ਸੂਚਨਾ ਮਿਲਦਿਆਂ ਹੀ ਸ੍ਰੀ ਹਰਗੋਬਿੰਦਪੁਰ ਦੇ ਡੀਐਸਪੀ ਰਜੇਸ਼ ਕੱਕੜ ਅਤੇ ਥਾਣਾ ਰੰਗੜ ਨੰਗਲ ਦੇ ਐਸਐਚਓ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਇਸ ਸੰਬੰਧੀ ਜਦ ਡੀਐਸਪੀ ਰਜੇਸ਼ ਕੱਕੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਏਟੀਐਮ ‘ਚ ਕਿੰਨੇ ਪੈਸੇ ਹਨ, ਇਹ ਵੀ ਪਤਾ ਲਗਾਇਆ ਜਾ ਰਿਹਾ।
ਪੁਲਿਸ ਦੀ ਸਖਤਾਈ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਬੁਲੰਦ ਹਨ। ਬਟਾਲਾ ਦੇ ਆਸ-ਪਾਸ ਦੇ ਖੇਤਰ ‘ਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਬੀਤੀ ਦੇਰ ਰਾਤ ਥਾਣਾ ਰੰਗੜ ਨੰਗਲ ਦੇ ਅਧੀਨ ਆਉਂਦੇ ਪਿੰਡ ਜੈਤੋਸਰਜਾ ਚ ਸਥਿਤ ਆਈਡੀਬੀਆਈ ਦੀ ਬੈਂਕ ਦੀ ਬਰਾਂਚ ਦੇ ਏਟੀਐਮ ਨੂੰ ਚੋਰ ਗੈਸ ਕਟਰ ਨਾਲ ਕੱਟ ਕੇ ਲੈ ਗਏ ਹਨ। ਏਟੀਐਮ ਨੂੰ ਲੁੱਟਣ ਦੀ ਘਟਨਾ ਦਾ ਪਤਾ ਬੈਂਕ ਦੇ ਮੈਨੇਜਰ ਨੂੰ ਸ਼ੁਕਰਵਾਰ ਸਵੇਰੇ ਲੱਗਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਮੈਨੇਜਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਫਰਵਰੀ ਮਹੀਨੇ ਦੀ ਕਲੋਜ਼ਿੰਗ ਹੋਣ ਕਾਰਨ ਬੀਤੀ ਦੇਰ ਰਾਤ ਕਰੀਬ 8 ਵਜੇ ਬੈਂਕ ਨੂੰ ਬੰਦ ਕਰ ਕੇ ਗਏ ਸੀ। ਸ਼ੁੱਕਰਵਾਰ ਸਵੇਰੇ ਕਰੀਬ ਪੌਣੇ 8 ਵਜੇ ਕਿਸੇ ਵੱਲੋਂ ਫੋਨ ਤੇ ਦੱਸਿਆ ਗਿਆ ਕਿ ਬੈਂਕ ਦਾ ਏਟੀਐਮ ਟੁੱਟਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਆਣ ਕੇ ਮੌਕੇ ਤੇ ਦੇਖਿਆ ਤਾਂ ਚੋਰਾਂ ਵੱਲੋਂ ਗੈਸ ਕਟਰ ਨਾਲ ਬੈਂਕ ਏਟੀਐਮ ਕੱਟਿਆ ਗਿਆ ਸੀ। ਮੈਨੇਜਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਦਿੱਤੀ।