ਉਸ ਦੇ ਪਰਿਵਾਰਕ ਮੈਬਰਾਂ ਨੇ ਉਸ ਦੇ ਪਤੀ ਜਰਨੈਲ ਸਿੰਘ ਉਰਫ ਜੈਲਾ ਨੂੰ ਜਖਮੀ ਹਾਲਤ ਵਿਚ ਮਜੀਠਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਜਿਥੇ ਉਸ ਦੀ ਗੰਭੀਰ ਹਾਲਤ ਵੇਖ ਕੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਜਿਲ੍ਹਾ ਅੰਮ੍ਰਿਤਸਰ ਦੇ ਕਸਬਾ ਮਜੀਠਾ ਵਿਖੇ ਇੱਕ ਘਰ ਦੀ ਜਗ੍ਹਾ ਦੀ ਵੰਡ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਜਵਾਈ ਵਲੋ ਆਪਣੇ ਹੀ ਚਾਚੇ ਸਹੁਰੇ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਲਜੀਤ ਕੌਰ ਪਤਨੀ ਜਰਨੈਲ ਸਿੰਘ ਉਰਫ ਜੈਲਾ ਵਾਸੀ ਵਾਰਡ ਨੰਬਰ 3 ਖਾਸਾ ਪੱਤੀ ਮਜੀਠਾ ਨੇ ਪੁਲੀਸ ਥਾਣਾ ਮਜੀਠਾ ਵਿਖੇ ਦਿੱਤੀ ਲਿਖਤੀ ਦਰਖਾਸਤ ਵਿੱਚ ਕਿਹਾ ਕਿ ਉਸ ਦਾ ਪਤੀ ਜਰਨੈਲ ਸਿੰਘ ਉਰਫ ਜੈਲਾ ਉਮਰ 38 ਸਾਲ ਦੇ ਕਰੀਬ ਜਿਹੜਾ ਕਿ ਮਿਹਨਤ ਮਜਦੂਰੀ ਕਰਕੇ ਆਪਣਾਂ ਗੁਜ਼ਾਰਾ ਕਰਦਾ ਸੀ ਅਤੇ ਉਸ ਦੇ ਪਤੀ ਦੇ ਵੱਡੇ ਭਰਾ ਰਵੇਲ ਸਿੰਘ ਦੀ ਵੀ ਮੌਤ ਹੋ ਚੱਕੀ ਹੈ ਜਿਸ ਦੀ ਬੇਟੀ ਕਵਿਤਾ, ਸੋਨੂੰ ਪੁੱਤਰ ਹਰਬੰਸ ਵਾਸੀ ਨਾਗ ਕਲਾਂ ਨਾਲ ਵਿਆਹੀ ਹੈ। ਬਿਆਨ ਮੁਤਾਬਕ ਸੋਨੂੰ ਆਪਣੇ ਸਹੁਰੇ ਰਵੇਲ ਸਿੰਘ ਦੀ ਮੌਤ ਤੋ ਬਾਅਦ ਮਜੀਠਾ ਵਿਖੇ ਰਵੇਲ ਸਿੰਘ ਦੇ ਹਿੱਸੇ ਵਿਚ ਆਉਂਦੀ ਜਗ੍ਹਾ ਵਾਲੇ ਮਕਾਨ ਮਜੀਠਾ ਵਿਚ ਰਹਿ ਰਿਹਾ ਹੈ।
ਬਿਆਨ ਕਰਤਾ ਮੁਤਾਬਿਕ ਉਸ ਦੇ ਪਤੀ ਅਤੇ ਸੋਨੂੰ ਦਾ ਘਰ ਦੀ ਵੰਡ ਨੂੰ ਲੈਕੇ ਅਕਸਰ ਝਗੜਾ ਹੀ ਹੁੰਦਾ ਰਹਿੰਦਾ ਸੀ। ਬੀਤੀ ਦੇਰ ਸ਼ਾਮ ਉਸ ਦਾ ਪਤੀ ਮਿਹਨਤ ਮਜਦੂਰੀ ਕਰਕੇ ਘਰ ਵਾਪਸ ਆ ਰਿਹਾ ਸੀ ਕਿ ਘਰ ਦੇ ਬਾਹਰ ਸੋਨੂੰ ਉਸ ਦਾ ਭਰਾ ਛੱਬਾ, ਭਤੀਜਾ ਅਰਸ਼, ਭਣਵੱਈਆ ਦੇਬੀ ਅਤੇ ਇੱਕ ਅਣਪਛਾਤਾ ਵਿਅਕਤੀ ਖੜੇ ਸਨ ਤਾਂ ਸੋਨੂੰ ਵੱਲੋਂ ਉਸ ਦੇ ਪਤੀ ਦੇ ਸਰੀਰ ਤੇ ਕਿਰਚਾਂ ਦੇ ਕਈ ਵਾਰ ਕੀਤੇ ਜਿਸ ਨਾਲ ਉਸ ਦਾ ਪਤੀ ਗੰਭੀਰ ਜਖਮੀ ਹੋ ਗਿਆ । ਉਸ ਦੇ ਪਰਿਵਾਰਕ ਮੈਬਰਾਂ ਨੇ ਉਸ ਦੇ ਪਤੀ ਜਰਨੈਲ ਸਿੰਘ ਉਰਫ ਜੈਲਾ ਨੂੰ ਜਖਮੀ ਹਾਲਤ ਵਿਚ ਮਜੀਠਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਜਿਥੇ ਉਸ ਦੀ ਗੰਭੀਰ ਹਾਲਤ ਵੇਖ ਕੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਦਰਖਾਸਤ ਕਰਤਾ ਨੇ ਪੁਲਿਸ ਪਾਸੋ ਉਸ ਦੇ ਪਤੀ ਨੂੰ ਕਤਲ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਥਾਣਾ ਮਜੀਠਾ ਦੀ ਪੁਲਿਸ ਵਲੋਂ ਦਰਖਾਸਤ ਦੇ ਆਧਾਰ ਤੇ ਕਤਲ ਦਾ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।