ਆਪਣੀ ਦਮਦਾਰ ਅਦਾਕਾਰੀ ਤੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿਣ ਵਾਲੀ ਅਦਾਕਾਰਾ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਖਿਲਾਫ ਚੱਲ ਰਹੀਆਂ ਅਫਵਾਹਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਅਦਾਕਾਰਾ ਤੇ ਮੰਡੀ ਤੋਂ ਭਾਜਪਾ ਲੋਕ ਸਭਾ ਉਮੀਦਵਾਰ ਕੰਗਨਾ ਰਣੌਤ ਨੇ ਐਕਸ ਪੋਸਟ ਵਿਚ ਕਿਹਾ, ‘ਮੈਂ ਬੀਫ ਜਾਂ ਕਿਸੇ ਹੋਰ ਕਿਸਮ ਦਾ ਰੈੱਡ ਮੀਟ ਨਹੀਂ ਖਾਂਦੀ।
ਆਪਣੀ ਦਮਦਾਰ ਅਦਾਕਾਰੀ ਤੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿਣ ਵਾਲੀ ਅਦਾਕਾਰਾ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਖਿਲਾਫ ਚੱਲ ਰਹੀਆਂ ਅਫਵਾਹਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਤੇ ਮੰਡੀ ਤੋਂ ਭਾਜਪਾ ਲੋਕ ਸਭਾ ਉਮੀਦਵਾਰ ਕੰਗਨਾ ਰਣੌਤ ਨੇ ਐਕਸ ਪੋਸਟ ਵਿਚ ਕਿਹਾ, ‘ਮੈਂ ਬੀਫ ਜਾਂ ਕਿਸੇ ਹੋਰ ਕਿਸਮ ਦਾ ਰੈੱਡ ਮੀਟ ਨਹੀਂ ਖਾਂਦੀ। ਇਹ ਸ਼ਰਮਨਾਕ ਹੈ ਕਿ ਮੇਰੇ ਬਾਰੇ ਪੂਰੀ ਤਰ੍ਹਾਂ ਬੇਬੁਨਿਆਦ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਮੈਂ ਯੋਗ ਤੇ ਆਯੁਰਵੇਦਿਕ ਜੀਵਨ ਦੀ ਵਕਾਲਤ ਤੇ ਪ੍ਰਚਾਰ ਕਰਦੀ ਰਹੀ ਹਾਂ।
ਦਹਾਕਿਆਂ ਤੋਂ ਚੱਲੀ ਆ ਰਹੀ ਜੀਵਨਸ਼ੈਲੀ ਕਾਰਨ ਹੁਣ ਮੇਰਾ ਅਕਸ ਖ਼ਰਾਬ ਕਰਨ ਲਈ ਅਜਿਹੀਆਂ ਰਣਨੀਤੀਆਂ ਕੰਮ ਨਹੀਂ ਕਰਨਗੀਆਂ। ਮੇਰੇ ਲੋਕ ਮੈਨੂੰ ਜਾਣਦੇ ਹਨ ਤੇ ਉਹ ਜਾਣਦੇ ਹਨ ਕਿ ਮੈਂ ਇਕ ਪ੍ਰਾਊਡ ਹਿੰਦੂ ਹਾਂ ਤੇ ਕੋਈ ਵੀ ਚੀਜ਼ ਉਨ੍ਹਾਂ ਨੂੰ ਕਦੇ ਗੁੰਮਰਾਹ ਨਹੀਂ ਕਰ ਸਕਦੀ, ਜੈ ਸ਼੍ਰੀਰਾਮ।