ਰੂਪ ਲਾਲ ਪੁੱਤਰ ਬਿੱਲੁ ਰਾਮ ਵਾਸੀ ਨੇੜੇ ਸ਼ਿਵ ਮੰਦਿਰ ਗਵਾਲ ਟੋਲੀ ਕੈਂਟ ਨੇ ਦੱਸਿਆ ਕਿ ਉਹ ਮੱਝਾਂ ਦਾ ਵਪਾਰ ਕਰਦਾ ਹੈ। ਮਿਤੀ 25 ਅਪ੍ਰੈਲ 2024 ਨੂੰ ਰਾਤ ਰੋਟੀ ਪਾਣੀ ਖਾ ਕੇ ਸੌਂ ਗਏ। ਜਦ ਸਵੇਰੇ 5 ਵਜੇ ਉੱਠ ਕੇ ਵੇਖਿਆ ਤਾਂ ਅਣਪਛਾਤੇ ਵਿਅਕਤੀ ਘਰ ਅੰਦਰ ਦਾਖਲ ਹੋ ਕੇ ਕਰੀਬ 12 ਲੱਖ ਰੁਪਏ ਨਗਦੀ, 3 ਤੋਲੇ ਸੋਨੇ ਦੇ ਜੇਵਰਾਤ ਅਤੇ 9 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ।
ਫਿਰੋਜ਼ਪੁਰ ਕੈਂਟ ਦੀ ਗਵਾਲ ਟੋਲੀ ’ਚ ਮੱਝਾਂ ਦਾ ਵਪਾਰ ਕਰਨ ਵਾਲੇ ਇਕ ਵਪਾਰੀ ਦੇ ਘਰੋਂ ਅਣਪਛਾਤੇ ਵਿਅਕਤੀਆਂ ਵੱਲੋਂ 12 ਲੱਖ ਰੁਪਏ ਨਗਦੀ, 3 ਤੋਲੇ ਸੋਨਾ ਤੇ 9 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 457, 380 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰੂਪ ਲਾਲ ਪੁੱਤਰ ਬਿੱਲੁ ਰਾਮ ਵਾਸੀ ਨੇੜੇ ਸ਼ਿਵ ਮੰਦਿਰ ਗਵਾਲ ਟੋਲੀ ਕੈਂਟ ਨੇ ਦੱਸਿਆ ਕਿ ਉਹ ਮੱਝਾਂ ਦਾ ਵਪਾਰ ਕਰਦਾ ਹੈ। ਮਿਤੀ 25 ਅਪ੍ਰੈਲ 2024 ਨੂੰ ਰਾਤ ਰੋਟੀ ਪਾਣੀ ਖਾ ਕੇ ਸੌਂ ਗਏ। ਜਦ ਸਵੇਰੇ 5 ਵਜੇ ਉੱਠ ਕੇ ਵੇਖਿਆ ਤਾਂ ਅਣਪਛਾਤੇ ਵਿਅਕਤੀ ਘਰ ਅੰਦਰ ਦਾਖਲ ਹੋ ਕੇ ਕਰੀਬ 12 ਲੱਖ ਰੁਪਏ ਨਗਦੀ, 3 ਤੋਲੇ ਸੋਨੇ ਦੇ ਜੇਵਰਾਤ ਅਤੇ 9 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।