ਦੀਵਾਲੀ ਦੀ ਸ਼ਾਮ ਤੋਂ ਹੀ ਦਿੱਲੀ ਅਤੇ ਪੂਰੇ ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਬਣੀ ਹੋਈ ਹੈ, ਜੋ ਸਰਕਾਰ ਦੇ ਨਾਲ-ਨਾਲ ਦਿੱਲੀ ਦੇ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਰਹੀ ਹੈ।
ਹੁਣ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਖ਼ਰਾਬ ਕਰਨ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਪਰਾਲੀ ਦੇ ਧੂੰਏਂ ਨੂੰ ਰੋਕਣ ਦੀ ਅਪੀਲ ਹੀ ਕਰ ਸਕਦੇ ਹਾਂ, ਹੋਰ ਕੁਝ ਨਹੀਂ ਕਰ ਸਕਦੇ।
ਉਨ੍ਹਾਂ ਨੇ ਸੋਸ਼ਲ ਮੀਡੀਆ ਹੈਂਡਲ ‘ਤੇ ਲਿਖਿਆ ਖਾਸ ਕਰਕੇ ਅਸੀਂ ਪੰਜਾਬ ਨੂੰ ਇਸ ਦੀ ਅਣਗਹਿਲੀ ਦੇ ਬਾਵਜੂਦ ਰਹਿਮ ਦੀ ਭੀਖ ਮੰਗ ਰਹੇ ਹਾਂ। ਸੂਬੇ ‘ਚ AQI ਅਜੇ ਵੀ 400 ਦੇ ਕਰੀਬ ਹੈ, ਜਿਸ ਕਾਰਨ ਪੂਰੀ ਦਿੱਲੀ ‘ਚ ਹਾਹਾਕਾਰ ਮਚੀ ਹੋਈ ਹੈ।