Wednesday, October 16, 2024
Google search engine
HomeDeshਫਾਜ਼ਿਲਕਾ ਦੀ ਧੀ ਡਾ.ਅਰਮਿਸ਼ ਅਸੀਜਾ ਭਾਰਤੀ ਹਵਾਈ ਸੈਨਾ 'ਚ ਬਣੀ ਫਲਾਇੰਗ ਅਫਸਰ

ਫਾਜ਼ਿਲਕਾ ਦੀ ਧੀ ਡਾ.ਅਰਮਿਸ਼ ਅਸੀਜਾ ਭਾਰਤੀ ਹਵਾਈ ਸੈਨਾ ‘ਚ ਬਣੀ ਫਲਾਇੰਗ ਅਫਸਰ

ਡਾ.ਅਰਮਿਸ਼ ਅਸੀਜਾ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਕਈ ਮੈਰਾਥਨ ਦੌੜੇ ਅਤੇ ਜਿੱਤੇ। ਉਸ ਨੂੰ ਇਹ ਸਨਮਾਨ ਲੈਫਟੀਨੈਂਟ ਜਨਰਲ ਦਲਜੀਤ ਸਿੰਘ ਏਵੀਐਸਐਮ, ਵੀਐਸਐਮ, ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਇੰਡੀਆ) ਨੇ ਅੱਜ ਆਰਮਡ ਫੋਰਸਿਜ਼ ਮੈਡੀਕਲ ਕਾਲਜ, ਪੁਣੇ ਵਿਖੇ ਮੈਡੀਕਲ ਗ੍ਰੈਜੂਏਟਾਂ ਦੇ 58ਵੇਂ ਬੈਚ ਦੇ ਕਮਿਸ਼ਨਿੰਗ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਦਿੱਤਾ।

ਆਰਮਡ ਫੋਰਸਿਜ਼ ਮੈਡੀਕਲ ਕਾਲਜ, ਪੁਣੇ (ਏਐੱਫਐੱਮਸੀ) ਦੇ ਮੈਡੀਕਲ ਗ੍ਰੈਜੂਏਟਾਂ ਦੇ 58ਵੇਂ ਬੈਚ ਦੀ ਪਾਸਿੰਗ ਆਊਟ ਪਰੇਡ ਵਿੱਚ ਫਾਜ਼ਿਲਕਾ ਦੀ ਧੀ ਨੇ ਐੱਮਬੀਬੀਐੱਸ ਪੂਰੀ ਕਰ ਡਾ.ਅਰਮਿਸ਼ ਅਸੀਜਾ ਏਅਰ ਫੋਰਸ ਵਿਚ ਫਲਾਇੰਗ ਅਫਸਰ ਬਣੀ। ਜ਼ਿਲ੍ਹੇ ਦੀ ਪਹਿਲੀ ਫਲਾਇੰਗ ਅਫ਼ਸਰ ਬਣ ਕੇ ਫ਼ਾਜ਼ਿਲਕਾ ਦਾ ਨਾਮ ਰੋਸ਼ਨ ਕੀਤਾ। ਡਾ.ਅਰਮਿਸ਼ ਅਸੀਜਾ 2019 ਵਿੱਚ ਏਮਜ਼ ਅਤੇ ਏਐਫਐਮਐਸ ਵਿੱਚ ਆਲ ਇੰਡੀਆ NEET ਮੈਡੀਕਲ ਪ੍ਰੀਖਿਆ ਵਿੱਚ ਸ਼ਾਮਲ ਹੋਈ ਅਤੇ ਦੇਸ਼ ਦੀ ਸੇਵਾ ਕਰਨ ਦੇ ਜਨੂੰਨ ਨਾਲ, ਉਸਨੇ ਭਾਰਤੀ ਫੌਜ ਵਿੱਚ ਡਾਕਟਰ ਬਣਨ ਦਾ ਫੈਸਲਾ ਕੀਤਾ ਅਤੇ MBBS ਵਿੱਚ ਦਾਖਲਾ ਲਿਆ।

ਪੂਰੇ ਭਾਰਤ ਵਿੱਚੋਂ AFMC ਵਿੱਚ ਸਿਰਫ਼ 25 ਮਹਿਲਾ ਡਾਕਟਰਾਂ ਨੂੰ ਹਰ ਸਾਲ ਫ਼ੌਜ ਵਿੱਚ ਲਿਆ ਜਾਂਦਾ ਹੈ ਅਤੇ ਫਲਾਇੰਗ ਅਫ਼ਸਰ ਡਾ.ਅਰਮਿਸ਼ ਅਸੀਜਾ ਉਨ੍ਹਾਂ ਵਿੱਚੋਂ ਇੱਕ ਹਨ ਤੇ ਪੂਰੇ ਬੈਚ ਵਿੱਚੋਂ ਸਭ ਤੋਂ ਵਧੀਆ 10 ਜਣਿਆ ਨੂੰ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ। ਫਲਾਇੰਗ ਅਫਸਰ ਡਾ.ਅਰਮਿਸ਼ ਅਸੀਜਾ ਫਾਜ਼ਿਲਕਾ ਦੀ ਏਅਰ ਫੋਰਸ ਵਿਚ ਭਰਤੀ ਹੋਣ ਵਾਲੀ ਪਹਿਲੀ ਬੇਟੀ ਹੈ। ਡਾ.ਅਰਮਿਸ਼ ਅਸੀਜਾ ਨੇ 9 ਵਿਸ਼ਿਆਂ ਵਿੱਚ ਡਿਸਟਿੰਕਸ਼ਨ ਹਾਸਿਲ ਕੀਤੀ, ਉਸਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ, ਨਵੀਂ ਦਿੱਲੀ ਵਲੋਂ ਵੀ ਚੁਣਿਆ ਗਿਆ। ਸਿਰਫ਼ ਪੜ੍ਹਾਈ ਹੀ ਨਹੀਂ, ਖੇਡਾਂ ਵਿੱਚ ਵੀ ਉਸ ਦੀ ਵਿਸ਼ੇਸ਼ ਰੁਚੀ ਸੀ ਅਤੇ ਉਹ ਆਪਣੇ ਕਾਲਜ ਦੀ ਬਾਸਕਟਬਾਲ ਟੀਮ ਦੀ ਕਪਤਾਨ ਸੀ ਅਤੇ 18 ਸਾਲਾਂ ਬਾਅਦ AFMC ਪੁਣੇ ਨੇ ਆਲ ਇੰਡੀਆ ਇੰਟਰ ਮੈਡੀਕਲ ਬਾਸਕਟਬਾਲ ਟੂਰਨਾਮੈਂਟ (AIIMBT) ਜਿੱਤ ਕੇ ਟਰਾਫੀ ਜਿੱਤੀ ਅਤੇ ਡੀਨ ਦਾ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ।

ਡਾ.ਅਰਮਿਸ਼ ਅਸੀਜਾ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਕਈ ਮੈਰਾਥਨ ਦੌੜੇ ਅਤੇ ਜਿੱਤੇ। ਉਸ ਨੂੰ ਇਹ ਸਨਮਾਨ ਲੈਫਟੀਨੈਂਟ ਜਨਰਲ ਦਲਜੀਤ ਸਿੰਘ ਏਵੀਐਸਐਮ, ਵੀਐਸਐਮ, ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਇੰਡੀਆ) ਨੇ ਅੱਜ ਆਰਮਡ ਫੋਰਸਿਜ਼ ਮੈਡੀਕਲ ਕਾਲਜ, ਪੁਣੇ ਵਿਖੇ ਮੈਡੀਕਲ ਗ੍ਰੈਜੂਏਟਾਂ ਦੇ 58ਵੇਂ ਬੈਚ ਦੇ ਕਮਿਸ਼ਨਿੰਗ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਦਿੱਤਾ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments