ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਨਰਲ ਮੈਨੇਜਰ ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਪ੍ਰਭਦੀਪ ਸਿੰਘ ਆਪਣੀ ਮਲਕੀਅਤ ਵਾਲੇ ਕੈਂਟਰ ਦੇ ਜ਼ਰੀਏ ਵੇਰਕਾ ਮਿਲਕ ਪਲਾਂਟ ਵਿੱਚ ਦੁੱਧ ਦੀ ਢੋਆ ਢੁਆਈ ਕਰਦਾ ਹੈ। ਮੁਲਜ਼ਮ ਵੱਲੋਂ ਇਕੱਠਾ ਕਰਕੇ ਲਿਆਂਦੇ ਗਏ ਦੁੱਧ ਦੀ ਜਦੋਂ ਟੈਸਟਿੰਗ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਦੁੱਧ ਵਿੱਚ ਗੈਰ ਮਿਆਰੀ ਤੱਤ ਹਨl
ਦੁੱਧ ਇਕੱਠਾ ਕਰਕੇ ਵੇਰਕਾ ਮਿਲਕ ਪਲਾਂਟ ਨੂੰ ਸਪਲਾਈ ਦੇਣ ਵਾਲੇ ਇੱਕ ਵਿਅਕਤੀ ਦੇ ਦੁੱਧ ਵਿੱਚ ਗੈਰ ਮਿਆਰੀ ਤੱਤ ਪਾਏ ਗਏ l ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਸੁਰਜੀਤ ਸਿੰਘ ਭਨੋੜ ਨੇ ਦੱਸਿਆ ਕਿ ਮੁਲਜ਼ਮ ਨੇ ਅਜਿਹਾ ਕਰਕੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ l ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਜਨਰਲ ਮੈਨੇਜਰ ਸੁਰਜੀਤ ਸਿੰਘ ਦੀ ਸ਼ਿਕਾਇਤ ‘ਤੇ ਪਿੰਡ ਸ਼ੇਖਪੁਰਾ ਦੇ ਰਹਿਣ ਵਾਲੇ ਪ੍ਰਭਦੀਪ ਸਿੰਘ ਖਿਲਾਫ ਧੋਖਾਧੜੀ ਅਤੇ ਹੋਰ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਨਰਲ ਮੈਨੇਜਰ ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਪ੍ਰਭਦੀਪ ਸਿੰਘ ਆਪਣੀ ਮਲਕੀਅਤ ਵਾਲੇ ਕੈਂਟਰ ਦੇ ਜ਼ਰੀਏ ਵੇਰਕਾ ਮਿਲਕ ਪਲਾਂਟ ਵਿੱਚ ਦੁੱਧ ਦੀ ਢੋਆ ਢੁਆਈ ਕਰਦਾ ਹੈ। ਮੁਲਜ਼ਮ ਵੱਲੋਂ ਇਕੱਠਾ ਕਰਕੇ ਲਿਆਂਦੇ ਗਏ ਦੁੱਧ ਦੀ ਜਦੋਂ ਟੈਸਟਿੰਗ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਦੁੱਧ ਵਿੱਚ ਗੈਰ ਮਿਆਰੀ ਤੱਤ ਹਨl ਮੁਲਜ਼ਮ ਨੇ ਅਜਿਹਾ ਕਰਕੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਧਰੋਂ ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੇ ਏਐਸਆਈ ਉਮੇਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਪ੍ਰਭਦੀਪ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀl