ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਉਹ ਦੋ ਵਾਰ ਪ੍ਰੈੱਸ ‘ਚ ਆਪਣੇ ਬਿਆਨ ਜਾਰੀ ਕਰ ਚੁੱਕੀ ਹੈ। ਇਸ ਵਿਚ ਉਸ ਨੇ ਸੀਐੱਮ ਕੇਜਰੀਵਾਲ ਦਾ ਸੰਦੇਸ਼ ਪੜ੍ਹਿਆ ਸੀ। ਉਨ੍ਹਾਂ ਨੇ ਹੁਣ ਸੀਐੱਮ ਕੇਜਰੀਵਾਲ ਨੂੰ ਆਪਣਾ ਆਸ਼ੀਰਵਾਦ ਦੇਣ ਲਈ ਕਿਹਾ ਹੈ।

ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਆਪਣਾ ਬੇਟਾ ਤੇ ਭਰਾ ਕਿਹਾ ਹੈ। ਤੁਸੀਂ ਉਨ੍ਹਾਂ ਦਾ ਸਮਰਥਨ ਕਰੋ। ਵ੍ਹਟਸਐਪ ਨੰਬਰ 8297324624 ‘ਤੇ ਆਪਣਾ ਮੈਸੇਜ ਭੇਜੋ। ਅੱਜ ਤੋਂ ਅਸੀਂ ‘ਕੇਜਰੀਵਾਲ ਨੂੰ ਆਸ਼ੀਰਵਾਦ’ ਮੁਹਿੰਮ ਸ਼ੁਰੂ ਕਰ ਰਹੇ ਹਾਂ। ਤੁਸੀਂ ਇਸ ਨੰਬਰ ‘ਤੇ ਉਨ੍ਹਾਂ ਨੂੰ ਆਸ਼ੀਰਵਾਦ ਦੇ ਸਕਦੇ ਹੋ। ਉਨ੍ਹਾਂ ਨੂੰ ਦੁਆਵਾਂ ਦੇ ਸਕਦਾ ਹੋ। ਅਰਵਿੰਦ ਜੀ ਲਈ ਬਹੁਤ ਸਾਰੇ ਲੋਕ ਵਰਤ ਰੱਖ ਰਹੇ ਹਨ। ਜੋ ਵੀ ਤੁਹਾਡੇ ਮਨ ਵਿਚ ਆਵੇ, ਲਿਖ ਕੇ ਭੇਜ ਦਿਓ। ਤੁਹਾਡਾ ਇਕ-ਇਕ ਸੁਨੇਹਾ ਉਨ੍ਹਾਂ ਨੂੰ ਭੇਜਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਸੁਨੀਤਾ ਕੇਜਰੀਵਾਲ ਵੀਰਵਾਰ ਨੂੰ ਰਾਊਜ਼ ਐਵੇਨਿਊ ਕੋਰਟ ਪਹੁੰਚੀ ਸੀ ਤੇ ਸੀਐੱਮ ਕੇਜਰੀਵਾਲ ‘ਤੇ ਈਡੀ ਦੀ ਹਿਰਾਸਤ ‘ਚ ਪਰੇਸ਼ਾਨ ਕੀਤੇ ਜਾਣ ਦਾ ਦੋਸ਼ ਲਗਾਇਆ ਸੀ। ਉਸ ਨੇ ਕਿਹਾ ਸੀ ਕਿ ਉਹ ਸ਼ੂਗਰ ਦੇ ਮਰੀਜ਼ ਹਨ ਅਤੇ ਉਨ੍ਹਾਂ ਦਾ ਨਿਯਮਤ ਚੈੱਕਅਪ ਜ਼ਰੂਰੀ ਹੈ। ਉਨ੍ਹਾਂ ਦਾ ਸ਼ੂਗਰ ਲੈਵਲ ਘਟ-ਵੱਧ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੈ। ਦੱਸ ਦੇਈਏ ਕਿ ਅਦਾਲਤ ਨੇ ਮੁੱਖ ਮੰਤਰੀ ਨੂੰ 1 ਅਪ੍ਰੈਲ ਤਕ ਈਡੀ ਦੀ ਹਿਰਾਸਤ ਵਿਚ ਭੇਜਿਆ ਹੈ।