ਮਨਪਸੰਦ ਸੀਟਾਂ ਦੀ ਚੋਣ ਦਾ ਬਦਲ ਦੇਣ ਵਾਲੀ ਵਿਵਸਥਾ ਲਾਗੂ ਕਰਨ ਦੀ ਤਿਆਰੀ ਤਾਂ ਕੀਤੀ ਜਾ ਰਹੀ ਹੈ ਪਰ ਟਿਕਟਾਂ ਦੀਆਂ ਦਰਾਂ ’ਤੇ ਹਾਲੇ ਰੇਲਵੇ ਦੇ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ। ਉੱਧਰ, ਰੇਲਵੇ ਸੂਤਰਾਂ ਮੁਤਾਬਕ ਮਨਪਸੰਦ ਸੀਟ ਹਾਸਲ ਕਰਨ ਲਈ ਯਾਤਰੀਆਂ ਨੂੰ ਵਾਧੂ ਭੁਗਤਾਨ ਕਰਨਾ ਪੈ ਸਕਦਾ ਹੈ।
ਹਵਾਈ ਯਾਤਰਾ ਤੇ ਸਿਨੇਮਾ ਹਾਲ ਦੀ ਟਿਕਟ ਵਾਂਗ ਹੁਣ ਰੇਲਵੇ ਨੇ ਯਾਤਰੀਆਂ ਨੂੰ ਟ੍ਰੇਨਾਂ ’ਚ ਮਨਪਸੰਦ ਸੀਟ ਦੇਣ ਦੀ ਵਿਵਸਥਾ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਇਸ ਲਈ ਨਵਾਂ ਸਾਫਟਵੇਅਰ ਲਗਪਗ ਤਿਆਰ ਹੈ। ਭਾਰਤੀ ਰੇਲਵੇ ਖਾਣ-ਪੀਣ ਤੇ ਸੈਰ-ਸਪਾਟਾ ਨਿਗਮ (IRCTC) ਦੇ ਅਧਿਕਾਰੀਆਂ ਮੁਤਾਬਕ ਵਿਵਸਥਾ ਲਾਗੂ ਹੋਣ ’ਤੇ ਦੇਸ਼ ਭਰ ਦੇ ਯਾਤਰੀਆਂ ਨੂੰ ਘਰ ਬੈਠੇ ਹੀ ਖ਼ਾਲੀ ਬਰਥ ਦੀ ਸੂਚੀ ਮੁਹੱਈਆ ਹੋਵੇਗੀ। ਯਾਤਰੀਆਂ ਨੂੰ ਅਪਰ-ਲੋਅਰ ਜਾਂ ਵਿੰਡੋ ਸੀਟ ਪਸੰਦ ਕਰਨ ਦਾ ਅਧਿਕਾਰ ਵੀ ਨਵੀਂ ਵਿਵਸਥਾ ’ਚ ਮਿਲੇਗਾ। ਵਿਵਸਥਾ ਤਹਿਤ ਯਾਤਰੀਆਂ ਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਯਾਤਰਾ ਕਰਨ ਵਾਲੇ ਦਿਨ ਟ੍ਰੇਨ ’ਚ ਕਿੰਨੀਆਂ ਸੀਟਾਂ ਖ਼ਾਲੀ ਹਨ ਤੇ ਉਨ੍ਹਾਂ ਦੀ ਥਾਂ ਕੀ ਹੈ।
ਰਾਏਪੁਰ ਰੇਲਵੇ ਡਵੀਜ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਐਪ ਜ਼ਰੀਏ ਟ੍ਰੇਨ ਦਾ ਨਾਂ ਤੇ ਯਾਤਰਾ ਦੀ ਤਰੀਕ ਪਾ ਕੇ ਸਰਚ ਕਰਦੇ ਹੀ ਏਸੀ ਤੋਂ ਲੈ ਕੇ ਸਲੀਪਰ ਕਲਾਸ ਤੱਕ ਦੇ ਕੋਚ ਦਾ ਡਾਇਗ੍ਰਾਮ ਯਾਤਰੀਆਂ ਦੀ ਮੋਬਾਈਲ ਸਕ੍ਰੀਨ ’ਤੇ ਆ ਜਾਵੇਗਾ। ਡਾਇਗ੍ਰਾਮ ਦੇਖ ਕੇ ਯਾਤਰੀ ਆਪਣੀ ਪਸੰਦ ਦੀ ਸੀਟ ਆਸਾਨੀ ਨਾਲ ਬੁੱਕ ਕਰ ਸਕਣਗੇ। ਜਿਹੜਾ ਬਰਥ ਜਾਂ ਸੀਟ ਪਹਿਲਾਂ ਹੀ ਰਿਜ਼ਰਵ ਹੋਵੇਗੀ, ਉਨ੍ਹਾਂ ’ਤੇ ਨਿਸ਼ਾਨ ਲੱਗਾ ਹੋਵੇਗਾ। ਖ਼ਾਲੀ ਬਰਥ ਜਾਂ ਸੀਟ ’ਤੇ ਕੋਈ ਨਿਸ਼ਾਨ ਨਹੀਂ ਹੋਵੇਗਾ।
ਮਨਪਸੰਦ ਸੀਟਾਂ ਦੀ ਚੋਣ ਦਾ ਬਦਲ ਦੇਣ ਵਾਲੀ ਵਿਵਸਥਾ ਲਾਗੂ ਕਰਨ ਦੀ ਤਿਆਰੀ ਤਾਂ ਕੀਤੀ ਜਾ ਰਹੀ ਹੈ ਪਰ ਟਿਕਟਾਂ ਦੀਆਂ ਦਰਾਂ ’ਤੇ ਹਾਲੇ ਰੇਲਵੇ ਦੇ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ। ਉੱਧਰ, ਰੇਲਵੇ ਸੂਤਰਾਂ ਮੁਤਾਬਕ ਮਨਪਸੰਦ ਸੀਟ ਹਾਸਲ ਕਰਨ ਲਈ ਯਾਤਰੀਆਂ ਨੂੰ ਵਾਧੂ ਭੁਗਤਾਨ ਕਰਨਾ ਪੈ ਸਕਦਾ ਹੈ।
ਯਾਤਰੀਆਂ ਨੂੰ ਮਨਪਸੰਦ ਸੀਟ ਮੁਹੱਈਆ ਕਰਵਾਉਣ ਲਈ ਨਵਾਂ ਸਾਫਟਵੇਅਰ ਲਗਪਗ ਤਿਆਰ ਹੈ। ਛੇਤੀ ਹੀ ਐਪ ਲਾਂਚ ਕੀਤਾ ਜਾਵੇਗਾ। ਇਸ ਸਿਸਟਮ ਦੇ ਵਿਕਸਿਤ ਹੋਣ ਤੋਂ ਬਾਅਦ ਯਾਤਰੀਆਂ ਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਟ੍ਰੇਨਾਂ ’ਚ ਕਿੰਨੀਆਂ ਸੀਟਾਂ ਖ਼ਾਲੀ ਹਨ। ਉਹ ਪਸੰਦ ਮੁਤਾਬਕ ਟਿਕਟ ਬੁੱਕ ਕਰ ਸਕਣਗੇ।