ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰਆਈਐੱਲ) ਦੇ ਮੁਖੀ ਮੁਕੇਸ਼ ਅੰਬਾਨੀ ਸਭ ਤੋਂ ਅਮੀਰ ਭਾਰਤੀ ਬਣੇ ਹੋਏ ਹਨ। ‘ਫੋਰਬਸ’ ਦੀ ਦੁਨੀਆ ਦੇ ਅਰਬਪਤੀਆਂ ਦੀ ਸੂਚੀ ’ਚ ਅੰਬਾਨੀ ਟਾਪ-10 ’ਚ ਆ ਗਏ ਹਨ। ਉਹ ਦੁਨੀਆ ਦੇ ਨੌਵੇਂ ਸਭ ਤੋਂ ਅਮੀਰ ਵਿਅਕਤੀ ਹਨ।
ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰਆਈਐੱਲ) ਦੇ ਮੁਖੀ ਮੁਕੇਸ਼ ਅੰਬਾਨੀ ਸਭ ਤੋਂ ਅਮੀਰ ਭਾਰਤੀ ਬਣੇ ਹੋਏ ਹਨ। ‘ਫੋਰਬਸ’ ਦੀ ਦੁਨੀਆ ਦੇ ਅਰਬਪਤੀਆਂ ਦੀ ਸੂਚੀ ’ਚ ਅੰਬਾਨੀ ਟਾਪ-10 ’ਚ ਆ ਗਏ ਹਨ। ਉਹ ਦੁਨੀਆ ਦੇ ਨੌਵੇਂ ਸਭ ਤੋਂ ਅਮੀਰ ਵਿਅਕਤੀ ਹਨ। ਫੋਬਰਸ ਮੁਤਾਬਕ ਅੰਬਾਨੀ ਦੀ ਜਾਇਦਾਦ 116 ਅਰਬ ਡਾਲਰ ਹੈ। ਫ਼ੈਸ਼ਨ ਤੇ ਬਿਊਟੀ ਉਤਪਾਦ ਖੇਤਰ ਦੀ ਦਿੱਗਜ ਕੰਪਨੀ ਐੱਲਵੀਐੱਮਐੱਚ ਦੇ ਬਰਨਾਰਡ ਅਰਨਾਲਟ 233 ਅਰਬ ਡਾਲਰ ਦੀ ਜਾਇਦਾਦ ਨਾਲ ਸੂਚੀ ’ਚ ਸਿਖਰ ’ਤੇ ਹਨ।
1. ਭਾਰਤੀ ਅਰਬਪਤੀਆਂ ਦੀ ਸੂਚੀ ਵਿੱਚ ਮੁਕੇਸ਼ ਅੰਬਾਨੀ ਸਭ ਤੋਂ ਉੱਪਰ ਹਨ।
2. ਇਸ ਤੋਂ ਬਾਅਦ ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਦਾ ਨਾਂ ਹੈ। ਗੌਤਮ ਅਡਾਨੀ ਦੀ ਕੁੱਲ ਜਾਇਦਾਦ 84 ਅਰਬ ਡਾਲਰ ਹੈ।
3. ਐਚਸੀਐਲ ਕੰਪਨੀ ਦੇ ਸੰਸਥਾਪਕ ਸ਼ਿਵ ਨਾਦਰ ਤੀਜੇ ਸਥਾਨ ‘ਤੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 36.9 ਅਰਬ ਡਾਲਰ ਹੈ।
4. ਜਿੰਦਲ ਗਰੁੱਪ ਦੀ ਮਾਲਕ ਸਾਵਿਤਰੀ ਜਿੰਦਲ ਦੀ ਕੁੱਲ ਜਾਇਦਾਦ 33.5 ਬਿਲੀਅਨ ਡਾਲਰ ਹੈ। ਉਹ ਭਾਰਤੀ ਅਮੀਰਾਂ ਦੀ ਸੂਚੀ ਵਿਚ ਚੌਥੇ ਸਥਾਨ ‘ਤੇ ਹੈ। ਉਹ ਦੇਸ਼ ਦੀ ਪਹਿਲੀ ਅਮੀਰ ਔਰਤ ਹੈ।
5. ਸਨ ਫਾਰਮਾਸਿਊਟੀਕਲਜ਼ ਦੇ ਸੰਸਥਾਪਕ ਦਿਲੀਪ ਸਾਂਘਵੀ ਪੰਜਵੇਂ ਸਥਾਨ ‘ਤੇ ਹਨ। ਉਸ ਕੋਲ ਕੁੱਲ 26.7 ਬਿਲੀਅਨ ਡਾਲਰ ਦੀ ਜਾਇਦਾਦ ਹੈ।
6 ਸਾਇਰਸ ਪੂਨਾਵਾਲਾ ਦੀ ਕੁੱਲ ਜਾਇਦਾਦ $21.3 ਬਿਲੀਅਨ ਹੈ। ਉਹ ਛੇਵੇਂ ਸਥਾਨ ‘ਤੇ ਹੈ।
7. ਭਾਰਤ ਦੀ ਸਭ ਤੋਂ ਵੱਡੀ ਰਿਐਲਟੀ ਕੰਪਨੀ ਡੀ.ਐਲ. ਐੱਫ. ਲਿਮਟਿਡ ਦੇ ਚੇਅਰਮੈਨ ਕੁਸ਼ਲ ਪਾਲ ਸਿੰਘ ਸੱਤਵੇਂ ਸਥਾਨ ‘ਤੇ ਹਨ। ਉਸਦੀ ਕੁੱਲ ਜਾਇਦਾਦ $20.9 ਬਿਲੀਅਨ ਹੈ।
8. ਇਸ ਸੂਚੀ ਵਿੱਚ ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਦਾ ਨਾਂ ਵੀ ਸ਼ਾਮਲ ਹੈ। ਉਹ ਅੱਠਵੇਂ ਸਥਾਨ ‘ਤੇ ਹੈ। ਉਸ ਕੋਲ ਕੁੱਲ 19.7 ਬਿਲੀਅਨ ਡਾਲਰ ਦੀ ਜਾਇਦਾਦ ਹੈ।
9. ਡੀ-ਮਾਰਟ ਦੇ ਸੰਸਥਾਪਕ ਰਾਧਾਕਿਸ਼ਨ ਦਮਾਨੀ ਦੀ ਕੁੱਲ ਜਾਇਦਾਦ $17.6 ਬਿਲੀਅਨ ਹੈ। ਉਹ ਭਾਰਤੀ ਅਮੀਰਾਂ ਦੀ ਸੂਚੀ ਵਿੱਚ ਨੌਵੇਂ ਸਥਾਨ ‘ਤੇ ਹੈ।
10. ਲਕਸ਼ਮੀ ਮਿੱਤਲ ਭਾਰਤੀ ਅਮੀਰਾਂ ਦੀ ਸੂਚੀ ‘ਚ 10ਵੇਂ ਸਥਾਨ ‘ਤੇ ਹਨ। ਉਸ ਕੋਲ ਕੁੱਲ 16.4 ਬਿਲੀਅਨ ਡਾਲਰ ਦੀ ਜਾਇਦਾਦ ਹੈ।