Chaitra Purnima 2024 : ਇਸ ਦਿਨ ਭਗਵਾਨ ਵਿਸ਼ਨੂੰ ਤੇ ਦੇਵੀ ਲਕਸ਼ਮੀ ਦੀ ਪੂਜਾ ਕਰਨ ਦੀ ਪਰੰਪਰਾ ਹੈ। ਕਿਹਾ ਜਾਂਦਾ ਹੈ ਕਿ ਜੋ ਵੀ ਸਾਧਕ ਇਸ ਦਿਨ ਸਵੇਰੇ ਇਸ਼ਨਾਨ ਕਰ ਕੇ ਬ੍ਰਾਹਮਣਾਂ ਤੇ ਬੇਸਹਾਰਾ ਲੋਕਾਂ ਨੂੰ ਦਾਨ ਦਿੰਦਾ ਹੈ, ਉਸ ਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ ਤੇ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਹਿੰਦੂ ਕੈਲੰਡਰ ‘ਚ ਚੇਤ ਦੇ ਮਹੀਨੇ ਦੇ ਸ਼ੁਕਲ ਪੱਖ ‘ਚ ਆਉਣ ਵਾਲੀ ਪੂਰਨਮਾਸ਼ੀ ਨੂੰ ਸਾਲ ਦੀ ਪਹਿਲੀ ਪੂਰਨਮਾਸ਼ੀ ਮੰਨਿਆ ਜਾਂਦਾ ਹੈ। ਇਸ ਨੂੰ ਚੇਤ ਪੁੰਨਿਆ ਵੀ ਕਿਹਾ ਜਾਂਦਾ ਹੈ। ਇਸ ਦਿਨ ਚੰਦਰਮਾ ਭਗਵਾਨ ਆਪਣੇ ਪੂਰਨ ਰੂਪ ‘ਚ ਹੁੰਦੇ ਹਨ ਤੇ ਧਰਤੀ ਉੱਤੇ ਆਪਣਾ ਸੀਤਲ ਪ੍ਰਕਾਸ਼ ਬਿਖੇਰਦੇ ਹਨ।
ਇਸ ਦਿਨ ਭਗਵਾਨ ਵਿਸ਼ਨੂੰ ਤੇ ਦੇਵੀ ਲਕਸ਼ਮੀ ਦੀ ਪੂਜਾ ਕਰਨ ਦੀ ਪਰੰਪਰਾ ਹੈ। ਕਿਹਾ ਜਾਂਦਾ ਹੈ ਕਿ ਜੋ ਵੀ ਸਾਧਕ ਇਸ ਦਿਨ ਸਵੇਰੇ ਇਸ਼ਨਾਨ ਕਰ ਕੇ ਬ੍ਰਾਹਮਣਾਂ ਤੇ ਬੇਸਹਾਰਾ ਲੋਕਾਂ ਨੂੰ ਦਾਨ ਦਿੰਦਾ ਹੈ, ਉਸ ਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ ਤੇ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਇਸ ਸਮੇਂ ਸ਼ੁਰੂ ਹੋਵੇਗੀ ਪੂਰਨਮਾਸ਼ੀ
ਪੰਚਾਂਗ ਮੁਤਾਬਕ ਇਸ ਸਾਲ ਚੇਤ ਦੀ ਪੁੰਨਿਆ 23 ਅਪ੍ਰੈਲ ਨੂੰ ਸਵੇਰੇ 3.25 ਵਜੇ ਸ਼ੁਰੂ ਹੋਵੇਗੀ। ਇਸ ਦਾ ਸ਼ੁਭ ਸਮਾਂ ਅਗਲੇ ਦਿਨ 24 ਅਪ੍ਰੈਲ ਨੂੰ ਸਵੇਰੇ 5.18 ਵਜੇ ਤਕ ਰਹੇਗਾ। ਇਸ ਅਨੁਸਾਰ ਉਦੈਤਿਥੀ ਅਨੁਸਾਰ 23 ਅਪ੍ਰੈਲ ਨੂੰ ਚੇਤ ਦੀ ਪੁੰਨਿਆ ਮਨਾਈ ਜਾਵੇਗੀ। ਵਰਤ ਦੇ ਨਾਲ-ਨਾਲ ਇਸ ਦਿਨ ਇਸ਼ਨਾਨ ਤੇ ਦਾਨ ਵੀ ਕੀਤਾ ਜਾਵੇਗਾ। ਚੇਤ ਦੀ ਪੁੰਨਿਆ ‘ਤੇ ਕਿਸੇ ਪਵਿੱਤਰ ਨਦੀ ‘ਚ ਇਸ਼ਨਾਨ ਕਰ ਕੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਤੇ ਵਰਤ ਦਾ ਸੰਕਲਪ ਲੈਣ ਦਾ ਵਿਸ਼ੇਸ਼ ਮਹੱਤਵ ਹੈ। ਜੇਕਰ ਇਸ ਦਿਨ ਗੰਗਾ ਇਸ਼ਨਾਨ ਸੰਭਵ ਹੋ ਸਕੇ ਤਾਂ ਸਰਬੋਤਮ ਫਲ ਦੀ ਪ੍ਰਾਪਤੀ ਹੁੰਦੀ ਹੈ।
ਸੁੱਖਾਂ ਦੇ ਨਾਲ-ਨਾਲ ਮੋਕਸ਼ ਦੀ ਹੋਵੇਗੀ ਪ੍ਰਾਪਤੀ
ਇਸ ਦਿਨ ਜੇਕਰ ਸੱਚੀ ਸ਼ਰਧਾ ਨਾਲ ਭਗਵਾਨ ਸਤਿਆਨਾਰਾਇਣ ਦੀ ਪੂਜਾ ਕੀਤੀ ਜਾਵੇ ਤੇ ਉਨ੍ਹਾਂ ਦੀ ਕਥਾ ਦਾ ਪਾਠ ਕੀਤਾ ਜਾਵੇ ਤਾਂ ਮਨੁੱਖ ਨੂੰ ਸੰਸਾਰਕ ਸੁੱਖਾਂ ਦੇ ਨਾਲ-ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਇਹ ਦਿਨ ਵਿਸ਼ਨੂੰ ਭਗਤਾਂ ਦੇ ਨਾਲ-ਨਾਲ ਹਨੂੰਮਾਨ ਜੀ ਦੇ ਭਗਤਾਂ ਲਈ ਵੀ ਬਹੁਤ ਮਹੱਤਵਪੂਰਨ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪਵਨ ਦੇ ਪੁੱਤਰ ਭਗਵਾਨ ਹਨੂੰਮਾਨ ਦੀ ਪੂਜਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਦੁੱਖ ਦਲਿੱਦਰ ਵੀ ਖ਼ਤਮ ਹੁੰਦੇ ਹਨ।
ਇਸ ਤੋਂ ਇਲਾਵਾ ਸੰਪੂਰਨ ਨਹੀਂ ਮੰਨਿਾ ਜਾਂਦਾ ਵਰਤ
ਇਸ ਪੁਰਬ ‘ਤੇ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸੂਰਜ ਭਗਵਾਨ ਨੂੰ ਅਰਘ ਦਿੱਤਾ ਜਾਂਦਾ ਹੈ ਤੇ ਰਾਤ ਨੂੰ ਚੰਦਰਮਾ ਦੇਵਤਾ ਦੀ ਪੂਜਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਰਘ ਭੇਟ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਚੰਦਰਮਾ ਨੂੰ ਅਰਘ ਤੋਂ ਬਿਨਾਂ ਚੇਤ ਦੀ ਪੂਰਨਮਾਸ਼ੀ ਦਾ ਵਰਤ ਸੰਪੂਰਨ ਨਹੀਂ ਮੰਨਿਆ ਜਾਂਦਾ ਹੈ। ਚੇਤ ਦੀ ਪੂਰਨਿਮਾ ਤਿਥੀ ‘ਤੇ ਦਾਨ ਦਾ ਵੀ ਵਿਸ਼ੇਸ਼ ਮਹੱਤਵ ਹੈ। ਪੂਜਾ ਵਿਧੀ: ਇਸ ਦਿਨ ਸਭ ਤੋਂ ਪਹਿਲਾਂ ਬ੍ਰਹਮ ਮਹੂਰਤ ‘ਚ ਉੱਠ ਕੇ ਸਾਰੇ ਕੰਮ ਕਰ ਕੇ ਸ਼ੁਭ ਸਮੇਂ ‘ਚ ਇਸ਼ਨਾਨ ਕਰਨਾ ਚਾਹੀਦਾ ਹੈ।
ਹੁਣ ਚੌਂਕੀ ‘ਤੇ ਲਾਲ ਕੱਪੜਾ ਵਿਛਾਓ ਤੇ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਦੀਆਂ ਮੂਰਤੀਆਂ ਦੀ ਸਥਾਪਨਾ ਕਰੋ। ਇਸ ਤੋਂ ਬਾਅਦ ਦੀਵਾ ਜਗਾਓ ਤੇ ਭਗਵਾਨ ਵਿਸ਼ਨੂੰ ਤੇ ਮਾਂ ਲਕਸ਼ਮੀ ਦੀ ਪੂਜਾ ਕਰੋ। ਫਿਰ ਕਨਕਧਾਰ ਸਤੋਤਰ ਤੇ ਮੰਤਰਾਂ ਦਾ ਜਾਪ ਕਰੋ। ਹੁਣ ਆਰਤੀ ਕਰੋ ਤੇ ਫਲ, ਖੀਰ ਅਤੇ ਮਠਿਆਈ ਦਾ ਭੋਗ ਲਾਓ। ਪ੍ਰਸ਼ਾਦ ਵੰਡੋ। ਅੰਤ ‘ਚ ਆਪਣੀ ਸ਼ਰਧਾ ਅਨੁਸਾਰ ਬ੍ਰਾਹਮਣਾਂ ਜਾਂ ਗਰੀਬਾਂ ਨੂੰ ਦਾਨ ਕਰੋ।