ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਐਤਵਾਰ ਨੂੰ ਇੱਥੇ ਪੱਲੇਦਾਰ ਯੂਨੀਅਨ ਦੇ ਦਫ਼ਤਰ ਵਿਚ ਨਵੇਂ ਬਣੇ ਕਮਰਿਆਂ ਦੀ ਖ਼ੁਸ਼ੀ ’ਚ ਰੱਖੇ ਪਾਠ ਦੇ ਭੋਗ ਸਮੇਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਦੀ ਬਿਲਡਿੰਗ ਵਿਚ ਪੱਲੇਦਾਰਾਂ ਦਾ ਭਰਪੂਰ ਯੋਗਦਾਨ ਹੁੰਦਾ ਹੈ। ਕਿਸਾਨਾਂ ਵਾਂਗ ਇਹਨਾਂ ਦੀ ਮਿਹਨਤ ਨਾਲ ਹੀ ਦੇਸ਼ ਨਿਰੰਤਰ ਅੱਗੇ ਵਧਦਾ ਹੈ।
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਐਤਵਾਰ ਨੂੰ ਇੱਥੇ ਪੱਲੇਦਾਰ ਯੂਨੀਅਨ ਦੇ ਦਫ਼ਤਰ ਵਿਚ ਨਵੇਂ ਬਣੇ ਕਮਰਿਆਂ ਦੀ ਖ਼ੁਸ਼ੀ ’ਚ ਰੱਖੇ ਪਾਠ ਦੇ ਭੋਗ ਸਮੇਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਦੀ ਬਿਲਡਿੰਗ ਵਿਚ ਪੱਲੇਦਾਰਾਂ ਦਾ ਭਰਪੂਰ ਯੋਗਦਾਨ ਹੁੰਦਾ ਹੈ। ਕਿਸਾਨਾਂ ਵਾਂਗ ਇਹਨਾਂ ਦੀ ਮਿਹਨਤ ਨਾਲ ਹੀ ਦੇਸ਼ ਨਿਰੰਤਰ ਅੱਗੇ ਵਧਦਾ ਹੈ। ਉਨ੍ਹਾਂ ਵੱਖਰੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗਰੂਰ ਦੀ ਸਿਆਸਤ ਤੇ ਢੀਂਡਸਾ ਪਰਿਵਾਰ ਬਾਰੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਸਮਝੌਤਾ ਕਰ ਲਿਆ, ਜਦੋਂ ਕਿ ਅਕਾਲੀ ਦਲ ਵਿਚ ਢੀਂਡਸਾ ਪਰਿਵਾਰ ਦਾ ਨਾਮ ਸੀ, ਪਰ ਉਹਨਾਂ ਨੇ ਆਪਣਾ ਕਿਰਦਾਰ ਦਾਗਦਾਰ ਕਰ ਲਿਆ ਹੈ। ਕਿਉਂਕਿ ਢੀਂਡਸਾ ਪਰਿਵਾਰ ਜਿਨ੍ਹਾਂ ਸਿਧਾਂਤਾਂ ਦੀ ਲੜਾਈ ਕਾਰਨ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਗਿਆ ਸੀ, ਉਹ ਕਾਰਨ ਉੱਥੇ ਹੀ ਖੜੇ੍ਹ ਹਨ।
ਸੁਖਦੇਵ ਸਿੰਘ ਢੀਂਡਸਾ ਆਪਣੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਵਾਸਤੇ ਉਨ੍ਹਾਂ ਤੋਂ ਟਿਕਟ ਲੈਣ ਨੂੰ ਫਿਰਦੇ ਹਨ। ਜਿਸ ਕਾਰਨ ਹੁਣ ਬਾਦਲ ਪਰਿਵਾਰ ਨੂੰ ਜ਼ਿੰਦਾਬਾਦ ਕਹਿਣ ਲੱਗ ਪਏ। ਪੰਜਾਬ ਵਾਸੀ ਅਜਿਹੇ ਦੋਗਲੇ ਚਿਹਰਿਆਂ ਨੂੰ ਭਲੀ ਭਾਂਤ ਜਾਣਦੇ ਹਨ, ਜਿਸ ਕਾਰਨ ਅਜਿਹੇ ਆਗੂਆਂ ਨੂੰ ਮਾਫ਼ ਨਹੀਂ ਕਰਨਗੇ। ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ਨੂੰ ਕਿਹਾ ਕਿ ਜਦੋਂ ਮੈਂਬਰ ਪਾਰਲੀਮੈਂਟ ਸਨ ਤਾਂ ਉਦੋਂ ਕਿਸਾਨਾਂ ਦੇ ਮਸਲੇ ਕਿਉਂ ਨਹੀਂ ਹੱਲ ਕਰਵਾਏ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਉਂ ਨਹੀਂ ਕਦਮ ਚੁੱਕੇ। ਭਾਜਪਾ ਨਾਲ ਇਸ ਲਈ ਸਮਝੌਤਾ ਨਹੀਂ ਕੀਤਾ ਕਿ ਪੇਂਡੂ ਲਾਣਾ ਭਾਜਪਾ ਖ਼ਿਲਾਫ਼ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਲੜ ਲੱਗ ਕੇ ਪਾਰ ਕਿਨਾਰਾ ਹੋ ਸਕਦਾ ਹੈ। ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਕੀਤੇ ਜਾਣ ਸਬੰਧੀ ਉਨ੍ਹਾਂ ਅਖੀਰ ਵਿਚ ਕਿਹਾ ਕਿ ਕਿਸਾਨਾਂ ਦਾ ਵਿਰੋਧ ਕਰਨਾ ਹੱਕ ਬਣਦਾ ਹੈ ਕਿਉਂਕਿ ਭਾਜਪਾ ਨੇ ਕਿਸਾਨਾਂ ਨਾਲ ਅੱਤ ਦਰਜੇ ਦੀ ਘਟੀਆ ਕਾਰਵਾਈ ਕੀਤੀ ਹੈ। ਇਸ ਸਮੇਂ ਉਹਨਾਂ ਨਾਲ ਓਐੱਸਡੀ ਰਵਿੰਦਰ ਸਿੰਘ ਟੁਰਨਾ, ਸੰਜੀਵ ਹਨੀ, ਕੌਂਸਲਰ ਰਜੇਸ਼ ਕੁਮਾਰ ਭੋਲਾ, ਰਤਨ ਸ਼ਰਮਾ, ਰਾਹੁਲ ਸਿੱਧੂ ਦੇ ਪੀਏ ਦਲਜੀਤ ਸਿੰਘ ਵਿਰਕ, ਪਰਵੀਨ ਰੋਡਾ, ਦਰਬਾਰਾ ਸਿੰਘ ਹੈਪੀ ਠੇਕੇਦਾਰ, ਬਲਾਕ ਪ੍ਰਧਾਨ ਕਸ਼ਮੀਰ ਸਿੰਘ ਜਲੂਰ, ਸੁਰੇਸ਼ ਕੁਮਾਰ ਠੇਕੇਦਾਰ ਤੋਂ ਇਲਾਵਾ ਪੱਲੇਦਾਰ ਯੂਨੀਅਨ ਦੇ ਆਗੂ ਤੇਜਾ ਸਿੰਘ, ਨਸੀਬ ਸਿੰਘ, ਧਰਮਪਾਲ ਤੇ ਹੋਰ ਮੌਜੂਦ ਸਨ।