Jiwaji Observatory ਦੇ ਸੁਪਰਡੈਂਟ ਡਾ. ਰਾਜੇਂਦਰ ਪ੍ਰਕਾਸ਼ ਗੁਪਤਾ ਨੇ ‘ਨਈ ਦੁਨੀਆ’ ਨੂੰ ਦੱਸਿਆ ਕਿ ਸਾਯਨ ਗਣਨਾ ਅਨੁਸਾਰ ਸੂਰਜ 20 ਮਾਰਚ ਨੂੰ ਮੇਖ ਰਾਸ਼ੀ ‘ਚ ਪ੍ਰਵੇਸ਼ ਕਰੇਗਾ। ਇਸ ਦਿਨ ਸੂਰਜ ਦੀ ਸਥਿਤੀ (ਭੋਗ) ਮੇਖ ਰਾਸ਼ੀ ‘ਚ ਜ਼ੀਰੋ ਡਿਗਰੀ, 8 ਕਲਾ, 25 ਵਿਕਲਾ ਹੋਵੇਗੀ। 20 ਮਾਰਚ ਨੂੰ ਉੱਤਰੀ ਗੋਲਾਰਧ ‘ਚ ਸੂਰਜ ਦੀ ਸਥਿਤੀ (ਕ੍ਰਾਂਤੀ) ਜ਼ੀਰੋ ਡਿਗਰੀ, 8 ਕਲਾ ਉੱਤਰ ਰਹੇਗੀ। ਪੂਰੀ ਘਟਨਾ ਨੂੰ ਜੀਵਾਜੀ ਆਬਜ਼ਰਵੇਟਰੀ ‘ਚ ਕੋਨ ਇੰਸਟਰੂਮੈਂਟ ਤੇ ਰਿੰਗ ਯੰਤਰ ਰਾਹੀਂ ਸਿੱਧਾ ਦੇਖਿਆ ਜਾ ਸਕਦਾ ਹੈ।
.ਖਗੋਲੀ ਘਟਨਾ ਵਜੋਂ 20 ਮਾਰਚ ਨੂੰ ਦਿਨ ਅਤੇ ਰਾਤ ਬਰਾਬਰ ਹੋਣਗੇ। ਭਾਵ 12 ਘੰਟੇ ਦਾ ਦਿਨ ਤੇ 12 ਘੰਟੇ ਹੀ ਰਾਤ ਹੋਵੇਗੀ। ਅਜਿਹਾ ਸੂਰਜ ਦੇ ਭੂਮੱਧ ਰੇਖਾ ਦੀ ਸੇਧ ‘ਚ ਹੋਣ ਕਾਰਨ ਹੋਵੇਗਾ। ਇਸ ਵਰਤਾਰੇ ਨੂੰ ਵਸੰਤ ਸੰਪਾਤ ਕਹਿੰਦੇ ਹੈ। ਇਸ ਦਿਨ ਤੋਂ ਗਰਮੀਆਂ ਦਾ ਮੌਸਮ ਸ਼ੁਰੂ ਹੋ ਜਾਵੇਗਾ। ਜਿਵੇਂ ਹੀ ਸੂਰਜ ਉੱਤਰੀ ਗੋਲਾਰਧ ‘ਚ ਦਾਖਲ ਹੁੰਦਾ ਹੈ, ਦਿਨ ਹੌਲੀ-ਹੌਲੀ ਲੰਬੇ ਹੁੰਦੇ ਜਾਣਗੇ ਤੇ ਰਾਤਾਂ ਛੋਟੀਆਂ ਹੁੰਦੀਆਂ ਜਾਣਗੀਆਂ। ਸੂਰਜ ਦੀਆਂ ਕਿਰਨਾਂ ਦੀ ਤੀਬਰਤਾ ਵੀ ਵਧੇਗੀ। ਇਹ ਸਿਲਸਿਲਾ 21 ਜੂਨ ਤਕ ਜਾਰੀ ਰਹੇਗਾ।
ਜੀਵਾਜੀ ਆਬਜ਼ਰਵੇਟਰੀ (Jiwaji observatory) ਦੇ ਸੁਪਰਡੈਂਟ ਡਾ. ਰਾਜੇਂਦਰ ਪ੍ਰਕਾਸ਼ ਗੁਪਤਾ ਨੇ ‘ਨਈ ਦੁਨੀਆ’ ਨੂੰ ਦੱਸਿਆ ਕਿ ਸਾਯਨ ਗਣਨਾ ਅਨੁਸਾਰ ਸੂਰਜ 20 ਮਾਰਚ ਨੂੰ ਮੇਖ ਰਾਸ਼ੀ ‘ਚ ਪ੍ਰਵੇਸ਼ ਕਰੇਗਾ। ਇਸ ਦਿਨ ਸੂਰਜ ਦੀ ਸਥਿਤੀ (ਭੋਗ) ਮੇਖ ਰਾਸ਼ੀ ‘ਚ ਜ਼ੀਰੋ ਡਿਗਰੀ, 8 ਕਲਾ, 25 ਵਿਕਲਾ ਹੋਵੇਗੀ। 20 ਮਾਰਚ ਨੂੰ ਉੱਤਰੀ ਗੋਲਾਰਧ ‘ਚ ਸੂਰਜ ਦੀ ਸਥਿਤੀ (ਕ੍ਰਾਂਤੀ) ਜ਼ੀਰੋ ਡਿਗਰੀ, 8 ਕਲਾ ਉੱਤਰ ਰਹੇਗੀ। ਪੂਰੀ ਘਟਨਾ ਨੂੰ ਜੀਵਾਜੀ ਆਬਜ਼ਰਵੇਟਰੀ ‘ਚ ਕੋਨ ਇੰਸਟਰੂਮੈਂਟ ਤੇ ਰਿੰਗ ਯੰਤਰ ਰਾਹੀਂ ਸਿੱਧਾ ਦੇਖਿਆ ਜਾ ਸਕਦਾ ਹੈ।
ਜੀਵਾਜੀ ਆਬਜ਼ਰਵੇਟਰੀ ਦੇ ਸੁਪਰਡੈਂਟ ਅਨੁਸਾਰ ਇਸ ਖਗੋਲੀ ਵਰਤਾਰੇ ਨੂੰ ਜੀਵਾਜੀ ਆਬਜ਼ਰਵੇਟਰੀ ‘ਚ ਕੋਨ ਯੰਤਰ ਤੇ ਪਲਸ ਰਿੰਗ ਯੰਤਰ ਰਾਹੀਂ ਦੇਖਿਆ ਜਾ ਸਕਦਾ ਹੈ।