ਭਾਰਤੀ ਜਲ ਸੈਨਾ ਨੇ ਮੁੰਬਈ ਪੁਲੀਸ ਨੂੰ ਪਿਛਲੇ ਹਫਤੇ ਪੂਰਬੀ ਸੋਮਾਲੀਆ ਵਿਚ ਅਪਰੇਸ਼ਨ ਦੌਰਾਨ ਫੜੇ 9 ਸਮੁੰਦਰੀ ਡਾਕੂਆਂ
ਭਾਰਤੀ ਜਲ ਸੈਨਾ ਨੇ ਅੱਜ ਕਿਹਾ ਕਿ ਉਸ ਨੇ ਪੂਰਬੀ ਸੋਮਾਲੀਆ ਵਿਚ ਪਿਛਲੇ ਹਫਤੇ ਅਪਰੇਸ਼ਨ ਦੌਰਾਨ ਫੜੇ 9 ਸਮੁੰਦਰੀ ਡਾਕੂਆਂ ਨੂੰ ਮੁੰਬਈ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਭਾਰਤੀ ਜੰਗੀ ਬੇੜੇ ਆਈਐੱਨਐੱਸ ਤ੍ਰਿਸ਼ੂਲ ਅਤੇ ਆਈਐੱਨਐੱਸ ਸੁਮੇਧਾ ਨੇ 29 ਮਾਰਚ ਨੂੰ ਸਮੁੰਦਰ ਵਿੱਚ ਵੱਡਾ ਅਪਰੇਸ਼ਨ ਕੀਤਾ ਅਤੇ 23 ਪਾਕਿਸਤਾਨੀ ਨਾਗਰਿਕਾਂ ਨੂੰ ਮੱਛੀ ਫੜਨ ਵਾਲੀ ਕਿਸ਼ਤੀ ਅਲ-ਕੰਬਰ ਅਤੇ ਇਸ ਦੇ ਚਾਲਕ ਦਲ ਤੋਂ ਸਫਲਤਾਪੂਰਵਕ ਬਚਾਇਆ। ਜਲ ਸੈਨਾ ਨੇ ਦੱਸਿਆ ਕਿ ਇਸ ਕਾਰਵਾਈ ਵਿੱਚ ਡਕੈਤੀ ’ਚ ਸ਼ਾਮਲ ਸਾਰੇ ਨੌਂ ਡਾਕੂਆਂ ਨੂੰ ਫੜ ਲਿਆ ਗਿਆ।