Thursday, October 17, 2024
Google search engine
HomeDeshਲਾਹੌਰ 'ਚ ਮਾਰਿਆ ਗਿਆ ਸਰਬਜੀਤ ਦਾ ਹਤਿਆਰਾ, ਬੇਟੀ ਸਵਨਪਨਦੀਪ ਕੌਰ ਬੋਲੀ- PAK...

ਲਾਹੌਰ ‘ਚ ਮਾਰਿਆ ਗਿਆ ਸਰਬਜੀਤ ਦਾ ਹਤਿਆਰਾ, ਬੇਟੀ ਸਵਨਪਨਦੀਪ ਕੌਰ ਬੋਲੀ- PAK ਨੇ ਸਬੂਤ ਮਿਟਾਉਣ ਲਈ ਕਰਵਾਇਆ ਮਰਡਰ

Amir Sarfaraz ਕਿਸੇ ਮਾਮਲੇ ‘ਚ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ‘ਚ ਬੰਦ ਸੀ। 26 ਅਪ੍ਰੈਲ 2013 ਨੂੰ ਉਸ ਨੇ ਸਰਬਜੀਤ ਸਿੰਘ ‘ਤੇ ਹਮਲਾ ਕਰ ਦਿੱਤਾ ਤੇ 2 ਮਈ ਨੂੰ ਸਰਬਜੀਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਸਰਬਜੀਤ ਸਿੰਘ ਨੂੰ ਬਾਅਦ ‘ਚ ਸ਼ਹੀਦ ਐਲਾਨਿਆ ਗਿਆ ਸੀ।

ਸਰਬਜੀਤ ਦੇ ਕਾਤਲ ਨੂੰ ਪਾਕਿਸਤਾਨ ‘ਚ ਗੋਲ਼ੀ ਨਾਲ ਭੁੰਨ ਕੇ ਹੱਤਿਆ ਕਰ ਦਿੱਤੀ ਗਈ। ਹੁਣ ਸਰਬਜੀਤ ਦੀ ਬੇਟੀ ਸਵਪਨਦੀਪ ਕੌਰ ਨੇ ਪਾਕਿਸਤਾਨ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਨੇ ਮੇਰੇ ਪਿਤਾ ਸਰਬਜੀਤ ਦੇ ਕਤਲ ਦੇ ਸਬੂਤ ਨਸ਼ਟ ਕਰਨ ਲਈ ਹਤਿਆਰੇ ਦਾ ਮਰਡਰ ਕਰਵਾ ਦਿੱਤਾ।

ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ‘ਚ ਸ਼ਰਾਬੀ ਹਾਲਤ ‘ਚ ਸਰਹੱਦ ਪਾਰ ਕਰ ਕੇ ਪਾਕਿਸਤਾਨ ਗਏ ਭਾਰਤੀ ਨਾਗਰਿਕ ਸਰਬਜੀਤ ਸਿੰਘ ‘ਤੇ ਹਮਲਾ ਕਰਨ ਵਾਲੇ ਪਾਕਿਸਤਾਨੀ ਡਾਨ ਅਮੀਰ ਸਰਫਰਾਜ਼ ਨੂੰ ਐਤਵਾਰ ਨੂੰ ਪਾਕਿਸਤਾਨ ‘ਚ ਅਣਪਛਾਤੇ ਲੋਕਾਂ ਨੇ ਗੋਲ਼ੀ ਮਾਰ ਦਿੱਤੀ।

ਆਮਿਰ ਸਰਫਰਾਜ਼ ਕਿਸੇ ਮਾਮਲੇ ‘ਚ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ‘ਚ ਬੰਦ ਸੀ। 26 ਅਪ੍ਰੈਲ 2013 ਨੂੰ ਉਸ ਨੇ ਸਰਬਜੀਤ ਸਿੰਘ ‘ਤੇ ਹਮਲਾ ਕਰ ਦਿੱਤਾ ਤੇ 2 ਮਈ ਨੂੰ ਸਰਬਜੀਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਸਰਬਜੀਤ ਸਿੰਘ ਨੂੰ ਬਾਅਦ ‘ਚ ਸ਼ਹੀਦ ਐਲਾਨਿਆ ਗਿਆ ਸੀ।

ਭਾਰਤ-ਪਾਕਿ ਸਰਹੱਦ ਪਾਰ ਕਰ ਕੇ ਪਾਕਿਸਤਾਨ ਚਲਾ ਗਿਆ ਸੀ ਸਰਬਜੀਤ

ਭਿੱਖੀਵਿੰਡ ਦਾ ਰਹਿਣ ਵਾਲਾ ਸਰਬਜੀਤ ਸਿੰਘ 30 ਅਗਸਤ 1990 ਦੀ ਸ਼ਾਮ ਨੂੰ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰ ਕੇ ਪਾਕਿਸਤਾਨ ਚਲਾ ਗਿਆ ਸੀ। ਬਾਅਦ ‘ਚ ਉਸ ਨੂੰ ਇਸਲਾਮਾਬਾਦ ‘ਚ ਬੰਬ ਧਮਾਕਿਆਂ ਦੇ ਸਬੰਧ ‘ਚ ਪਾਕਿਸਤਾਨ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪਾਕਿਸਤਾਨ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦਾ ਰਹਿਣ ਵਾਲਾ ਸਰਬਜੀਤ ਸਿੰਘ ਭਾਰਤੀ ਏਜੰਸੀਆਂ ਦਾ ਜਾਸੂਸ ਹੈ ਤੇ ਉਹ ਮਨਜੀਤ ਸਿੰਘ ਦੇ ਨਾਂ ‘ਤੇ ਪਾਕਿਸਤਾਨ ‘ਚ ਰਹਿੰਦਾ ਸੀ। ਉਸ ਨੇ ਫੈਸਲਾਬਾਦ ਵਿੱਚ ਬੰਬ ਧਮਾਕੇ ਕੀਤੇ, ਜਿਸ ਵਿੱਚ 14 ਲੋਕਾਂ ਦੀ ਜਾਨ ਚਲੀ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments