ਪੁਲਿਸ ਨੇ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਦੀ ਸ਼ਿਕਾਇਤ ਤੇ ਸ਼ਿਮਲਾਪੁਰੀ ਦੇ ਵਾਸੀ ਵਿਜੇ ਕੁਮਾਰ ਉਰਫ ਹੈਰੀ, ਉਸ ਦੀ ਪਤਨੀ ਨਵੀ ਅਤੇ ਸ਼ਿਵਮ ਕੁਮਾਰ ਉਰਫ ਸਿੰਬੂ ਨਾਮ ਦੇ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਏਐਸਆਈ ਰਾਮ ਮੂਰਤੀ ਨੇ ਦੱਸਿਆ ਕਿ ਮੁਢਲੀ ਪੜਤਾਲ ਦੇ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜਮ ਵਿਜੇ ਕੁਮਾਰ ਮ੍ਰਿਤਕ ਵਨੀਤ ਸਿੰਘ ਦੀ ਮਾਸੀ ਦਾ ਬੇਟਾ ਹੈ l
ਰਿਸ਼ਤੇਦਾਰਾਂ ਵਲੋਂ ਦਿੱਤੇ ਜਾ ਰਹੇ ਮਾਨਸਿਕ ਤਸੀਹਿਆਂ ਤੋਂ ਇੱਕ ਨੌਜਵਾਨ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸਨੇ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ l ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਨੌਜਵਾਨ ਵਨੀਤ ਸਿੰਘ(27) ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ l ਪੁਲਿਸ ਨੇ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਦੀ ਸ਼ਿਕਾਇਤ ਤੇ ਸ਼ਿਮਲਾਪੁਰੀ ਦੇ ਵਾਸੀ ਵਿਜੇ ਕੁਮਾਰ ਉਰਫ ਹੈਰੀ, ਉਸ ਦੀ ਪਤਨੀ ਨਵੀ ਅਤੇ ਸ਼ਿਵਮ ਕੁਮਾਰ ਉਰਫ ਸਿੰਬੂ ਨਾਮ ਦੇ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਏਐਸਆਈ ਰਾਮ ਮੂਰਤੀ ਨੇ ਦੱਸਿਆ ਕਿ ਮੁਢਲੀ ਪੜਤਾਲ ਦੇ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜਮ ਵਿਜੇ ਕੁਮਾਰ ਮ੍ਰਿਤਕ ਵਨੀਤ ਸਿੰਘ ਦੀ ਮਾਸੀ ਦਾ ਬੇਟਾ ਹੈ l
ਵਿਜੇ ਦੀ ਪਤਨੀ ਨਵੀ ਦਾ ਰਿਸ਼ਤਾ ਪਹਿਲੋਂ ਵਨੀਤ ਸਿੰਘ ਨਾਲ ਹੁੰਦਾ ਸੀ l ਇਸ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਘਰ ਰੰਜਿਸ਼ ਚੱਲ ਰਹੀ ਸੀ l ਵਿਆਹ ਕਰਾਉਣ ਤੋਂ ਬਾਅਦ ਵਿਜੇ ਅਤੇ ਉਸਦੀ ਪਤਨੀ ਨੇ ਸ਼ਿਵਮ ਕੁਮਾਰ ਨਾਮ ਦੇ ਵਿਅਕਤੀ ਨਾਲ ਮਿਲ ਕੇ ਵਨੀਤ ਸਿੰਘ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ l ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜਮ ਵਨੀਤ ਨੂੰ ਮੋਬਾਈਲ ਫੋਨ ਤੇ ਮੈਸੇਜ ਕਰਕੇ ਧਮਕਾਉਂਦੇ ਸਨ l ਅਕਸਰ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ l ਪਿਤਾ ਦੇ ਮੁਤਾਬਕ ਵਨੀਤ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸਨੇ ਆਪਣੇ ਕਮਰੇ ਵਿੱਚ ਜਾ ਕੇ ਪੱਖੇ ਨਾਲ ਫਾਹਾ ਲਗਾ ਲਿਆ l ਜਾਂਚ ਅਧਿਕਾਰੀ ਰਾਮ ਮੂਰਤੀ ਦਾ ਕਹਿਣਾ ਹੈ ਕਿ ਪੁਲਿਸ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ l