬੂ ਕੀਤਾ ਹੈ ਜਦਿਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਅਖਾੜਾ ਜ਼ਿਲ੍ਹਾ ਲੁਧਿਆਣਾ, ਜਗਦੀਪ ਸਿੰਘ ਵਾਸੀ ਪਿੰਡ ਮਜ਼ਾਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਗੁਰਦੀਪ ਸਿੰਘ ਵਾਸੀ ਫਲਾਹੀ, ਪਵਨ ਕੁਮਾਰ ਵਾਸੀ ਮੰਗੋਲਪੁਰ ਦਿੱਲੀ, ਕੌਸ਼ਲ ਚੌਧਰੀ ਵਾਸੀ ਨਾਹਰਪੁਰ ਰੂਪਾ ਥਾਣਾ ਸਦਰ ਗੁੜਗਾਓਂ ਨੂੰ ਕਾਬੂ ਕੀਤਾ ਜਾਣਾ ਬਾਕੀ ਹੈ।