Thursday, October 17, 2024
Google search engine
HomeDesh1 ਅਪ੍ਰੈਲ 2024 ਤੋਂ ਬਦਲ ਜਾਣਗੇ ਇਹ ਨਿਯਮ, ਤੁਹਾਡੀ ਜੇਬ੍ਹ 'ਤੇ ਹੋਵੇਗਾ...

1 ਅਪ੍ਰੈਲ 2024 ਤੋਂ ਬਦਲ ਜਾਣਗੇ ਇਹ ਨਿਯਮ, ਤੁਹਾਡੀ ਜੇਬ੍ਹ ‘ਤੇ ਹੋਵੇਗਾ ਸਿੱਧਾ ਅਸਰ

SBI, ICICI ਤੇ YeS Bank ਪਹਿਲੀ ਅਪ੍ਰੈਲ ਤੋਂ ਆਪਣੇ ਕ੍ਰੈਡਿਟ ਕਾਰਡ ਦੇ ਨਿਯਮਾਂ ‘ਚ ਕੁਝ ਬਦਲਾਅ ਕਰਨ ਜਾ ਰਿਹਾ ਹੈ ਜਿਸ ਬਾਰੇ ਜਾਣਨਾ ਯੂਜ਼ਰਜ਼ ਲਈ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ NPS ਲੌਗਇਨ ਦੇ ਨਿਯਮਾਂ ‘ਚ ਵੀ ਕੁਝ ਬਦਲਾਣ ਹੋਣ ਜਾ ਰਹੇ ਹਨ।

ਹਰ ਮਹੀਨੇ ਦੇ ਪਹਿਲੇ ਦਿਨ ਕਈ ਨਿਯਮ ਬਦਲ ਜਾਂਦੇ ਹਨ। ਪਹਿਲੀ ਅਪ੍ਰੈਲ ਨੂੰ NPS, ਕ੍ਰੈਡਿਟ ਕਾਰਡ ਤੇ ਵਾਲੇਟ ਨਾਲ ਜੁੜੇ ਕੁਝ ਨਿਯਮਾਂ ‘ਚ ਬਦਲਾਅ ਹੋਣਗੇ ਜਿਸਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪੈ ਸਕਦਾ ਹੈ। ਅਜਿਹੇ ‘ਚ ਇਨ੍ਹਾਂ ਨਿਯਮਾਂ ਪ੍ਰਤੀ ਸੁਚੇਤ ਰਹੋ।

SBI ਨੇ ਕ੍ਰੈਡਿਟ ਕਾਰਡ ਧਾਰਕਾਂ ਲਈ ਨਿਯਮਾਂ ‘ਚ ਵੀ ਬਦਲਾਅ ਕੀਤਾ ਹੈ। ਹੁਣ SBI ਨੇ 1 ਅਪ੍ਰੈਲ ਤੋਂ ਕਿਰਾਏ ਦੇ ਭੁਗਤਾਨ ‘ਤੇ ਉਪਲਬਧ ਰਿਵਾਰਡ ਪੁਆਇੰਟਸ ਨੂੰ ਬੰਦ ਕਰ ਦਿੱਤਾ ਹੈ। ਇਹ ਸਹੂਲਤ SBI ਦੇ AURUM, SBI Card Elite, SBI Card Pulse, SBI Card Elite Advantage ਅਤੇ SimplyCLICK ਕ੍ਰੈਡਿਟ ਕਾਰਡਾਂ ਵਿੱਚ ਬੰਦ ਕਰ ਦਿੱਤੀ ਗਈ ਹੈ।

ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (PFRDA) ਨੇ ਹੁਣ NPS ਗਾਹਕਾਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਉਣ ਲਈ ਲੌਗਇਨ ਸਿਸਟਮ ‘ਚ ਬਦਲਾਅ ਕੀਤੇ ਹਨ। ਹੁਣ NPS ਖਾਤਾ ਧਾਰਕ ਯੂਜ਼ਰ ID ਤੇ ਪਾਸਵਰਡ ਨਾਲ, ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਦੀ ਲੋੜ ਹੋਵੇਗੀ। PFRDA ਹੁਣ 1 ਅਪ੍ਰੈਲ 2024 ਤੋਂ NPS ‘ਚ ਆਧਾਰ-ਬੇਸਡ ਲੌਗਇਨ ਅਥੈਂਟੀਕੇਸ਼ਨ ਸ਼ੁਰੂ ਕਰੇਗਾ। ਲਾਭਪਾਤਰੀ ਨੂੰ ਮੋਬਾਈਲ ‘ਤੇ ਪ੍ਰਾਪਤ ਹੋਇਆ OTP ਦਰਜ ਕਰਨਾ ਹੋਵੇਗਾ, ਉਸ ਤੋਂ ਬਾਅਦ ਹੀ ਉਹ ਲੌਗਇਨ ਕਰ ਸਕੇਗਾ।

ICICI ਬੈਂਕ ਨੇ ਵੀ ਆਪਣੇ ਕ੍ਰੈਡਿਟ ਕਾਰਡ ਨਿਯਮਾਂ ‘ਚ ਬਦਲਾਅ ਕੀਤਾ ਹੈ। 1 ਅਪ੍ਰੈਲ, 2024 ਤੋਂ ਖਾਤਾ ਧਾਰਕਾਂ ਨੂੰ ਹੁਣ ਬੈਂਕ ਤੋਂ ਮੁਫਤ ਏਅਰਪੋਰਟ ਲਾਉਂਜ ਐਕਸੈਸ ਮਿਲੇਗਾ ਜੇਕਰ ਉਹ ਇਕ ਤਿਮਾਹੀ ‘ਚ 35,000 ਰੁਪਏ ਤੋਂ ਵੱਧ ਖਰਚ ਕਰਦੇ ਹਨ।

ਐਸਬੀਆਈ ਤੋਂ ਇਲਾਵਾ ਯੈੱਸ ਬੈਂਕ ਨੇ ਵੀ ਆਪਣੇ ਕ੍ਰੈਡਿਟ ਕਾਰਡ ਨਿਯਮਾਂ ‘ਚ ਬਦਲਾਅ ਕੀਤਾ ਹੈ। ਹੁਣ ਗਾਹਕਾਂ ਨੂੰ ਮੌਜੂਦਾ ਵਿੱਤੀ ਸਾਲ ਦੀ ਇਕ ਤਿਮਾਹੀ ‘ਚ ਘੱਟੋ-ਘੱਟ 10,000 ਰੁਪਏ ਖਰਚ ਕਰਨ ‘ਤੇ ਘਰੇਲੂ ਹਵਾਈ ਅੱਡੇ ਦੇ ਲਾਉਂਜ ਤੱਕ ਮੁਫ਼ਤ ਅਸੈੱਸ ਮਿਲੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments