ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਨੇ ਨਾਦਰਸ਼ਾਹੀ ਫੁਰਮਾਨਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਬਾਬਾ ਆਲਮ ਹੀ ਨਿਰਾਲਾ ਹੈ। ਇੱਕ ਪਾਸੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ, ਦੂਜੇ ਪਾਸੇ ਵਿੱਦਿਅਕ ਟੂਰ, ਸਾਲਾਨਾ ਮੇਲੇ, ਈਕੋ ਕਲੱਬ, ਕਰੀਅਰ ਗਾਈਡੈਂਸ ਅਤੇ ਕੌਂਸਲਿੰਗ ਦੀਆਂ ਗ੍ਰਾਂਟਾਂ ਖਰਚਣ ਦੀ ਸਿਰਦਰਦੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਲਈ ਜੀਅ ਦਾ ਜੰਜਾਲ ਬਣ ਰਹੀ ਹੈ। ਵਿਭਾਗ ਵੱਲੋਂ ਜਾਰੀ ਨਵੇਂ ਫੁਰਮਾਨ ਅਨੁਸਾਰ ਮਿੱਡ ਡੇ ਮੀਲ ਦੀ ਰਾਸ਼ੀ ਅਗੇਤੀ ਜਾਰੀ ਕਰਾਉਣ ਅਤੇ ਇਸ ਰਾਸ਼ੀ ਨੂੰ ਨਿੱਲ ਜਾਂ ਖਰਚ ਕਰਨ ਦੀਆਂ ਹਦਾਇਤਾਂ ਨੇ ਮਿੱਡ ਡੇ ਮੀਲ ਦਾ ਪ੍ਰਬੰਧ ਚਲਾ ਰਹੇ ਅਧਿਆਪਕਾਂ ਨੂੰ ਚੱਕਰਾਂ ਵਿਚ ਨਾ ਦਿੱਤਾ ਹੈ।
ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਨੇ ਨਾਦਰਸ਼ਾਹੀ ਫੁਰਮਾਨਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਸਕੂਲ ਪੱਧਰ ’ਤੇ ਜ਼ਮੀਨੀ ਹਕੀਕਤਾਂ ਨੂੰ ਅੱਖੋਂ-ਪਰੋਖੇ ਕਰ ਕੇ ਬੇਮੁਹਾਰੇ ਅਤੇ ਆਪਹੁਦਰੇ ਢੰਗ ਨਾਲ ਕੰਮ ਕਰ ਰਹੀ ਹੈ। ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਅਤੇ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਦੱਸਿਆ ਕਿ ਕੁਝ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਛੁੱਟੀ ਵਾਲੇ ਦਿਨ ਮਿੱਡ ਡੇ ਮੀਲ ਦੀ ਰਾਸ਼ੀ ਦੇ ਵਾਊਚਰ ਕੱਟੇ ਜਾਣ, ਉਨ੍ਹਾਂ ਇਸ ਵਰਤਾਰੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਅਫ਼ਸਰਸ਼ਾਹੀ ਮੁਲਾਜ਼ਮਾਂ ਨੂੰ 24 ਘੰਟੇ ਦੇ ਮੁਲਾਜ਼ਮ ਸਾਬਿਤ ਕਰਨਾ ਚਾਹੁੰਦੀ ਹੈ। ਜਦੋਂਕਿ ਸ਼ਿਕਾਗੋ ਦੇ ਸ਼ਹੀਦਾਂ ਨੇ ਸ਼ਹਾਦਤਾਂ ਦੇ ਕੇ ਕੰਮ ਦੇ 8 ਘੰਟੇ ਕਰਾਏ ਸਨ। ਇਸ ਸਮੇਂ ਸੂਬਾਈ ਆਗੂ ਰੇਸ਼ਮ ਸਿੰਘ ਖੇਮੂਆਣਾ, ਕਰਨੈਲ ਸਿੰਘ ਚਿੱਟੀ, ਦਲਜੀਤ ਸਮਰਾਲਾ, ਸੁਖਪਾਲਜੀਤ ਮੋਗਾ, ਬਲਰਾਮ ਜ਼ੀਰਾ, ਹਰਭਗਵਾਨ ਗੁਰਨੇ, ਕਰਮਜੀਤ ਤਾਮਕੋਟ, ਚਰਨਜੀਤ ਸਿੰਘ ਕਪੂਰਥਲਾ, ਤਲਵਿੰਦਰ ਖਰੌੜ, ਸ਼ਬੀਰ ਖ਼ਾਨ, ਜਗਵਿੰਦਰ ਸਿੰਘ, ਮੈਡਮ ਜਗਵੀਰਨ ਕੌਰ, ਜੀਵਨ ਸਿੰਘ ਬਧਾਈ, ਗਗਨ ਪਾਹਵਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ।