ਰੋਹਨ ਰਾਜਦੀਪ ਟੋਲਵੇਜ਼ ਲਿਮਟਿਡ ਕੰਪਨੀ’ ਅਧੀਨ ਚੱਲ ਰਿਹਾ ਮਹਿਲ ਕਲਾਂ ਟੋਲ ਪਲਾਜ਼ਾ ਸ਼ਾਮ 4 ਵਜੇ ਅਧਿਕਾਰਤ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਮੈਨੇਜਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ 4 ਵਜੇ ਇਸ ਟੋਲ ਪਲਾਜ਼ੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ
ਬਰਨਾਲਾ-ਲੁਧਿਆਣਾ ਮੁੱਖ-ਮਾਰਗ ’ਤੇ ਮਹਿਲ ਕਲਾਂ ਵਿਖੇ ਲੱਗਿਆ ਟੋਲ ਪਲਾਜ਼ਾ ਆਪਣੀ ਮਿਆਦ ਪੂਰੀ ਹੋਣ ਤੋਂ ਬਾਅਦ ਸ਼ਾਮ 4 ਵਜ਼ੇ ਬੰਦ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਬਰਨਾਲਾ-ਲੁਧਿਆਣਾ ਮੁੱਖ-ਮਾਰਗ ਬਨਾਉਣ ਵਾਲੀ ‘ਰੋਹਨ ਰਾਜਦੀਪ ਟੋਲਵੇਜ਼ ਲਿਮਟਿਡ ਕੰਪਨੀ’ ਵੱਲੋਂ 2009 ਤੋਂ ਇਸ ਮਾਰਗ ‘ਤੇ ਦੋ ਟੋਲ ਪਲਾਜਿਆਂ ਰਾਹੀਂ ਲੋਕਾਂ ਤੋਂ ਵਸੂਲੀ ਕੀਤੀ ਜਾ ਰਹੀ ਸੀ। ਇਕ ਟੋਲ ਪਲਾਜ਼ਾ ਜਿਲ੍ਹਾ ਬਰਨਾਲਾ ਦੇ ਮਹਿਲ ਕਲਾਂ ਵਿਖੇ ਸਥਿਤ ਹੈ ਜਦਕਿ ਦੂਸਰਾ ਜਿਲ੍ਹਾ ਲੁਧਿਆਣਾ ਦੇ ਮੁੱਲਾਪੁਰ ਦਾਖਾ ਨੇੜੇ ਪੈਂਦਾ ਹੈ। ਇਨ੍ਹਾਂ ਟੋਲ ਪਲਾਜਿਆਂ ਦੀ ਮਿਆਦ 2 ਅਪਰੈਲ ਤੱਕ ਦੀ ਸੀ। ਚੋਣ ਜਾਬਤਾ ਲੱਗਾ ਹੋਣ ਕਾਰਨ ਪੰਜਾਬ ਸਰਕਾਰ ਇਸਦਾ ਲਾਹਾ ਨਹੀਂ ਲੈ ਸਕੀ।
ਰੋਹਨ ਰਾਜਦੀਪ ਟੋਲਵੇਜ਼ ਲਿਮਟਿਡ ਕੰਪਨੀ’ ਅਧੀਨ ਚੱਲ ਰਿਹਾ ਮਹਿਲ ਕਲਾਂ ਟੋਲ ਪਲਾਜ਼ਾ ਸ਼ਾਮ 4 ਵਜੇ ਅਧਿਕਾਰਤ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਮੈਨੇਜਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ 4 ਵਜੇ ਇਸ ਟੋਲ ਪਲਾਜ਼ੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਕੰਪਨੀ ਨੇ ਅਧਿਕਾਰਤ ਤੌਰ ’ਤੇ ਇਹ ਘੋਸ਼ਣਾ ਕਰਨ ਉਪਰੰਤ ਟੋਲ ਪਲਾਜ਼ਾ ਮਹਿਲ ਕਲਾਂ ਦਾ ਸਮੁੱਚਾ ਢਾਂਚਾ ਪੀ.ਡਬਲਿਯੂ.ਡੀ. ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ।