ਸ਼ਨਿੱਚਰਵਾਰ ਰਾਤ 9.30 ਵਜੇ ਦੇ ਕਰੀਬ ਬੀਓਪੀ ਪੰਜਗਰਾਈਆਂ ਦੇ ਬੀਐਸਐਫ ਤੇ ਜਵਾਨਾਂ ਵੱਲੋਂ ਭਾਰਤੀ ਖੇਤਰ ‘ਚ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਡਰੋਨ ਦੀ ਗੂੰਜ ਸੁਣਾਈ ਦੇਣ ‘ਤੇ 21 ਦੇ ਕਰੀਬ ਫਾਇਰ ਅਤੇ ਦੋ ਰੋਸ਼ਨੀ ਵਾਲੇ ਬੰਬ ਚਲਾਏ ਸਨ। ਭਾਰਤੀ ਖੇਤਰ ‘ਚ ਆਇਆ ਪਾਕਿਸਤਾਨੀ ਡਰੋਨ ਵਾਪਸ ਨਾ ਜਾਣ ਦਾ ਸ਼ੱਕ ਹੋਣ ਕਰਕੇ ਬੀਐਸਐਫ ਵੱਲੋਂ ਲਗਾਤਾਰ ਇਸ ਖੇਤਰ ‘ਚ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ
ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 117 ਬਟਾਲੀਅਨ ਦੀ ਬੀਓਪੀ ਪੰਜਗਰਾਈਆਂ ‘ਤੇ ਤਾਇਨਾਤ ਬੀਐਸਐਫ਼ ਜਵਾਨਾਂ ਵਲੋਂ ਗੋਲ਼ੀਆਂ ਮਾਰ ਕੇ ਸੁੱਟੇ ਡਰੋਨ ਨੂੰ ਸਰਚ ਦੇ ਤੀਸਰੇ ਦਿਨ ਖੇਤਾਂ ‘ਚੋਂ ਬਰਾਮਦ ਕਰਨ ‘ਚ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਇਥੇ ਦੱਸਣਯੋਗ ਹੈ ਕਿ ਬੀਤੇ ਸ਼ਨਿੱਚਰਵਾਰ ਰਾਤ 9.30 ਵਜੇ ਦੇ ਕਰੀਬ ਬੀਓਪੀ ਪੰਜਗਰਾਈਆਂ ਦੇ ਬੀਐਸਐਫ ਤੇ ਜਵਾਨਾਂ ਵੱਲੋਂ ਭਾਰਤੀ ਖੇਤਰ ‘ਚ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਡਰੋਨ ਦੀ ਗੂੰਜ ਸੁਣਾਈ ਦੇਣ ‘ਤੇ 21 ਦੇ ਕਰੀਬ ਫਾਇਰ ਅਤੇ ਦੋ ਰੋਸ਼ਨੀ ਵਾਲੇ ਬੰਬ ਚਲਾਏ ਸਨ। ਭਾਰਤੀ ਖੇਤਰ ‘ਚ ਆਇਆ ਪਾਕਿਸਤਾਨੀ ਡਰੋਨ ਵਾਪਸ ਨਾ ਜਾਣ ਦਾ ਸ਼ੱਕ ਹੋਣ ਕਰਕੇ ਬੀਐਸਐਫ ਵੱਲੋਂ ਲਗਾਤਾਰ ਇਸ ਖੇਤਰ ‘ਚ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ। ਮੰਗਲਵਾਰ ਨੂੰ ਬੀਐਸਐਫ ਦੀ ਪੰਜਗਰਾਈਆਂ ਬੀਓਪੀ ਦੇ ਜਵਾਨਾਂ ਨੂੰ ਖੇਤਾਂ ‘ਚੋਂ ਪਾਕਿ ਤਸਕਰਾਂ ਵੱਲੋਂ ਤਿਆਰ ਕੀਤਾ ਗਿਆ ਵੱਡਾ ਡਰੋਨ ਬਰਾਮਦ ਕੀਤਾ। ਅਧਿਕਾਰੀਆਂ ਅਨੁਸਾਰ ਬੀਐਸਐਫ ਜਵਾਨਾਂ ਵੱਲੋਂ ਕੀਤੀ ਫਾਇਰਿੰਗ ਕਾਰਨ ਡਰੋਨ ਖੇਤਾਂ ‘ਚ ਡਿੱਗਾ ਸੀ।