ਰੇਵਾੜੀ ਦੇ ਧਾਰੁਹੇਡਾ ਲਾਈਫਲਾਂਗ ਕੰਪਨੀ ਕੰਪਲੈਕਸ ‘ਚ ਸ਼ਨਿਚਰਵਾਰ ਦੇਰ ਸ਼ਾਮ ਹੋਏ ਧਮਾਕੇ ‘ਚ ਝੁਲਸੇ ਗਏ ਤਿੰਨ ਮਜ਼ਦੂਰਾਂ ਦੀ ਮੰਗਲਵਾਰ ਰਾਤ ਮੌਤ ਹੋ ਗਈ। ਉਨ੍ਹਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹੁਣ ਤੱਕ ਇਸ ਹਾਦਸੇ ਵਿਚ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਚਾਰ ਹੋ ਗਈ ਹੈ।
ਰੇਵਾੜੀ ਦੇ ਧਾਰੁਹੇਡਾ ਲਾਈਫਲਾਂਗ ਕੰਪਨੀ ਕੰਪਲੈਕਸ ‘ਚ ਸ਼ਨਿਚਰਵਾਰ ਦੇਰ ਸ਼ਾਮ ਹੋਏ ਧਮਾਕੇ ‘ਚ ਝੁਲਸੇ ਗਏ ਤਿੰਨ ਮਜ਼ਦੂਰਾਂ ਦੀ ਮੰਗਲਵਾਰ ਰਾਤ ਮੌਤ ਹੋ ਗਈ। ਉਨ੍ਹਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹੁਣ ਤੱਕ ਇਸ ਹਾਦਸੇ ਵਿਚ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਚਾਰ ਹੋ ਗਈ ਹੈ।
ਸਮਾਚਾਰ ਏਜੰਸੀ ਪੀਟੀਆਈ ਅਨੁਸਾਰ ਇਸ ਸਬੰਧ ਵਿਚ ਬੁੱਧਵਾਰ ਨੂੰ ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਵਿਚ ਸਪੇਅਰ ਪਾਰਟਸ ਬਣਾਉਣ ਵਾਲੀ ਕੰਪਨੀ ਵਿਚ ਬੁਆਇਲਰ ਧਮਾਕੇ ਨਾਲ ਜ਼ਖਮੀ ਹੋਏ 4 ਕਰਮਚਾਰੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 10 ਤੋਂ ਵੱਧ ਹੋਰਾਂ ਦੀ ਹਾਲਤ ਗੰਭੀਰ ਹੈ।
ਇੰਸਪੈਕਟਰ ਜਗਦੀਸ਼ ਚੰਦਰ ਨੇ ਦੱਸਿਆ ਕਿ ਝੁਲਸੇ ਹੋਏ ਕਰਮਚਾਰੀਆਂ ਵਿੱਚੋਂ ਤਿੰਨ ਦੀ ਮੰਗਲਵਾਰ ਰਾਤ ਰੋਹਤਕ ਦੇ ਪੀਜੀਆਈਐੱਮਐੱਸ ਹਸਪਤਾਲ ਵਿਚ ਮੌਤ ਹੋ ਗਈ, ਜਦੋਂਕਿ ਇਕ ਹੋਰ ਦੀ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਜੇ (32), ਵਿਜੇ (37), ਰਾਮੂ (27), ਰਾਜੇਸ਼ (38) ਸਾਰੇ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਧਮਾਕਾ ਸ਼ਨਿਚਰਵਾਰ ਨੂੰ ਧਾਰੂਹੇਡਾ ਉਦਯੋਗਿਕ ਖੇਤਰ ‘ਚ ਨਿਰਮਾਣ ਕੰਪਨੀ ‘ਚ ਹੋਇਆ।
ਪਤਾ ਲੱਗਿਆ ਹੈ ਕਿ ਸ਼ਨਿਚਰਵਾਰ ਦੇਰ ਸ਼ਾਮ ਹੋਏ ਇਸ ਹਾਦਸੇ ‘ਚ 40 ਕਰਮਚਾਰੀ ਝੁਲਸ ਗਏ ਸਨ। ਇਨ੍ਹਾਂ ਵਿੱਚੋਂ 10 ਮਜ਼ਦੂਰਾਂ ਨੂੰ ਰੇਵਾੜੀ ਟਰਾਮਾ ਸੈਂਟਰ, 20 ਤੋਂ ਵੱਧ ਵਰਕਰਾਂ ਨੂੰ ਪੀਜੀਆਈਐਮਐਸ ਰੋਹਤਕ, ਚਾਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਅਤੇ ਬਾਕੀਆਂ ਨੂੰ ਇੱਥੇ ਧਾਰੂਹੇਡਾ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੰਜ ਵਰਕਰਾਂ ਦੀ ਹਾਲਤ ਵਿਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਐਤਵਾਰ ਨੂੰ ਬੁਆਇਲਰ ਧਮਾਕੇ ਦੇ ਮਾਮਲੇ ‘ਚ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਠੇਕੇਦਾਰ ਅਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਪ ਮੰਡਲ ਮੈਜਿਸਟਰੇਟ ਦੀ ਅਗਵਾਈ ਹੇਠ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ।