Thursday, October 17, 2024
Google search engine
HomeDesh‘ਸਰਫੇਸ ਸੀਡਰ’ ਨਾਲ ਬੀਜੀ ਕਣਕ ਦੇ ਖੇਤ ਵੇਖਣ ਪੁੱਜੇ ਡਿਪਟੀ ਕਮਿਸ਼ਨਰ

‘ਸਰਫੇਸ ਸੀਡਰ’ ਨਾਲ ਬੀਜੀ ਕਣਕ ਦੇ ਖੇਤ ਵੇਖਣ ਪੁੱਜੇ ਡਿਪਟੀ ਕਮਿਸ਼ਨਰ

ਇਸ ਮੌਕੇ ਡਿਪਟੀ ਡਾਇਰੈਕਟਰ ਖੇਤੀਬਾੜੀ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਕਣਕ ਦੀ ਬਿਜਾਈ ਨਾਲ ਇਕ ਤਾਂ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਮੁਕਤੀ ਮਿਲਦੀ ਹੈ,

ਦੂਸਰਾ ਮਿਤਰ ਕੀੜੇ, ਪੰਛੀ ਤੇ ਰੁੱਖਾਂ ਦਾ ਨੁਕਸਾਨ ਨਹੀਂ ਹੁੰਦਾ, ਤੀਸਰਾ ਪਰਾਲੀ ਖੇਤ ਵਿਚ ਰਲਣ ਕਾਰਨ ਨਮੀ ਲੰਮਾ ਸਮਾਂ ਬਰਕਰਾਰ ਰਹਿੰਦੀ ਹੈ, ਜੋ ਕਿ ਪੌਦੇ ਦੇ ਵਾਧੇ ਵਿਚ ਸਹਾਈ ਹੁੰਦੀ ਹੈ। ਉਨਾਂ ਆਸ ਪ੍ਰਗਟਾਈ ਕਿ ਇਸ ਕਣਕ ਦਾ ਝਾੜ ਆਮ…

ਝੋਨੇ ਦੀ ਪਰਾਲੀ ਸਾੜੇ ਤੋਂ ਬਿਨਾਂ ਘੱਟ ਖਰਚ ਤੇ ਘੱਟ ਸਮੇਂ ਵਿਚ ਕਣਕ ਦੀ ਬਿਜਾਈ ਕਰਨ ਲਈ ਆਈ ਨਵੀਂ ਤਕਨੀਕ ‘ਸਰਫੇਸ ਸੀਡਰ’ ਦੀ ਵਰਤੋਂ ਨਾਲ ਬੀਜੀ ਕਣਕ ਦੇ ਖੇਤ ਵੇਖਣ ਤੇ ਉਕਤ ਕਿਸਾਨ ਦੇ ਵਿਚਾਰ ਸੁਣਨ ਲਈ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਪਿੰਡ ਹੁਸ਼ਿਆਰ ਨਗਰ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ ਅਤੇ ਕਿਸਾਨ ਗੁਰਸੇਵਕ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੂੰ ਨਵੀਂ ਤਕਨੀਕ ਅਪਨਾਉਣ ਲਈ ਸਾਬਾਸ਼ ਦਿੱਤੀ।

ਇਸ ਮੌਕੇ ਉਨ੍ਹਾਂ ਨਾਲ ਖੇਤੀ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਥੋਰੀ ਨੇ ਕਿਸਾਨ ਗੁਰਸੇਵਕ ਸਿੰਘ ਨਾਲ ਖੁੱਲ੍ਹੀ ਗੱਲਬਾਤ ਕਰਦੇ ਉਸ ਕੋਲੋਂ ਇਸ ਤਜਰਬੇ ਦੇ ਵੇਰਵੇ ਲਏ ਤਾਂ ਕਿਸਾਨ ਨੇ ਦੱਸਿਆ ਕਿ ਉਸਨੇ ਪਹਿਲੀ ਵਾਰ 5 ਏਕੜ ਰਕਬੇ ਵਿਚ ਸਰਫੇਸ ਸੀਡਰ ਦੀ ਮਦਦ ਨਾਲ ਪਰਾਲੀ ਸਾੜੇ ਬਿਨਾਂ ਕਣਕ ਬੀਜੀ ਸੀ ਜੋ ਕਿ ਕਈ ਪਹਿਲੂਆਂ ਤੋਂ ਵਧੀਆ ਅਤੇ ਮੁਨਾਫੇ ਵਿਚ ਰਹੀ। ਉਸਨੇ ਦੱਸਿਆ ਕਿ ਮੈਂ 16 ਨਵੰਬਰ ਨੂੰ ਇਹ ਕਣਕ ਬੀਜੀ ਅਤੇ ਉਸ ਵੇਲੇ ਹੀ ਇਕ ਪਾਣੀ ਲਗਾ ਦਿੱਤਾ। ਇਸ ਮਗਰੋਂ ਕੇਵਲ ਇਕ ਪਾਣੀ ਹੋਰ ਲਗਾਇਆ। ਇਸ ਤੋਂ ਇਲਾਵਾ ਉਕਤ ਕਣਕ ਨੂੰ ਡੀ ਏ ਪੀ ਬਿਲਕੁੱਲ ਨਹੀਂ ਪਾਈ ਅਤੇ ਯੂਰੀਆ ਖਾਦ ਵੀ ਆਮ ਖੇਤਾਂ ਨਾਲੋਂ ਅੱਧੀ ਪਾਈ ਹੈ। ਇਸ ਤੋਂ ਇਲਾਵਾ ਇਸ ਕਣਕ ਨੂੰ ਨਾ ਤਾਂ ਕਿਸੇ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਪਈ ਤੇ ਨਾ ਹੀ ਕਿਸੇ ਕੀੜੇਮਾਰ ਜਾਂ ਤੇਲੇ ਦੀ ਸਪਰੇਅ ਕਰਨ ਦੀ ਲੋੜ ਪਈ। ਉਸ ਨੇ ਦੱਸਿਆ ਕਿ ਇਸ ਕਣਕ ਦੇ ਖੇਤ ਵੀ ਅੱਜ ਆਮ ਖੇਤਾਂ ਵਾਂਗ ਹਨ ਅਤੇ ਆਸ ਹੈ ਕਿ ਇੰਨਾ ਦਾ ਝਾੜ ਵੀ ਰਵਾਇਤੀ ਤੌਰ ਉਤੇ ਬੀਜੀ ਕਣਕ ਵਾਂਗ 18 ਤੋਂ 20 ਕੁਇੰਟਲ ਪ੍ਰਤੀ ਕਿੱਲਾ ਰਹੇਗਾ। ਉਸਨੇ ਕਿਹਾ ਕਿ ਜੇਕਰ ਇਹ ਕਣਕ ਇੰਨਾ ਝਾੜ ਵੀ ਦੇ ਦਿੰਦੀ ਹੈ ਤਾਂ ਵੀ ਉਸਦੀ ਪ੍ਰਤੀ ਕਿੱਲਾ 4-5 ਹਜ਼ਾਰ ਰੁਪਏ ਦੀ ਬਚਤ ਰਹੇਗੀ ਕਿਉਂਕਿ ਇਸ ਉਤੇ ਲਾਗਤ ਘੱਟ ਆਈ ਹੈ। ਇਸ ਤੋਂ ਇਲਾਵਾ ਇਸ ਹੇਠ ਵਾਹੀ ਗਈ ਪਰਾਲੀ ਜੋ ਕਿ ਹੁਣ ਬਿਲਕੁੱਲ ਗਲ ਕੇ ਖਾਦ ਬਣ ਚੁੱਕੀ ਹੈ ਆਉਣ ਵਾਲੀ ਸਾਉਣੀ ਦੀ ਫਸਲ ਦੇ ਵਾਧੇ ਵਿਚ ਵੀ ਕੰਮ ਕਰੇਗੀ।

ਇਸ ਮੌਕੇ ਡਿਪਟੀ ਡਾਇਰੈਕਟਰ ਖੇਤੀਬਾੜੀ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਕਣਕ ਦੀ ਬਿਜਾਈ ਨਾਲ ਇਕ ਤਾਂ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਮੁਕਤੀ ਮਿਲਦੀ ਹੈ, ਦੂਸਰਾ ਮਿਤਰ ਕੀੜੇ, ਪੰਛੀ ਤੇ ਰੁੱਖਾਂ ਦਾ ਨੁਕਸਾਨ ਨਹੀਂ ਹੁੰਦਾ, ਤੀਸਰਾ ਪਰਾਲੀ ਖੇਤ ਵਿਚ ਰਲਣ ਕਾਰਨ ਨਮੀ ਲੰਮਾ ਸਮਾਂ ਬਰਕਰਾਰ ਰਹਿੰਦੀ ਹੈ, ਜੋ ਕਿ ਪੌਦੇ ਦੇ ਵਾਧੇ ਵਿਚ ਸਹਾਈ ਹੁੰਦੀ ਹੈ। ਉਨਾਂ ਆਸ ਪ੍ਰਗਟਾਈ ਕਿ ਇਸ ਕਣਕ ਦਾ ਝਾੜ ਆਮ ਕਣਕ ਨਾਲੋਂ ਵੱਧ ਰਹੇਗਾ। ਇਸ ਮੌਕੇ ਐੱਸਡੀਐੱਮ ਲਾਲ ਵਿਸਵਾਸ਼, ਏਡੀਓ ਸੁਖਚੈਨ ਸਿੰਘ, ਬਲਾਕ ਖੇਤੀਬਾੜੀ ਵਿਕਾਸ ਅਫਸਰ ਰਮਨ ਕੁਮਾਰ, ਏਡੀਓ ਅਮਰਦੀਪ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments